ਜ਼ਿਮਨੀ ਚੋਣਾਂ 2019  : ਜਲਾਲਾਬਾਦ 'ਚ ਕਾਂਗਰਸ ਦੇ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਨੇ ਪੈਸੇ , ਤਸਵੀਰ ਵਾਇਰਲ

By  Shanker Badra October 21st 2019 03:16 PM

ਜ਼ਿਮਨੀ ਚੋਣਾਂ 2019  : ਜਲਾਲਾਬਾਦ 'ਚ ਕਾਂਗਰਸ ਦੇ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਨੇ ਪੈਸੇ , ਤਸਵੀਰ ਵਾਇਰਲ:ਜਲਾਲਾਬਾਦ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਅੱਜ ਸਵੇਰੇ ਤੋਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ -ਭਾਜਪਾ , ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਦੌਰਾਨ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿਚ ਕੁੱਲ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

By-elections 2019: Congress booth money being distributed in Jalalabad ਜ਼ਿਮਨੀ ਚੋਣਾਂ 2019  : ਜਲਾਲਾਬਾਦ 'ਚ ਕਾਂਗਰਸ ਦੇ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਨੇ ਪੈਸੇ , ਤਸਵੀਰ ਵਾਇਰਲ

ਇਸ ਦੌਰਾਨ ਜਲਾਲਾਬਾਦ ਅਤੇ ਦਾਖਾ 'ਚ ਕਾਂਗਰਸ ਦੀ ਸ਼ਰੇਆਮ ਧੱਕੇਸ਼ਾਹੀ ਦੇਖਣ ਨੂੰ ਮਿਲ ਰਹੀ ਹੈ ਅਤੇ ਵੋਟਰਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਕੁੱਝ ਜਲਾਲਾਬਾਦ 'ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਕਾਂਗਰਸ ਦੇ ਬੂਥ 'ਤੇ ਬੈਠ ਕੇ ਸ਼ਰੇਆਮ ਪੈਸੇ ਵੰਡੇ ਜਾ ਰਹੇ ਹਨ।

By-elections 2019: Congress booth money being distributed in Jalalabad ਜ਼ਿਮਨੀ ਚੋਣਾਂ 2019  : ਜਲਾਲਾਬਾਦ 'ਚ ਕਾਂਗਰਸ ਦੇ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਨੇ ਪੈਸੇ , ਤਸਵੀਰ ਵਾਇਰਲ

ਇਸ ਦੌਰਾਨ ਓਥੇ ਬੂਥ 'ਤੇ ਇੱਕ ਵਿਅਕਤੀ ਵੱਲੋਂ ਇੱਕ ਔਰਤ ਨੂੰ 2-2 ਹਜ਼ਾਰ ਰੁਪਏ ਦੇ ਨੋਟ ਦਿੱਤੇ ਗਏ ,ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਫ਼ੋਟੋ 'ਚ ਔਰਤ ਦੇ ਹੱਥ 'ਚ ਫੜੇ ਨੋਟ ਵੀ ਦਿਖਾਈ ਦੇ ਰਹੇ ਹਨ।

By-elections 2019: Congress booth money being distributed in Jalalabad ਜ਼ਿਮਨੀ ਚੋਣਾਂ 2019  : ਜਲਾਲਾਬਾਦ 'ਚ ਕਾਂਗਰਸ ਦੇ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਨੇ ਪੈਸੇ , ਤਸਵੀਰ ਵਾਇਰਲ

ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅੱਜ ਸ਼ਾਮ ਨੂੰ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. 'ਚ ਬੰਦ ਹੋ ਜਾਵੇਗੀ। ਇਨ੍ਹਾਂ ਚਾਰ ਹਲਕਿਆਂ ਦੇ 7,68,948 ਵੋਟਰ ਚਾਰ ਉਮੀਦਵਾਰਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ 'ਚ ਭੇਜਣਗੇ।

-PTCNews

Related Post