ਕਦੇ ਦੇਖਿਆ ਅਜਿਹਾ ਉਪਰਾਲਾ, ਖਾਲਸਾ ਏਡ ਨੇ ਲਾਇਆ ਮੱਝਾਂ ਦਾ ਲੰਗਰ !

khalsa aid

ਕਦੇ ਦੇਖਿਆ ਅਜਿਹਾ ਉਪਰਾਲਾ, ਖਾਲਸਾ ਏਡ ਨੇ ਲਾਇਆ ਮੱਝਾਂ ਦਾ ਲੰਗਰ !,ਰੂਪਨਗਰ: ਪੰਜਾਬ ‘ਚ ਆਏ ਹੜ੍ਹ ਨੇ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਸੀ। ਜਿਸ ਦਾ ਸਭ ਤੋਂ ਜ਼ਿਆਦਾ ਅਸਰ ਰੂਪਨਗਰ ‘ਚ ਦੇਖਣ ਨੂੰ ਮਿਲਿਆ। ਜਿਥੇ ਲੋਕਾਂ ਦੇ ਘਰਾਂ ‘ਚ ਪਾਣੀ ਵੜਨ ਕਾਰਨ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ, ਬਲਕਿ ਲੋਕਾਂ ਨੂੰ ਮਾਲ ਡੰਗਰ ਤੋਂ ਵੀ ਹੱਥ ਧੋਣਾ ਪਿਆ।

ਜ਼ਿੰਦਗੀ ਨੂੰ ਮੁੜ ਤੋਂ ਲੀਹ ‘ਤੇ ਲਿਆਉਣ ਲਈ ਲੋਕਾਂ ਦੀ ਮਦਦ ਲਈ ਕਈ ਸਮਾਜ ਸੇਵੀ ਸੰਸਥਾਵਾਂ ਹੱਕ ‘ਚ ਆਈਆਂ। ਇਹਨਾਂ ਵਿੱਚੋਂ ਖਾਲਸਾ ਏਡ ਇੱਕ ਹੈ, ਜਿਸ ਨੇ ਲੋਕਾਂ ਦੀ ਹਰ ਬਣਦੀ ਮਦਦ ਕੀਤੀ।

ਹੋਰ ਪੜ੍ਹੋ:TikTok ਵੀਡੀਓ ਬਣਾਉਣ ਦੇ ਚੱਕਰ ‘ਚ ਝੀਲ ‘ਚ ਡੁੱਬਿਆ ਨੌਜਵਾਨ, ਹੋਈ ਮੌਤ

ਉਥੇ ਹੀ ਮਨੁੱਖਤਾ ਦੀ ਸੇਵਾ ਲਈ ਵਿਸ਼ਵ ਭਰ ‘ਚ ਮਸ਼ਹੂਰ ਖਾਲਸਾ ਏਡ ਵੱਲੋਂ ਰੂਪਨਗਰ ਦੇ ਵੱਖ ਵੱਖ ਪਿੰਡਾਂ ਦੇ ਪੀੜਤ ਲੋਕਾਂ ਨੂੰ ਕੀਮਤੀ ਮੱਝਾਂ ਵੰਡੀਆਂ ਗਈਆਂ ਹਨ।

 

ਮਿਲੀ ਜਾਣਕਾਰੀ ਮੁਤਾਬਕ ਉਕਤ ਮੱਝਾਂ ਉਨ੍ਹਾਂ ਲੋਕਾਂ ਨੂੰ ਵੰਡੀਆਂ ਗਈਆਂ ਜਿਨ੍ਹਾਂ ਦੀਆਂ ਮੱਝਾਂ ਜਾਂ ਤਾਂ ਹੜ੍ਹ ਦੇ ਪਾਣੀ ‘ਚ ਵਹਿ ਗਈਆਂ ਜਾਂ ਡੁੱਬ ਕੇ ਮਰ ਗਈਆਂ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੱਝਾਂ ਪ੍ਰਾਪਤ ਕਰਨ ਵਾਲੇ ਹੜ੍ਹ ਪੀੜਤ ਪਰਿਵਾਰਾਂ ਨੇ ਸਰਕਾਰ ਪ੍ਰਤੀ ਨਾਮੋਸ਼ੀ ਪ੍ਰਗਟਾਉਂਦੇ ਕਿਹਾ ਕਿ ਜੋ ਕੰਮ ਹੁਣ ਤੱਕ ਸਰਕਾਰਾਂ ਨਹੀਂ ਕਰ ਸਕੀਆਂ ਉਹ ਕਾਰਜ ਖਾਲਸਾ ਖੇਡ ਵੱਲੋਂ ਕੀਤਾ ਗਿਆ ਹੈ ਜਦੋਂ ਕਿ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ।

-PTC News