ਕਿਸਾਨੀ ਸੰਘਰਸ਼ 'ਚ ਕੁੱਦੇ ਘੁੰਮਣ ਭਰਾ, ਵਾਪਸ ਕੀਤੇ ਰਾਸ਼ਟਰਪਤੀ ਪੁਲਿਸ ਮੈਡਲ

By  Jagroop Kaur December 7th 2020 05:16 PM -- Updated: December 7th 2020 06:07 PM

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਘੇਰੀ ਬੈਠੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਅਤੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ, ਪੰਜਾਬ ਪੁਲੀਸ ਵਿਚੋਂ ਏ.ਆਈ.ਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਘੁੰਮਣ ਭਰਾਵਾਂ ਨੇ ਪੁਲੀਸ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਹਾਸਲ ਕੀਤੇ ਵਕਾਰੀ 'ਰਾਸ਼ਟਰਪਤੀ ਪੁਲੀਸ ਮੈਡਲ' (ਪਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ ਵਾਪਸ ਕਰਨ ਦਾ ਐਲਾਨ ਕੀਤਾ ਹੈ ।

ਇਹ ਦੋਵੇਂ ਘੁੰਮਣ ਭਰਾ ਪੰਜਾਬ ਪੁਲੀਸ 'ਚ ਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ।

ਘੁੰਮਣ ਭਰਾ ਪੰਜਾਬ ਪੁਲੀਸ 'ਚ ਐਸਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਇਨ੍ਹਾਂ ਵਿਚੋਂ ਪ੍ਰਸਿੱਧ ਬਾਕਸਰ ਰਹੇ ਦਵਿੰਦਰ ਸਿੰਘ ਘੁੰਮਣ ਨੂੰ ਰਾਸ਼ਟਰਪਤੀ ਪੁਲੀਸ ਮੈਡਲ 2006 ਵਿੱਚ ਹਾਸਲ ਹੋਇਆ ਸੀ ਜਦਕਿ ਉਨ੍ਹਾਂ ਦੇ ਛੋਟੇ ਭਰਾ ਅਮਰਜੀਤ ਸਿੰਘ ਘੁੰਮਣ ਨੇ ਇਹ ਵਕਾਰੀ ਮੈਡਲ 2012 ਵਿੱਚ ਪ੍ਰਾਪਤ ਕੀਤਾ ਸੀ। ਅੱਜ ਦੋਵਾਂ ਭਰਾਵਾਂ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਇਹ ਰਾਸ਼ਟਰਪਤੀ ਪੁਲੀਸ ਮੈਡਲ ਵਾਪਸ ਕਰਦਿਆਂ, ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ ਅਤੇ ਜ਼ੋਰ ਦੇ ਕੇ ਆਖਿਆ ਹੈ ਕਿ ਕੇਂਦਰ ਸਰਕਾਰ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲਏ।

Related Post