ਬ੍ਰਾਜ਼ੀਲ 'ਚ ਮਹਿਸੂਸ ਕੀਤੇ ਗਏ 6.8 ਦੀ ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ, ਲੋਕਾਂ ਦੀ ਉੱਡੀ ਨੀਂਦ

By  Jashan A January 6th 2019 11:34 AM -- Updated: January 6th 2019 11:36 AM

ਬ੍ਰਾਜ਼ੀਲ 'ਚ ਮਹਿਸੂਸ ਕੀਤੇ ਗਏ 6.8 ਦੀ ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ, ਲੋਕਾਂ ਦੀ ਉੱਡੀ ਨੀਂਦ,ਬ੍ਰਾਸੀਲੀਆ: ਅੱਜ ਪੱਛਮੀ ਬ੍ਰਾਜ਼ੀਲ ਦੀ ਪੇਰੂ ਨਾਲ ਲੱਗਦੀ ਸੀਮਾ ਦੇ ਨੇੜਲੇ ਇਲਾਕਿਆਂ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਪਰ ਕਿਹਾ ਜਾ ਰਿਹਾ ਹੈ ਕਿ ਭੁਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Brazil: Magnitude 6.8 earthquake hits West Brazil ਬ੍ਰਾਜ਼ੀਲ 'ਚ ਮਹਿਸੂਸ ਕੀਤੇ ਗਏ 6.8 ਦੀ ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ, ਲੋਕਾਂ ਦੀ ਉੱਡੀ ਨੀਂਦ

ਮਿਲੀ ਜਾਣਕਾਰੀ ਮੁਤਾਬਕ ਇਹ ਭੁਚਾਲ 6.8 ਦੀ ਤੀਬਰਤਾ ਵਾਲਾ ਸੀ। ਜਿਸ ਦਾ ਕੇਂਦਰ ਬ੍ਰਾਜ਼ੀਲ ਦੇ ਤਾਰੌਕਾ ਤੋਂ 55 ਮੀਲ (329 ਕਿਲੋਮੀਟਰ) ਪੱਛਮ ਵਿਚ ਅਤੇ ਪੇਰੂ ਦੇ ਵਕੈਲਪਾ ਤੋਂ 204 ਮੀਲ (329 ਕਿਲੋਮੀਟਰ) ਪੂਰਬ ਵਿਚ 575 ਕਿਲਮੀਟਰ ਦੀ ਡੂੰਘਾਈ ਵਿਚ ਸੀ।

Brazil: Magnitude 6.8 earthquake hits West Brazil ਬ੍ਰਾਜ਼ੀਲ 'ਚ ਮਹਿਸੂਸ ਕੀਤੇ ਗਏ 6.8 ਦੀ ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ, ਲੋਕਾਂ ਦੀ ਉੱਡੀ ਨੀਂਦ

ਭੁਚਾਲ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਪੂਰੀ ਤਰ੍ਹਾਂ ਡਰੇ ਹੋਏ ਹਨ। ਦੱਸਣਯੋਗ ਹੈ ਕਿ ਬੀਤੇ ਸਾਲ ਅਗਸਤ 'ਚ ਪੇਰੂ-ਬ੍ਰਾਜ਼ੀਲ ਸੀਮਾ 'ਤੇ 7.1 ਦੀ ਤੀਬਰਤਾ ਦਾ ਭੂਚਾਲ ਆਇਆ ਸੀ।

-PTC News

Related Post