ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਦਿੱਤਾ ਅਸਤੀਫਾ

By  Shanker Badra January 16th 2018 09:12 AM -- Updated: January 16th 2018 09:16 AM

ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਦਿੱਤਾ ਅਸਤੀਫਾ:ਰੇਤ ਖੱਡਾਂ ਦੇ ਮਾਮਲੇ 'ਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ।ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਦਿੱਤਾ ਅਸਤੀਫਾਰਾਣਾ ਗੁਰਜੀਤ ਵੱਲੋਂ ਆਪਣਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ ਜਿਸਤੇ ਅਗਲਾ ਫੈਸਲਾ ਮੁੱਖ ਮੰਤਰੀ ਨੇ ਲੈਣਾ ਹੈ।ਸੂਤਰਾਂ ਮੁਤਾਬਿਕ ਰਾਣਾ ਗੁਰਜੀਤ ਦੇ ਅਸਤੀਫੇ ਪਿੱਛੇ ਕਾਂਗਰਸ ਹਾਈਕਮਾਂਡ ਦੇ ਦਬਾਅ ਨੂੰ ਵੀ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ।ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਦਿੱਤਾ ਅਸਤੀਫਾਰਾਣਾ ਗੁਰਜੀਤ ਸਿੰਘ ਉੱਤੇ ਮਾਈਨਿੰਗ ਵਿੱਚ ਆਪਣੇ ਚਹੇਤਿਆਂ ਦੇ ਨਾਮ ਉੱਤੇ ਬੇਨਾਮੀ ਠੇਕਾ ਲੈਣ ਦਾ ਇਲਜ਼ਾਮ ਲੱਗੇ ਹਨ ਪਰ ਪਿਛਲੇ ਹਫ਼ਤੇ ਈਡੀ ਨੇ ਰਾਣਾ ਗੁਰਜੀਤ ਦੇ ਬੇਟੇ ਨੂੰ ਵਿਦੇਸ਼ਾਂ ਤੋਂ ਚੰਦਾ ਜੁਟਾਉਣ ਦੇ ਮਾਮਲੇ ਵਿੱਚ ਸੰਮਨ ਕੀਤਾ ਸੀ।ਮੰਤਰੀ ਦੇ ਬੇਟੇ ਨੂੰ 17 ਜਨਵਰੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣ ਹੈ।ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਦਿੱਤਾ ਅਸਤੀਫਾਰਾਣਾ ਗੁਰਜੀਤ ਕਈ ਮਹੀਨੇ ਤੋਂ ਵਿਵਾਦਾਂ ਵਿੱਚ ਹੈ।ਪੰਜਾਬ ਵਿੱਚ ਮੰਤਰੀ-ਮੰਡਲ ਵਿਸਥਾਰ ਤੋਂ ਪਹਿਲਾਂ ਕੈਪਟਨ ਸਰਕਾਰ ਦੇ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ।

-PTCNews

Related Post