ਜੇਕਰ ਤੁਹਾਨੂੰ ਸਾਹ ਲੈਣ 'ਚ ਆ ਰਹੀ ਹੈ ਮੁਸ਼ਕਿਲ ਤਾਂ ਹੋ ਸਕਦੈ ਫ਼ੇਫ਼ੜਿਆਂ ਦਾ ਕੈਂਸਰ, ਪੜ੍ਹੋ ਲੱਛਣ ਅਤੇ ਇਲਾਜ਼

By  Jashan A February 5th 2019 04:27 PM -- Updated: February 5th 2019 06:40 PM

ਜੇਕਰ ਤੁਹਾਨੂੰ ਸਾਹ ਲੈਣ 'ਚ ਆ ਰਹੀ ਹੈ ਮੁਸ਼ਕਿਲ ਤਾਂ ਹੋ ਸਕਦੈ ਫ਼ੇਫ਼ੜਿਆਂ ਦਾ ਕੈਂਸਰ, ਪੜ੍ਹੋ ਲੱਛਣ ਅਤੇ ਇਲਾਜ਼,ਫੇਫੜਿਆਂ ਨੂੰ ਸਾਹ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਮੰਨਿਆ ਜਾਂਦਾ ਹੈ। ਸਰੀਰ ਦੇ ਹਰ ਸੈੱਲ ਨੂੰ ਜ਼ਿੰਦਾ ਅਤੇ ਤੰਦਰੁਸਤ ਰਹਿਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਤੁਹਾਡੇ ਸਰੀਰ ਤੋਂ ਕਾਰਬਨਡਾਈਆਕਸਾਈਡ ਬਾਹਰ ਕੱਢਣੀ ਵੀ ਜ਼ਰੂਰੀ ਹੁੰਦੀ ਹੈ। ਫੇਫੜੇ, ਇੱਕ ਸਪੰਜ ਵਾਂਗ ਹੁੰਦੇ ਹਨ, ਜੋ ਕਿ ਹਰ ਵਾਰ ਜਦੋਂ ਤੁਸੀਂ ਸਾਹ ਲੈਂਦੇ ਅਤੇ ਛੱਡਦੇ ਹੋ ਤਾਂ ਉਪਰੋਕਤ ਗੈਸਾਂ ਦੀ ਅਦਲਾ-ਬਦਲੀ ਕਰਨ 'ਚ ਮਦਦ ਕਰਦਾ ਹੈ।

cancer ਜੇਕਰ ਤੁਹਾਨੂੰ ਸਾਹ ਲੈਣ 'ਚ ਆ ਰਹੀ ਹੈ ਮੁਸ਼ਕਿਲ ਤਾਂ ਹੋ ਸਕਦੈ ਫ਼ੇਫ਼ੜਿਆਂ ਦਾ ਕੈਂਸਰ, ਪੜ੍ਹੋ ਲੱਛਣ ਅਤੇ ਇਲਾਜ਼

ਪਰ ਕਈ ਵਾਰ ਜ਼ਿਆਦਾ ਸਿਗਰਟ ਜਾਂ ਸ਼ਰਾਬ ਪੀਣ ਨਾਲ ਫੇਫੜੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਪਦਾਰਥ ਹੌਲੀ-ਹੌਲੀ ਜੰਮਣ ਲੱਗਦੇ ਹਨ ਜੋ ਕਿ ਫੇਫੜਿਆਂ ਦੇ ਕੰਮ 'ਚ ਅੜਚਣ ਬਣਨ ਲੱਗਦੇ ਹਨ। ਇਸ ਸਥਿਤੀ 'ਚ ਗੈਸਾਂ ਦੀ ਅਦਲਾ-ਬਦਲੀ ਹੋਣੀ ਮੁਸ਼ਕਿਲ ਹੋ ਜਾਂਦੀ ਹੈ ਅਤੇ ਫ਼ੇਫ਼ੜਿਆਂ ਦੇ ਕੈਂਸਰ ਵਰਗੇ ਕਈ ਖਤਰਨਾਕ ਰੋਗ ਲੱਗ ਜਾਂਦੇ ਹਨ।

cancer ਜੇਕਰ ਤੁਹਾਨੂੰ ਸਾਹ ਲੈਣ 'ਚ ਆ ਰਹੀ ਹੈ ਮੁਸ਼ਕਿਲ ਤਾਂ ਹੋ ਸਕਦੈ ਫ਼ੇਫ਼ੜਿਆਂ ਦਾ ਕੈਂਸਰ, ਪੜ੍ਹੋ ਲੱਛਣ ਅਤੇ ਇਲਾਜ਼

ਅੱਜ ਕੱਲ੍ਹ ਪ੍ਰਦੂਸ਼ਣ ਦੇ ਵਧਣ ਕਾਰਨ, ਉਹਨਾਂ ਲੋਕਾਂ ਨੂੰ ਵੀ ਫ਼ੇਫ਼ੜਿਆਂ ਦਾ ਕੈਂਸਰ ਹੋ ਰਿਹਾ ਹੈ, ਜੋ ਲੋਕ ਸਿਗਰਟ ਨਹੀਂ ਪੀਂਦੇ।

cancer ਜੇਕਰ ਤੁਹਾਨੂੰ ਸਾਹ ਲੈਣ 'ਚ ਆ ਰਹੀ ਹੈ ਮੁਸ਼ਕਿਲ ਤਾਂ ਹੋ ਸਕਦੈ ਫ਼ੇਫ਼ੜਿਆਂ ਦਾ ਕੈਂਸਰ, ਪੜ੍ਹੋ ਲੱਛਣ ਅਤੇ ਇਲਾਜ਼

ਸ਼ੁਰੂ ਵਿੱਚ ਇਸ ਰੋਗ ਦੇ ਲੱਛਣਾਂ ਦਾ ਪਤਾ ਨਹੀਂ ਲੱਗਦਾ ਅਤੇ ਜਦੋਂ ਇਸ ਰੋਗ ਦਾ ਪਤਾ ਲੱਗਦਾ ਹੈ ਤਦ ਇਹ ਰੋਗ ਸਾਰੇ ਸਰੀਰ ਦੇ ਹਿੱਸਿਆਂ 'ਚ ਫੈਲ ਚੁੱਕਿਆ ਹੁੰਦਾ ਹੈ।

ਇਸ ਰੋਗ ਦੇ ਮੁੱਖ ਕਾਰਨ:

ਸਿਗਰਟ ਪੀਣ ਕਾਰਨ ਇਸ ਰੋਗ ਦਾ ਖਤਰਾ ਵੱਧਦਾ ਹੈ।

ਫ਼ੇਫ਼ੜਿਆਂ ਦਾ ਕੈਂਸਰ 99% ਸਿਗਰਟ ਪੀਣ ਵਾਲੇ ਲੋਕਾਂ ਨੂੰ ਹੁੰਦਾ ਹੈ।

ਜ਼ਿਆਦਾ ਗੰਦਗੀ 'ਚ ਲੰਮਾ ਸਮਾਂ ਕੰਮ ਕਰਨ ਨਾਲ ਵੀ ਇਹ ਰੋਗ ਹੋ ਸਕਦਾ ਹੈ।

ਪਹਿਲਾਂ ਫ਼ੇਫ਼ੜਿਆਂ ਨਾਲ ਜੁੜਿਆ ਕੋਈ ਵੀ ਰੋਗ ਹੋਇਆ ਹੋਵੇ ਤਾਂ ਫ਼ੇਫ਼ੜਿਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਜੋ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਇਹ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।

ਕੋਇਲੇ ਦੇ ਜ਼ਿਆਦਾ ਸੰਪਰਕ ਵਿੱਚ ਰਹਿਣ ਨਾਲ ਫ਼ੇਫ਼ੜਿਆਂ ਦਾ ਕੈਂਸਰ ਹੋ ਸਕਦਾ ਹੈ।

ਲੱਛਣ:

ਲੰਮੇ ਸਮੇਂ ਤੱਕ ਖੰਘ ਆਉਣਾ।

ਘਬਰਾਹਟ ਹੋਣਾ।

ਹੱਡੀਆਂ 'ਚ ਹਮੇਸ਼ਾ ਦਰਦ ਰਹਿਣਾ।

ਖੰਘ ਦੇ ਦੌਰਾਨ ਖੂਨ ਆਉਣਾ।

ਸਰੀਰ 'ਚ ਸੋਜ਼ ਹੋਣਾ।

ਭੁੱਖ ਨਾ ਲੱਗਣਾ।

ਇਲਾਜ਼: ਫ਼ੇਫ਼ੜਿਆਂ ਦੇ ਕੈਂਸਰ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਸ ਬਿਮਾਰੀ ਤੋਂ ਬਚਣਾ ਨਾਮੁਮਕਿਨ ਨਹੀਂ ਹੈ।

ਲਈ ਆਪਣੇ ਭੋਜਨ 'ਤੇ ਧਿਆਨ ਰੱਖਣਾ ਚਾਹੀਦਾ ਹੈ।

ਤਾਜ਼ੇ ਫਲਾਂ ਅਤੇ ਸਲਾਦ ਦਾ ਖੂਬ ਸੇਵਨ ਕਰੋ।

ਫ਼ੇਫ਼ੜਿਆਂ ਦਾ ਕੈਂਸਰ ਹੋਣ 'ਤੇ ਬਦਾਮ ਨਾ ਖਾਓ ਅਤੇ ਸਾਫ਼ ਪਾਣੀ ਹੀ ਪੀਓ।

ਮੀਟ ਅਤੇ ਮਿੱਠੇ ਤੋਂ ਪਰਹੇਜ਼ ਕਰੋ।

ਵਧੇਰੇ ਜਾਣਕਾਰੀ ਲਈ ਤੁਸੀਂ ਕੈਂਸਰ ਦੇ ਇਲਾਜ ਅਤੇ ਜਾਂਚ ਲਈ ਜਾਣੇ ਜਾਂਦੇ ਕੈਪੀਟੋਲ ਹਸਪਤਾਲ ਦੇ ਸਟਾਫ ਜਾਂ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹੋ। PH- 0181 2366666

-PTC News

Related Post