ਇਨ੍ਹਾਂ ਫੌਜੀਆਂ ਦੀ ਬਹਾਦੁਰੀ ਨੂੰ ਸਲਾਮ ਬਣਦਾ ,ਰਾਵੀ ਦਰਿਆ ਵਿੱਚ ਡੁੱਬ ਰਹੇ 3 ਨੌਜਵਾਨਾਂ ਨੂੰ ਜਿੰਦਾ ਕੱਢਿਆ ਬਾਹਰ

By  Shanker Badra September 27th 2018 11:18 AM -- Updated: September 27th 2018 11:23 AM

ਇਨ੍ਹਾਂ ਫੌਜੀਆਂ ਦੀ ਬਹਾਦੁਰੀ ਨੂੰ ਸਲਾਮ ਬਣਦਾ ,ਰਾਵੀ ਦਰਿਆ ਵਿੱਚ ਡੁੱਬ ਰਹੇ 3 ਨੌਜਵਾਨਾਂ ਨੂੰ ਜਿੰਦਾ ਕੱਢਿਆ ਬਾਹਰ:ਪੰਜਾਬ 'ਚ ਪਿਛਲੇ ਦਿਨੀਂ ਪਏ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਸਨ।ਇਸ ਮੀਂਹ ਕਾਰਨ ਕਿਤੇ ਨਾਲੇ 'ਚ ਕਾਰ ਵਹਿ ਗਈ ਤੇ ਕਿਤੇ ਦੀਵਾਰ ਡਿੱਗਣ ਨਾਲ ਜਾਣੀ ਨੁਕਸਾਨ ਹੋਇਆ ਹੈ।ਇਸ ਤੇਜ਼ ਮੀਂਹ ਨਾਲ ਸੂਬੇ 'ਚ ਤਾਂ ਇੰਨਾ ਪਾਣੀ ਭਰ ਗਿਆ ਕਿ ਗੱਡੀਆਂ ਦੇ ਨਾਲ-ਨਾਲ ਇਨਸਾਨ ਤੱਕ ਵੀ ਪਾਣੀ 'ਚ ਵਹਿ ਗਏ ਹਨ।

ਪੰਜਾਬ 'ਚ ਭਾਰੀ ਮੀਂਹ ਤੋਂ ਬਾਅਦ ਕਈ ਜਗ੍ਹਾਂ ਹਾਲਾਤ ਅਜੇ ਵੀ ਖਰਾਬ ਬਣੇ ਹੋਏ ਹਨ।ਕਈ ਜਗ੍ਹਾਂ ਲੋਕ ਪਾਣੀ ਦੇ ਤੇਜ਼ ਵਹਾਅ ਤੇ ਹੜ੍ਹ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ।ਸੀਮਾ ਸੁਰੱਖਿਆ ਬਲ ਦੀ ਟੀਮ ਅਜੇ ਵੀ ਰਾਹਤ ਤੇ ਬਚਾਅ ਦੇ ਕੰਮ 'ਚ ਰੁੱਝੀ ਹੋਈ ਹੈ।ਇਸ ਅਭਿਆਨ ਦੌਰਾਨ ਬੀ.ਐੱਸ.ਐੱਫ ਨੇ ਰਾਵੀ ਦਰਿਆ ਵਿੱਚ ਡੁੱਬ ਰਹੇ ਤਿੰਨ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ।

ਦੱਸ ਦਈਏ ਕਿ ਬਾਰਡਰ ਸਕਿਓਰਿਟੀ ਫੋਰਸ ਨੇ ਬੀ.ਐਸ.ਐਫ ਦੀ 32 ਬਟਾਲਿਅਨ ਨੂੰ ਕਿਸੇ ਨੇ ਫੋਨ 'ਤੇ ਗੁੱਜਰ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਦਿੱਤੀ।ਜਿਸ ਤੋਂ ਬਾਅਦ ਬੀ.ਐਸ.ਐਫ ਦੇ ਜਵਾਨਾਂ ਨੇ ਤੁਰੰਤ ਬਚਾਅ ਦਾ ਕੰਮ ਸ਼ੁਰੂ ਕੀਤਾ ਤੇ ਡੁੱਬ ਰਹੇ ਨੌਜਵਾਨਾਂ ਨੂੰ ਬਚਾ ਲਿਆ।ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਤੋਂ ਇਲਾਵਾ ਅਜਨਾਲਾ ਦੇ ਥਾਣਾ ਰਾਮਦਾਸ ਅਧੀਨ ਆਉਂਦੇ ਪਿੰਡ ਘੋਹਨੇਵਾਲਾ ਦਾ ਇੱਕ ਕਿਸਾਨ ਰਾਵੀ ਦਰਿਆ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਤੇ ਪਾਕਿਸਤਾਨ ਦੇ ਇਲਾਕੇ ਕੋਲ ਜਾ ਕੇ ਡੁੱਬਣ ਕਾਰਣ ਮੌਤ ਹੋ ਗਈ।ਇਕ ਹੋਰ ਘਟਨਾ 'ਚ ਇੱਕ 18 ਸਾਲਾਂ ਦੇ ਨੌਜਵਾਨ ਦੀ ਡੁੱਬਣ ਕਾਰਣ ਮੌਤ ਹੋ ਗਈ।

-PTCNews

Related Post