CAA 'ਤੇ ਪ੍ਰਦਰਸ਼ਨ: ਜਦੋਂ ਪਰਸ ਨੇ ਬਚਾਈ ਸਿਪਾਹੀ ਦੀ ਜਾਨ, ਜਾਣੋ ਪੂਰਾ ਮਾਮਲਾ

By  Jashan A December 22nd 2019 05:05 PM -- Updated: December 22nd 2019 05:07 PM

CAA 'ਤੇ ਪ੍ਰਦਰਸ਼ਨ: ਜਦੋਂ ਪਰਸ ਨੇ ਬਚਾਈ ਸਿਪਾਹੀ ਦੀ ਜਾਨ, ਜਾਣੋ ਪੂਰਾ ਮਾਮਲਾ,ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੇ ਵਿਰੋਧ ਦਾ ਸਾਹਮਣਾ ਪੁਲਸ ਕਰਮਚਾਰੀਆਂ ਨੂੰ ਕਰਨਾ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿਚ ਭੀੜ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ 'ਚ ਕਾਂਸਟੇਬਲ ਵਜਿੰਦਰ ਕੁਮਾਰ (24) ਦੀ ਛਾਤੀ ਵਿਚ ਗੋਲੀ ਲੱਗੀ, ਪਰ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ। ਹੋਰ ਪੜ੍ਹੋ: 10 ਸਾਲਾ ਬੱਚੇ ਨੇ Qantas ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਕਿਹਾ ਇਹ, ਤੁਸੀਂ ਵੀ ਪੜ੍ਹੋ https://twitter.com/ANINewsUP/status/1208572807942066176?s=20 ਇਸ ਕੁਦਰਤ ਦਾ ਕ੍ਰਿਸ਼ਮਾ ਹੀ ਕਹਾਂਗੇ ਕਿ ਗੋਲੀ ਬੁਲੇਟ ਪਰੂਫ ਜੈਕੇਟ ਨੂੰ ਚੀਰਦੀ ਹੋਈ ਅੰਦਰ ਤਾਂ ਚਲੀ ਗਈ ਪਰ ਇਹ ਗੋਲੀ ਪੁਲਸਕਰਮੀ ਦੀ ਸ਼ਰਟ ਦੀ ਜੇਬ ਵਿਚ ਰੱਖੇ ਬਟੂਏ 'ਚ ਫਸ ਗਈ। ਇਸ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੋਲੀ ਬਟੂਏ 'ਚ ਫਸੀ ਹੋਈ ਹੈ। ਇਸ ਸਬੰਧੀ ਕਾਂਸਟੇਬਲ ਵਜਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਮੈਨੂੰ ਦੂਜਾ ਜਨਮ ਮਿਲਿਆ ਹੈ ਕਿਉਂਕਿ ਜਿਵੇਂ ਗੋਲੀ ਆ ਕੇ ਲੱਗੀ ਸੀ ਉਸ ਤੋਂ ਬਚਣ ਦੀ ਸੰਭਾਵਨਾ ਨਹੀਂ ਸੀ। -PTC News

Related Post