ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇਸ ਦੇਸ਼ ਲਈ ਵੀਜ਼ੇ ਦੀ ਨਹੀਂ ਪਵੇਗੀ ਲੋੜ !

By  Jashan A October 25th 2019 03:48 PM

ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇਸ ਦੇਸ਼ ਲਈ ਵੀਜ਼ੇ ਦੀ ਨਹੀਂ ਪਵੇਗੀ ਲੋੜ !,ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਬ੍ਰਾਜ਼ੀਲ ਨੇ ਭਾਰਤ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਭਾਰਤ ਦੇ ਲੋਕਾਂ ਨੂੰ ਬ੍ਰਾਜ਼ੀਲ ਆਉਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ। ਬੋਲਸੋਨਾਰੋ ਇਸ ਸਾਲ ਸੱਤਾ ਵਿੱਚ ਆਏ ਹਨ। ਉਨ੍ਹਾਂ ਦੇਸ਼ ਵਿੱਚ ਕਾਰੋਬਾਰ ਵਧਾਉਣ ਲਈ ਕਈ ਦੇਸ਼ਾਂ ਨੂੰ ਵੀਜ਼ਾ ਛੋਟ ਦਿੱਤੀ ਹੈ।ਹੁਣ ਤੱਕ ਬ੍ਰਾਜ਼ੀਲ ਦਾ ਵੀਜ਼ਾ ਤਿਆਰ ਕਰਨ ਵਿੱਚ 10 ਤੋਂ 15 ਦਿਨ ਲੱਗਦੇ ਸੀ, ਪਰ ਹੁਣ ਭਾਰਤੀ ਬਿਨਾਂ ਵੀਜ਼ਾ ਤੋਂ ਬ੍ਰਾਜ਼ੀਲ ਜਾ ਸਕਣਗੇ। ਹੋਰ ਪੜ੍ਹੋ:ਕਦੇ ਦੇਖਿਆ ਅਜਿਹਾ ਉਪਰਾਲਾ, ਖਾਲਸਾ ਏਡ ਨੇ ਲਾਇਆ ਮੱਝਾਂ ਦਾ ਲੰਗਰ ! ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬ੍ਰਾਜ਼ੀਲ ਨੇ ਅਮਰੀਕਾ, ਕੈਨੇਡਾ, ਜਾਪਾਨ ਅਤੇ ਆਸਟਰੇਲੀਆ ਦੇ ਸੈਲਾਨੀਆਂ ਅਤੇ ਕਾਰੋਬਾਰੀਆਂ ਨੂੰ ਵੀਜ਼ਾ ਛੋਟ ਦਿੱਤੀ ਸੀ। ਹਾਲਾਂਕਿ, ਇਨ੍ਹਾਂ ਦੇਸ਼ਾਂ ਵਿੱਚ ਬ੍ਰਾਜ਼ੀਲ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਅਜਿਹੀ ਛੋਟ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਸਖਤ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ। ਉਹ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾਉਣ ਦੇ ਵਾਅਦਿਆਂ ਕਰਕੇ ਜਿੱਤੇ ਹਨ। -PTC News

Related Post