Budget 2019 : ਮੋਦੀ ਸਰਕਾਰ ਦੇ ਬਜਟ ਵਿੱਚ ਕੀ ਰਿਹਾ ਖ਼ਾਸ , ਜਾਣੋਂ ਕੀ ਹੋਇਆ ਮਹਿੰਗਾ ਤੇ ਕੀ ਸਸਤਾ ?

By  Shanker Badra July 5th 2019 02:49 PM

Budget 2019 : ਮੋਦੀ ਸਰਕਾਰ ਦੇ ਬਜਟ ਵਿੱਚ ਕੀ ਰਿਹਾ ਖ਼ਾਸ , ਜਾਣੋਂ ਕੀ ਹੋਇਆ ਮਹਿੰਗਾ ਤੇ ਕੀ ਸਸਤਾ ?ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਸ਼ੁੱਕਰਵਾਰ ਸਵੇਰੇ 11:00 ਵਜੇ ਪੇਸ਼ ਕੀਤਾ ਹੈ।ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਕਈ ਵੱਡੇ ਐਲਾਨ ਕੀਤੇ ਹਨ।

-ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ, ਨਾਲ ਹੀ ਕੇਵਲ 59 ਮਿੰਟ ਵਿਚ ਸਾਰੇ ਦੁਕਾਨਦਾਰਾਂ ਨੂੰ ਲੋਨ ਦੇਣ ਦੀ ਵੀ ਯੋਜਨਾ ਹੈ।ਇਸ ਦਾ ਲਾਭ 3 ਕਰੋੜ ਤੋਂ ਜ਼ਿਆਦਾ ਦੁਕਾਨਦਾਰਾਂ ਨੂੰ ਮਿਲ ਸਕੇਗਾ।

-ਡੇਢ ਕਰੋੜ ਰੁਪਏ ਤੋਂ ਘੱਟ ਕਾਰੋਬਾਰ ਵਾਲੇ ਦੇਸ਼ ਦੇ 3 ਕਰੋੜ ਪ੍ਰਚੂਨ ਕਾਰੋਬਾਰੀਆਂ ਅਤੇ ਵਪਾਰੀਆਂ ਲਈ ਪ੍ਰਧਾਨ ਮੰਤਰੀ ਕਰਮਯੋਗੀ ਮਾਨਧਨ ਪੈਨਸ਼ਨ ਲਾਭ ਯੋਜਨਾ ਲਿਆਂਦੀ ਜਾਵੇਗੀ।ਭਾਵ ਹੁਣ ਛੋਟੇ ਦੁਕਾਨਦਾਰਾਂ ਨੂੰ ਵੀ ਪੈਨਸ਼ਨ ਨਾਲ ਜੋੜਿਆ ਜਾਵੇਗਾ।

-ਭਾਰਤ ਵਿੱਚ ਸੈਲਾਨੀਆਂ ਦੀ ਆਮਦ ਨੂੰ ਹੱਲਾਸ਼ੇਰੀ ਦੇਣ ਲਈ ਸੈਰ-ਸਪਾਟੇ ਦੇ 17 ਸਥਾਨਾਂ ਨੂੰ ਬੇਹੱਦ ਦਿਲ-ਖਿੱਚਵਾਂ ਬਣਾਇਆ ਜਾਵੇਗਾ।

-ਸੋਨਾ ਵੀ ਇਸ ਬਜਟ ਵਿੱਚ ਮਹਿੰਗਾ ਹੋ ਗਿਆ ਹੈ ਕਿਉਂਕਿ ਇਸ ਉੱਤੇ ਲੱਗਣ ਵਾਲੀ ਕਸਟਮਜ਼ ਡਿਊਟੀ ਨੂੰ 10 ਫ਼ੀਸਦੀ ਤੋਂ ਵਧਾ ਕੇ 12.5 ਫ਼ੀਸਦੀ ਕਰ ਦਿੱਤਾ ਗਿਆ ਹੈ।

-ਪੈਟਰੋਲ ਤੇ ਡੀਜ਼ਲ ਉੱਤੇ ਐਕਸਾਈਜ਼ ਡਿਊਟੀ ਵਿੱਚ 1 ਰੁਪਏ ਦਾ ਵਾਧਾ ਕਰਨ ਦਾ ਐਲਾਨ ਕੀਤਾ।ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ 1–1 ਰੁਪਏ ਦਾ ਵਾਧਾ ਹੋ ਗਿਆ ਹੈ।

-1,2,5,10 ਅਤੇ 20 ਰੁਪਏ ਦੇ ਨਵੇਂ ਸਿੱਕੇ ਆਉਣਗੇ।

-ਆਦਮਨ ਕਰ 'ਚ ਕੋਈ ਬਦਲਾਅ ਨਹੀਂ। 2 ਕਰੋੜ ਰੁਪਏ ਤੋਂ ਜ਼ਿਆਦਾ ਆਦਮਨੀ ਵਾਲਿਆਂ ਅਮੀਰਾਂ 'ਤੇ ਵਧਿਆ ਸਰਚਾਰਜ।

-400 ਕਰੋੜ ਰੁਪਏ ਦੇ ਮਾਲੀਆ ਵਾਲੀਆਂ ਕੰਪਨੀਆਂ ਨੂੰ ਹੁਣ ਦੇਣਾ ਹੋਵੇਗਾ 25 ਫ਼ੀਸਦੀ ਕਾਰਪੋਰੇਟ ਟੈਕਸ।

-ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ ਲਏ ਲੋਨ 'ਤੇ ਸਰਕਾਰ 1.5 ਲੱਖ ਦੀ ਟੈਕਸ ਛੋਟ ਦੇਵੇਗੀ।

-ਐੱਨਆਰਆਈ ਨੂੰ ਭਾਰਤ ਆਉਣ 'ਤੇ ਮਿਲੇਗਾ ਆਧਾਰ ਕਾਰਡ, ਹੁਣ 180 ਦਿਨਾਂ ਲਈ ਨਹੀਂ ਕਰਨਾ ਪਵੇਗਾ ਇੰਤਜ਼ਾਰ।

-NRI ਲਈ ਨਿਵੇਸ਼ ਕਰਨਾ ਆਸਾਨ ਹੋ ਜਾਵੇਗਾ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਨੂੰ ਵਿਦੇਸ਼ੀ ਪੋਰਟਫੋਲੀਓ ਇਨਵੈਸਟਮੈਂਟ ਨਾਲ ਮਿਲਾ ਦਿੱਤਾ ਜਾਵੇਗਾ ਤਾਂਕਿ ਉਨ੍ਹਾਂ ਭਾਰਤੀ ਸ਼ੇਅਰਾਂ 'ਚ ਨਿਵੇਸ਼ ਕਰਨ 'ਚ ਕੋਈ ਪਰੇਸ਼ਾਨੀ ਨਾ ਹੋਵੇ।

ਰੇਲਵੇ 'ਚ ਨਿੱਜੀ ਹਿੱਸੇਦਾਰੀ ਵਧਾਈ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਸਲਾਨਾ 20 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੈ। ਦੇਸ਼ 'ਚ ਜਲਦ ਹੀ ਆਦਰਸ਼ ਕਿਰਾਇਆ ਕਾਨੂੰਨ ਲਾਗੂ ਹੋਵੇਗਾ।

-ਜਲ ਪੱਧਰ 'ਚ ਗਿਰਾਵਟ ਵਾਲੇ ਜ਼ਿਲ੍ਹਿਆਂ ਦੀ ਪਛਾਣ। 256 ਜ਼ਿਲ੍ਹਿਆਂ 'ਚ ਸਰਕਾਰ ਚਲਾਏਗੀ ਜਲ ਸ਼ਕਤੀ ਮੁਹਿੰਮ।

ਹਰ ਘਰ ਜਲ, ਹਰ ਘਰ ਨਲ' ਦਾ ਟੀਚਾ। 2024 ਤੱਕ ਹਰ ਘਰ 'ਚ ਨਲ ਨਾਲ ਹੋਵੇਗੀ ਜਲ ਦੀ ਸਪਲਾਈ

-ਪੇਂਡੂ ਬਾਜ਼ਾਰ ਨਾਲ ਪਿੰਡਾਂ ਨੂੰ ਜੋੜਨ ਲਈ ਸੜਕਾਂ ਨੂੰ ਅਪਗ੍ਰੇਡ ਕਰਨਾ ਜ਼ਰੂਰੀ ਹੈ। ਇਸ਼ ਲਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤੀਸਰੇ ਪੜਾਅ 'ਚ 1,25,000 ਕਿਮੀ ਲੰਮੀ ਸੜਕ ਨੂੰ ਅਗਲੇ ਪੰਜ ਸਾਲਾਂ 'ਚ ਅਪਗ੍ਰੇਡ ਕੀਤਾ ਜਾਵੇਗਾ।

- ਸਰਕਾਰ 114 ਦਿਨਾਂ 'ਚ ਬਣਾ ਕੇ ਦੇ ਰਹੀ ਹੈ ਘਰ। 1.95 ਕਰੋੜ ਘਰ ਬਣਾਉਣ ਦੀ ਟੀਚਾ। PSU ਕੰਪਨੀਆਂ ਦੀ ਜ਼ਮੀਨਾਂ 'ਤੇ ਮਕਾਨ ਬਣਾਏਗੀ ਸਰਕਾਰ।

-GST ਰਜਿਸਟਰਡ ਐੱਸਐੱਸਐੱਸਈ ਨੂੰ ਵਿਆਜ 'ਚ ਮਿਲੇਗੀ 2 ਫ਼ੀਸਦੀ ਛੋਟ। ਸਰਕਾਰ ਨੇ ਅਲਾਟ ਕੀਤੇ 350 ਕਰੋੜ ਰੁਪਏ। 1.5 ਕਰੋੜ ਰੁਪਏ ਤੋਂ ਘੱਟ ਦੇ ਟਰਨਓਵਰ ਵਾਲੇ ਦੁਕਾਨਦਾਰਾਂ ਨੂੰ 'ਪ੍ਰਧਾਨ ਮੰਤਰੀ ਕਰਮ ਯੋਗੀ ਮਾਨ ਧਨ' ਸਕੀਮ ਤਹਿਤ ਮਿਲੇਗੀ ਪੈਨਸ਼ਨ।

-ਵਿਦੇਸ਼ੀ ਨਿਵੇਸ਼ ਵਧਾਉਣ 'ਤੇ ਹੋਵੇਗਾ ਜ਼ੋਰ। ਮੀਡੀਆ 'ਚ ਵਧੇਗੀ ਵਿਦੇਸ਼ ਨਿਵੇਸ਼ ਦੀ ਹੱਦ। ਬੀਮਾ 'ਚ 100 ਫ਼ੀਸਦੀ ਹੋਵੇਗਾ ਨਿਵੇਸ਼। ਸਿੰਗਲ ਬਰਾਂਡ ਰਿਟੇਲ 'ਚ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾਏਗੀ ਸਰਕਾਰ।

-ਸਭ ਨੂੰ ਘਰ ਦੇਣ ਦੀ ਯੋਜਨਾ 'ਤੇ ਗੰਭੀਰਤਾ ਨਾਲ ਕੰਮ ਕਰ ਹੀ ਹੈ ਸਰਕਾਰ।

-ਛੋਟੇ ਤੇ ਮੱਧਮ ਉਦਯੋਗਾਂ ਲਈ 59 ਮਿੰਟ 'ਚ ਲੋਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਖੁਦਰਾ ਦੁਕਾਨਦਾਰਾਂ ਲਈ ਪੈਨਸ਼ਨ ਦੀ ਵਿਵਸਥਾ ਕੀਤੀ ਗਈ ਹੈ।

-300 ਕਿਲੋਮੀਟਰ ਨਵੀਂਂ ਮੈਟਰੋ ਲਾਈਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਇਲੈਕਟ੍ਰਿਕ ਵਾਹਨਾਂ 'ਤੇ ਵਿਸ਼ੇਸ਼ ਛੋਟ ਵੀ ਦਿੱਤੀ ਗਈ ਹੈ।

ਰੇਲਵੇ ਵਿਚ ਪੀ.ਪੀ.ਪੀ. ਮਾਡਲ 'ਤੇ ਜੋਰ, ਲੋਕਾਂ ਨੂੰ ਸਸਤੇ ਈ ਵਾਹਨ ਮੁਹੱਈਆ ਕਰਵਾਏ ਜਾਣਗੇ

ਰੇਲਵੇ ਵਿਚ ਨਿੱਜੀ ਹਿੱਸੇਦਾਰੀ ਵਧਾਈ ਜਾਵੇਗੀ, ਰੇਲਵੇ ਢਾਂਚੇ 50 ਹਜ਼ਾਰ ਕਰੋੜ ਦੀ ਲੋੜ

ਆਦਰਸ਼ ਕਿਰਾਇਆ ਕਾਨੂੰਨ ਬਣਾਇਆ ਜਾਵੇਗਾ - ਵਿੱਤ ਮੰਤਰੀ

ਬਜਟ ਵਿਚ ਇਕ ਦੇਸ਼, ਇਕ ਗਰਿੱਡ ਯੋਜਨਾ ਦਾ ਐਲਾਨ

ਐਮ.ਐਸ.ਐਮ.ਈ ਦੇ ਲਈ ਆਨ ਲਾਈਨ ਪੋਰਟਲ ਬਣਾਇਆ ਗਿਆ , ਇਸ ਲਈ 350 ਕਰੋੜ ਵੰਡੇ ਗਏ

ਬਿਜਲੀ ਦਰਾਂ ਵਿਚ ਵੱਡੇ ਸੁਧਾਰ ਦੀ ਯੋਜਨਾ

ਮੀਡੀਆ ਵਿਚ ਵਿਦੇਸ਼ੀ ਨਿਵੇਸ਼ ਦੀ ਹੱਦ ਵਧਾਈ ਜਾਵੇਗੀ, ਬੀਮਾ ਸੈਕਟਰ ਵਿਚ 100 ਫ਼ੀਸਦੀ ਨਿਵੇਸ਼

ਸੈਟੇਲਾਈਟ ਲਾਂਚ ਦੀ ਸਮਰਥਾ ਵਧਾਈ ਜਾਵੇਗੀ, ਭਾਰਤ ਪੁਲਾੜ ਤਾਕਤ ਵਜੋਂ ਉੱਭਰਿਆ ਹੈ

ਪਿੰਡ, ਗਰੀਬ ਤੇ ਕਿਸਾਨ ਕੇਂਦਰ ਬਿੰਦੂ ਹਨ, 2022 ਤੱਕ ਪਿੰਡ ਪਿੰਡ ਤੱਕ ਬਿਜਲੀ ਪਹੁੰਚੇਗੀ

ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ 2022 ਤੱਕ ਸਾਰਿਆਂ ਨੂੰ ਮਿਲੇਗਾ ਘਰ

ਪ੍ਰਧਾਨ ਮੰਤਰੀ ਸੜਕ ਯੋਜਨਾ ਨਾਲ ਪਿੰਡਾਂ ਨੂੰ ਮਿਲੇਗਾ ਲਾਭ, ਰੋਜ਼ਾਨਾ 135 ਕਿੱਲੋਮੀਟਰ ਸੜਕ ਬਣਾਉਣ ਦਾ ਉਦੇਸ਼, 30 ਹਜ਼ਾਰ ਕਿੱਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ

ਪਾਣੀ ਤੇ ਗੈਸ ਲਈ ਕੌਮੀ ਗਰਿੱਡ ਬਣੇਗਾ - ਵਿੱਤ ਮੰਤਰੀ

ਅੰਨਦਾਤਾ ਨੂੰ ਊਰਜਾ ਦਾਤਾ ਬਣਾਇਆ ਜਾਵੇਗਾ

ਦਾਲਾਂ ਦੇ ਮਾਮਲੇ ਵਿਚ ਭਾਰਤ ਆਤਮ ਨਿਰਭਰ ਬਣਿਆ, 10 ਹਜ਼ਾਰ ਕਿਸਾਨਾਂ ਦਾ ਉਤਪਾਦਕ ਸੰਘ ਬਣਾਏ ਜਾਣਗੇ

ਹਰ ਪੰਚਾਇਤ ਨੂੰ ਇੰਟਰਨੈੱਟ ਨਾਲ ਜੋੜਿਆ ਜਾਵੇਗਾ

ਦੁੱਧ ਉਤਪਾਦਨ ਨੂੰ ਵਧਾਇਆ ਜਾਵੇਗਾ ਅਤੇ ਪਿੰਡਾਂ ਵਿਚ ਹਰ ਘਰ ਤੱਕ ਪਾਣੀ ਪਹੁੰਚਾਇਆ ਜਾਵੇਗਾ

2024 ਤੱਕ ਘਰ ਘਰ ਜਲ, ਘਰ ਘਰ ਨਲ

ਨਵੀਂ ਕੌਮੀ ਸਿੱਖਿਆ ਨੀਤੀ ਲਿਆਂਦੀ ਜਾਵੇਗੀ, ਦੋ ਕਰੋੜ ਦਿਹਾਤੀਆਂ ਨੂੰ ਡਿਜੀਟਲ ਸਿੱਖਿਅਤ ਬਣਾਇਆ ਗਿਆ

ਕੌਮੀ ਖੇਡ ਸਿੱਖਿਆ ਬੋਰਡ ਦਾ ਗਠਨ ਕੀਤਾ ਜਾਵੇਗਾ, ਸਿੱਖਿਆ ਵਿਚ ਆਨਲਾਈਨ ਕੋਰਸ ਵਧਾਉਣ 'ਤੇ ਧਿਆਨ ਹੋਵੇਗਾ

ਉੱਚ ਸਿੱਖਿਆ ਲਈ 400 ਕਰੋੜ ਰੁਪਏ ਦੀ ਰਕਮ ਦਾ ਪ੍ਰਸਤਾਵ, ਵਿਦੇਸ਼ਾਂ ਵਿਚ ਨੌਕਰੀ ਲਈ ਜ਼ਰੂਰੀ ਸਿਖਲਾਈ ਦਿੱਤੀ ਜਾਵੇਗੀ

ਨਵੀਂ ਸਿੱਖਿਆ ਨੀਤੀ ਤਹਿਤ ਸਕੂਲਾਂ, ਕਾਲਜਾਂ ਵਿਚ ਬਦਲਾਅ ਦੀ ਯੋਜਨਾ

ਕਾਮਿਆਂ ਲਈ 4 ਹੋਰ ਅਦਾਲਤਾਂ ਬਣਨਗੀਆਂ - ਵਿੱਤ ਮੰਤਰੀ

30 ਲੱਖ ਕਾਮਿਆਂ ਨੂੰ 'ਸ਼੍ਰਮ ਯੋਗੀ ਯੋਜਨਾ' ਨਾਲ ਮਿਲਿਆ ਲਾਭ

ਮਹਿਲਾਵਾਂ ਦੀ ਹਾਲਤ ਸੁਧਾਰਨ 'ਤੇ ਜੋਰ, ਮਹਿਲਾ ਉੱਦਮਿਤਾ ਨੂੰ ਸਰਕਾਰ ਨੇ ਉਤਸ਼ਾਹਿਤ ਕੀਤਾ

ਮੁਦਰਾ ਸਕੀਮ ਤਹਿਤ ਮਹਿਲਾਵਾਂ ਨੂੰ 1 ਲੱਖ ਤੱਕ ਦਾ ਲੋਨ, ਜਨ ਧਨ ਯੋਜਨਾ ਤਹਿਤ ਮਹਿਲਾਵਾਂ ਨੂੰ 5 ਹਜ਼ਾਰ ਓਵਰ ਡਰਾਫ਼ਟ

ਵਿੱਤੀ ਸਾਲ 2019-20 ਵਿਚ ਚਾਰ ਨਵੇਂ ਦੂਤ ਘਰ ਖੋਲ੍ਹੇ ਜਾਣਗੇ - ਵਿੱਤ ਮੰਤਰੀ

ਜਨਤਕ ਖੇਤਰ ਦੀਆਂ ਬੈਂਕਾਂ ਨੂੰ 70 ਹਜ਼ਾਰ ਕਰੋੜ ਰੁਪਏ ਦੀ ਰਕਮ ਮੁਹੱਈਆ ਕਰਵਾਉਣ ਦਾ ਪ੍ਰਸਤਾਵ - ਵਿੱਤ ਮੰਤਰੀ

ਸੁਧਾਰਾਂ ਨਾਲ ਬੈਂਕਾਂ ਦਾ ਐਨ.ਪੀ.ਏ. ਇਕ ਲੱਖ ਕਰੋੜ ਰੁਪਏ ਘਟਿਆ - ਵਿੱਤ ਮੰਤਰੀ

ਕਰੈਡਿਟ ਵਾਧਾ ਵਿਚ 13.8 ਫ਼ੀਸਦੀ ਦਾ ਇਜ਼ਾਫਾ - ਵਿੱਤ ਮੰਤਰੀ

ਐਨ.ਬੀ.ਐਫ.ਸੀ. ਨੂੰ ਬਾਜ਼ਾਰਾਂ ਤੋਂ ਫ਼ੰਡ ਇਕੱਠਾ ਕਰਨ ਵਿਚ ਮਦਦ ਕਰਾਂਗੇ

ਹਾਊਸਿੰਗ ਕੰਪਨੀਆਂ ਦਾ ਰੈਗੂਲੇਟਰ ਆਰ.ਬੀ.ਆਈ. ਹੋਵੇਗਾ - ਵਿੱਤ ਮੰਤਰੀ

ਐਨ.ਬੀ.ਐਫ.ਸੀ. ਦੀ ਫੰਡਿੰਗ 'ਤੇ ਰੋਕ ਨਹੀਂ ਲੱਗੇਗੀ - ਵਿੱਤ ਮੰਤਰੀ

ਦੇਸ਼ ਦਾ ਵਿਕਾਸ, ਪ੍ਰਤੱਖ ਕਰ ਕੁੱਝ ਸਾਲਾ ਵਿਚ ਕਾਫੀ ਵਧਿਆ, 5 ਸਾਲਾ ਵਿਚ ਪ੍ਰਤੱਖ ਕਰ ਵਿਚ 75 ਫ਼ੀਸਦੀ ਦਾ ਵਾਧਾ - ਵਿੱਤ ਮੰਤਰੀ

ਏਅਰ ਇੰਡੀਆ ਵਿਚ ਵਿਨਿਵੇਸ਼ ਘੱਟ ਹੋਵੇਗਾ - ਵਿੱਤ ਮੰਤਰੀ

ਬੈਂਕ ਤੋਂ ਇਕ ਕਰੋੜ ਰੁਪਏ ਉਪਰ ਦੀ ਰਕਮ ਕਢਾਉਣ 'ਤੇ 2 ਫੀਸਦੀ ਟੀ.ਡੀ.ਐਸ.

ਪੰਜ ਲੱਖ ਤੋਂ ਘੱਟ ਸਾਲਾਨਾ ਆਮਦਨੀ 'ਤੇ ਕੋਈ ਟੈਕਸ ਨਹੀਂ - ਵਿੱਤ ਮੰਤਰੀ

ਰਿਟਰਨ 'ਚ ਪੈਨ ਤੇ ਆਧਾਰ ਕਾਰਡ ਦੋਵੇਂ ਚੱਲਣਗੇ, ਆਧਾਰ ਕਾਰਡ ਨਾਲ ਵੀ ਭਰੀ ਜਾ ਸਕੇਗੀ ਰਿਟਰਨ - ਵਿੱਤ ਮੰਤਰੀ

45 ਲੱਖ ਦਾ ਘਰ ਖ਼ਰੀਦਣ 'ਤੇ 3.5 ਲੱਖ ਦੇ ਵਿਆਜ ਦੀ ਛੁੱਟ - ਵਿੱਤ ਮੰਤਰੀ

ਇਲੈਕਟ੍ਰੋਨਿਕ ਗੱਡੀਆਂ 'ਤੇ ਜੀ.ਐਸ.ਟੀ. 12 ਫ਼ੀਸਦੀ ਤੋਂ ਘੱਟ ਕੇ 5 ਫ਼ੀਸਦੀ - ਵਿੱਤ ਮੰਤਰੀ

ਮਿਡਲ ਕਲਾਸ ਨੂੰ ਟੈਕਸ ਸਲੈਬ ਵਿਚ ਕੋਈ ਰਾਹਤ ਨਹੀਂ - ਵਿੱਤ ਮੰਤਰੀ

ਸੋਨੇ 'ਤੇ ਡਿਊਟੀ ਵਧੀ, 10 ਫ਼ੀਸਦੀ ਤੋਂ 12.5 ਫ਼ੀਸਦੀ ਹੋਈ - ਵਿੱਤ ਮੰਤਰੀ

ਪੈਟਰੋਲ-ਡੀਜਲ 'ਤੇ ਐਕਸਾਈਜ਼ ਡਿਊਟੀ ਇਕ ਰੁਪਏ ਵਧੀ - ਵਿੱਤ ਮੰਤਰੀ ਟੈਕਸ ਵਿਚ ਆਮ ਕਰਦਾਤਾ ਨੂੰ ਕੋਈ ਰਾਹਤ ਨਹੀਂ

ਦੋ ਕਰੋੜ ਤੱਕ ਦੀ ਆਮਦਨੀ ਲਈ ਟੈਕਸ 'ਚ ਕੋਈ ਬਦਲਾਅ ਨਹੀਂ - ਵਿੱਤ ਮੰਤਰੀ

5 ਕਰੋੜ ਤੋਂ ਉੱਪਰ ਟੈਕਸੇਬਲ ਆਮਦਨ 'ਤੇ 7 ਫ਼ੀਸਦੀ ਵਾਧੂ ਕਰ, 2 ਤੋਂ 5 ਕਰੋੜ ਦੀ ਆਮਦਨ 'ਤੇ 3 ਫ਼ੀਸਦੀ ਵਾਧੂ ਕਰ - ਵਿੱਤ ਮੰਤਰੀ

-PTCNews

Related Post