ਇਹ ਵਿਅਕਤੀ ਕਿਉਂ ਕਹਾਉਂਦਾ ਹੈ ਬਰਗਰ ਸਿੰਘ ਜਾਣੋ!

By  Joshi December 7th 2017 04:01 PM -- Updated: December 7th 2017 04:02 PM

Burger Singh: ਲੰਡਨ 'ਚ ਇਹ ਵਿਅਕਤੀ ਕਿਉਂ ਕਹਾਉਂਦਾ ਹੈ ਬਰਗਰ ਸਿੰਘ ਜਾਣੋ!

ਉਚ ਵਿੱਦਿਆ ਲਈ ਭਾਰਤੀ ਵਿਦਿਆਰਥੀ ਵਿਦੇਸ਼ਾਂ 'ਚ ਜਾਂਦੇ ਹਨ ਅਤੇ ਆਪਣੇ ਵਧੀਆ ਭਵਿੱਖ ਦੀ ਉਮੀਦ ਕਰਦੇ ਹਨ। ਉਹ ਉਥੇ ਜਾ ਕੇ ਆਪਣਾ ਖਰਚਾ ਵੀ ਕੱਢਦੇ ਹਨ ਅਤੇ ਪੜ੍ਹਾਈ ਵੀ ਕਰਦੇ ਹਨ। ਅਜਿਹਾ ਹੀ ਇੱਕ ਸਖਸ਼ ਜੋ ਕਿ ਬ੍ਰਿਟੇਨ 'ਚ ਮਾਸਟਰਜ਼ ਕਰਨ ਗਿਆ ਸੀ ਅਤੇ ਉਥੇ ਬਰਗਰ ਸਿੰਘ ਦੇ ਨਾਮ ਨਾਲ ਮਸ਼ਹੂਰ ਹੋ ਗਿਆ। ਇਹ ਸਖਸ਼ ਭਾਰਤ ਆ ਕੇ ਇੱਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਦੇ ਰਿਹਾ ਹੈ।

ਇੰਝ ਬਣੇ ਬਰਗਰ ਸਿੰਘ!

ਅੱਜ ਅਸੀਂ ਗੱਲ ਕਰ ਰਹੇ ਹਾਂ ਬਰਗਰ ਸਿੰਘ ਦੇ ਬਾਨੀ ਕਬੀਰ ਜੀਤ ਸਿੰਘ ਦੀ। ਜਦੋਂ ਉਹ ਬ੍ਰਿਟੇਨ 'ਚ ਪੜ੍ਹਾਈ ਕਰਨ ਗਏ ਸਨ ਤਾਂ ਉਹਨਾਂ ਨੇ ਕਮਾਈ ਲਈ ਪੱਬ 'ਚ ਕੰਮ ਕੀਤਾ । ਉਥੇ ਉਹਨਾਂ ਨੂੰ ਖਾਣੇ 'ਚ ਬਰਗਰ ਮਿਲਦਾ ਸੀ। ਉਹ ਇਸ ਬਰਗਰ ਦੇ ਸਵਾਦ ਤੋਂ ਅੱਕ ਗਏ ਅਤੇ ਉਹਨਾਂ ਨੇ ਪੈਟੀ 'ਚ ਇੰਡੀਅਨ ਫਲੇਵਰ ਪਾ ਕੇ ਖਾਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦਾ ਇਹ ਪ੍ਰਯੋਗ ਇੰਨ੍ਹਾਂ ਕਾਰਗਰ ਰਿਹਾ ਕਿ ਲੋਕਾਂ ਨੇ ਉਹਨਾਂ ਨੂੰ ਬਰਗਰ ਸਿੰਘ ਕਹਿ ਕੇ ਬੁੱਲਾਉਣਾ ਸ਼ੁਰੂ ਕਰ ਦਿੱਤਾ ਸੀ।

Burger Singh: ਲੰਡਨ 'ਚ ਇਹ ਵਿਅਕਤੀ ਕਿਉਂ ਕਹਾਉਂਦਾ ਹੈ ਬਰਗਰ ਸਿੰਘ ਜਾਣੋ! Burger Singh: ਕਿੰਝ ਮਿਲਿਆ ਆਈਡੀਆ?

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਭਾਰਤ 'ਚ ਬਰਗਰ ਮਾਰਕਿਟ ਦੀ ਤੇਜ਼ੀ ਨੂੰ ਦੇਖਦੇ ਹੋਏ ਦੋਸਤ ਨਾਲ ਮਿਲ ਕੇ ੨੦੧੪ 'ਚ ਬਰਗਰ ਸਿੰਘ ਦੀ ਸ਼ੁਰੂਆਤ ਕਰ ਦਿੱਤੀ ਅਤੇ ਗੁਰੂਗ੍ਰਾਮ 'ਚ ਆਪਣਾ ਪਹਿਲਾ ਆਊਨਲੈਟ ਸ਼ੁਰੂ ਕੀਤਾ ਸੀ।

Burger Singh: ਲੰਡਨ 'ਚ ਇਹ ਵਿਅਕਤੀ ਕਿਉਂ ਕਹਾਉਂਦਾ ਹੈ ਬਰਗਰ ਸਿੰਘ ਜਾਣੋ! ੨੦੧੬ 'ਚ ਭਾਰਤ 'ਚ QSR 3,09,110 ਕਰੋੜ ਰੁਪਏ ਸੀ ਜੋ ਹੁਣ ਵੱਧ ਕੇ 4,98,120 ਤੱਕ ਪਹੁੰਚ ਗਈ ਹੈ। ਇਹ ੨੫% ਫੀਸਦੀ ਨਾਲ ਵੱਧ ਰਹੀ ਹੈ। ਹੁਣ, ਸਿੰਘ ਇਹ ਫ੍ਰੈਂਚਾਈਜ਼ੀ ਇੱਥੋਂ ਦੇ ਲੋਕਾਂ ਨੂੰ ਦੇ ਕੇ ਰੁਜ਼ਗਾਰ ਦੇ ਮੌਕੇ ਦੇ ਰਹੇ ਹਨ।

ਇਸਦੀ ਫ੍ਰੈਂਚਾਈਜ਼ੀ ਲੈ ਕੇ ੧੮ ਤੋਂ ੨੪ ਮਹੀਨੇ ਦੇ ਅੰਦਰ ਬ੍ਰੇਕ ਈਵਨ ਮਿਲ ਸਕਦੀ ਹੈ। ਹਾਂਲਾਕਿ, ਇਹ ਏਰੀਆ ਅਤੇ ਸ਼ਹਿਰ ਦੇ ਏਰੀਆ 'ਤੇ ਨਿਰਭਰ ਕਰਦੀ ਹੈ।

—PTC News

Related Post