ਜ਼ਿਮਨੀ ਚੋਣਾਂ 2019 : ਹੁਣ ਨਹੀਂ ਵੱਜਣਗੇ ਸਪੀਕਰ , ਚੋਣ ਪ੍ਰਚਾਰ ਹੋਇਆ ਬੰਦ ,21 ਨੂੰ ਪੈਣਗੀਆਂ ਵੋਟਾਂ

By  Shanker Badra October 19th 2019 06:42 PM

ਜ਼ਿਮਨੀ ਚੋਣਾਂ 2019 : ਹੁਣ ਨਹੀਂ ਵੱਜਣਗੇ ਸਪੀਕਰ , ਚੋਣ ਪ੍ਰਚਾਰ ਹੋਇਆ ਬੰਦ ,21 ਨੂੰ ਪੈਣਗੀਆਂ ਵੋਟਾਂ:ਚੰਡੀਗੜ੍ਹ : ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਪਿਛਲੇ ਕਈ ਦਿਨ ਤੋਂ ਚੱਲ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਬੰਦ ਹੋ ਗਿਆ ਹੈ। ਜਿਸ ਕਰਕੇ ਹੁਣ ਕੋਈ ਵੀ ਉਮੀਦਵਾਰ ਕੋਈ ਵੀ ਚੋਣ ਰੈਲੀ ਜਾਂ ਫਿਰ ਨੁੱਕੜ ਮੀਟਿੰਗ ਨਹੀਂ ਕਰ ਸਕਦਾ , ਸਿਰਫ਼ ਡੋਰ ਟੂ ਡੋਰ ਪ੍ਰਚਾਰ ਕਰਨ ਦੀ ਹੀ ਇਜਾਜ਼ਤ ਹੋਵੇਗੀ।

By-elections 2019 : Election campaign closed In Punjab ਜ਼ਿਮਨੀ ਚੋਣਾਂ 2019 : ਹੁਣ ਨਹੀਂ ਵੱਜਣਗੇ ਸਪੀਕਰ , ਚੋਣ ਪ੍ਰਚਾਰ ਹੋਇਆ ਬੰਦ ,21 ਨੂੰ ਪੈਣਗੀਆਂ ਵੋਟਾਂ

ਹੁਣ 21 ਅਕਤੂਬਰ ਨੂੰ ਲੋਕ ਆਪਣੇ ਨੁਮਾਇੰਦੇ ਚੁਣਨ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਦੌਰਾਨ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿਚ ਕੁੱਲ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਚਾਰ ਹਲਕਿਆਂ ਦੇ 7,68,948 ਵੋਟਰ ਚਾਰ ਉਮੀਦਵਾਰਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ 'ਚ ਭੇਜਣਗੇ।

By-elections 2019 : Election campaign closed In Punjab ਜ਼ਿਮਨੀ ਚੋਣਾਂ 2019 : ਹੁਣ ਨਹੀਂ ਵੱਜਣਗੇ ਸਪੀਕਰ , ਚੋਣ ਪ੍ਰਚਾਰ ਹੋਇਆ ਬੰਦ ,21 ਨੂੰ ਪੈਣਗੀਆਂ ਵੋਟਾਂ

ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਫਗਵਾੜਾ ਵਿਚ 184903 ਵੋਟਰ ਹਨ, ਜਿਨ੍ਹਾਂ 'ਚ 97367 ਮਰਦ, 87529 ਔਰਤਾਂ ਅਤੇ 7 ਥਰਡ ਜੈਂਡਰ ਹਨ। ਮੁਕੇਰੀਆਂ 'ਚ 195802 ਵੋਟਰਾਂ ਵਿਚੋਂ 100022 ਮਰਦ, 95771 ਮਹਿਲਾ ਤੇ 9 ਥਰਡ ਜੈਂਡਰ ਵੋਟਰ ਹਨ। ਦਾਖਾ ਹਲਕੇ 'ਚ 183914 ਵੋਟਰਾਂ 'ਚੋਂ 97174 ਪੁਰਸ਼, 86739 ਮਹਿਲਾ ਤੇ ਇਕ ਥਰਡ ਜੈਂਡਰ ਵੋਟਰ ਹੈ। ਜਲਾਲਾਬਾਦ ਹਲਕੇ ਵਿਚ 204329 ਕੁੱਲ ਵੋਟਰਾਂ ਵਿਚੋਂ 106651 ਪੁਰਸ਼ ਅਤੇ 97674 ਮਹਿਲਾ ਤੇ ਚਾਰ ਥਰਡ ਜੈਂਡਰ ਵੋਟਰ ਹਨ।

By-elections 2019 : Election campaign closed In Punjab ਜ਼ਿਮਨੀ ਚੋਣਾਂ 2019 : ਹੁਣ ਨਹੀਂ ਵੱਜਣਗੇ ਸਪੀਕਰ , ਚੋਣ ਪ੍ਰਚਾਰ ਹੋਇਆ ਬੰਦ ,21 ਨੂੰ ਪੈਣਗੀਆਂ ਵੋਟਾਂ

ਜ਼ਿਕਰਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ , ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਜਿਨ੍ਹਾਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ‘ਚ ਕੁੱਲ 33 ਉਮੀਦਵਾਰ ਚੋਣ ਮੈਦਾਨ ਵਿਚ ਹਨ।

-PTCNews

Related Post