ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਸ੍ਰੀ ਰਾਮ ਤੀਰਥ ਮੰਦਿਰ 'ਚ ਕੁੜੀ-ਮੁੰਡੇ ਨੇ ਬਣਾਈ TikTok

By  Shanker Badra February 10th 2020 08:17 PM

ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਹੁਣ ਸ੍ਰੀ ਰਾਮ ਤੀਰਥ ਮੰਦਿਰ 'ਚ ਕੁੜੀ-ਮੁੰਡੇ ਨੇ ਬਣਾਈ TikTok:ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪਿਛਲੇ ਦਿਨੀਂ ਲੜਕੀਆਂ ਵੱਲੋਂ ਟਿਕਟੌਕ ਵੀਡੀਓ ਬਣਾਉਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਇੱਕ ਹੋਰ ਧਾਰਮਿਕ ਸਥਾਨ ਸ੍ਰੀ ਰਾਮ ਤੀਰਥ ਮੰਦਿਰ 'ਚ ਇੱਕ ਮਹਿਲਾ ਤੇ ਵਿਅਕਤੀ ਵੱਲੋਂ ਪਰਿਕਰਮਾ 'ਚ ਅਸ਼ਲੀਲ ਗੀਤ 'ਤੇ ਟਿਕਟੌਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ 7 ਫਰਵਰੀ ਨੂੰ ਸ੍ਰੀ ਰਾਮ ਤੀਰਥ ਮੰਦਿਰ 'ਚ ਇਕ ਕੁੜੀ ਤੇ ਮੁੰਡੇ ਨੇ ਪੰਜਾਬੀ ਗਾਣੇ ' ਪੈਗ ਵਿਸਕੀ ਦੇ ਮੋਟੇ-ਮੋਟੇ ਲਾ ਕੇ ਹਾਣਦੀਏ, ਤੇਰੇ ਵਿਚ ਵੱਜਣ ਨੂੰ ਜੀਅ ਕਰਦਾ' 'ਤੇ ਇਕ ਵੀਡੀਓ ਬਣਾਈ ਹੈ ਅਤੇ ਉਸ ਨੂੰ ਟਿਕ-ਟਾਕ 'ਤੇ ਅਪਲੋਡ ਕਰ ਦਿੱਤਾ ਹੈ। ਇਸ ਨਾਲ ਸ੍ਰੀ ਰਾਮ ਤੀਰਥ ਦੀ ਮਰਿਆਦਾ ਭੰਗ ਹੋਈ ਹੈ ਅਤੇ ਸ਼ਰਧਾਲੂਆਂ ਨੂੰ ਠੇਸ ਪਹੁੰਚੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਟਿਕਟੌਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਲਜੀਤ ਸਿੰਘ ਵਾਸੀ ਬੱਲ ਖੁਰਦ ਦੀ ਸ਼ਿਕਾਇਤ 'ਤੇਦੋਹਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਰਾਮ ਤੀਰਥ ਧਾਮ 'ਚ ਸਕਿਓਰਿਟੀ ਸੁਪਰਵਾਇਜ਼ਰ ਹੈ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰਕੇ ਦੋਹਾਂ ਦੀ ਭਾਲ ਆਰੰਭ ਦਿੱਤੀ ਹੈ। -PTCNews

Related Post