ਸਰੀ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ

By  Shanker Badra October 13th 2018 03:39 PM

ਸਰੀ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ:ਕੈਨੇਡਾ 'ਚ ਆਏ ਦਿਨ ਗੋਲੀਬਾਰੀ ਹੋਣ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ,ਜਿਨ੍ਹਾਂ 'ਚ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।ਹੁਣ ਕੈਨੇਡਾ ਦੇ ਸ਼ਹਿਰ ਸਰੀ 'ਚ ਇੱਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਹੈ। ਗੋਲੀਆਂ ਨਾਲ ਭੁੰਨੇ ਪੰਜਾਬੀ ਨੌਜਵਾਨ ਨੂੰ ਐਂਬੂਲੈਂਸ 'ਚ ਹਸਪਤਾਲ ਲਈ ਭੇਜਿਆ ਗਿਆ ਪਰ ਨੌਜਵਾਨ ਨੇ ਪਹਿਲਾਂ ਹੀ ਦਮ ਤੋੜ ਦਿੱਤਾ।ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਸੁਮੀਤ ਸਿੰਘ ਰੰਧਾਵਾ ਵਜੋਂ ਹੋਈ ਹੈ।ਇਹ ਘਟਨਾ ਸਰੀ ਦੀ 130 ਸਟਰੀਟ 'ਤੇ ਵਾਪਰੀ ਹੈ। ਜਾਣਕਾਰੀ ਅਨੁਸਾਰ ਸੁਮੀਤ ਸਿੰਘ ਰੰਧਾਵਾ ਦੀ ਉਸਦੇ ਜਨਮ ਦਿਨ ਵਾਲੇ ਦਿਨ ਹੱਤਿਆ ਕਰ ਦਿੱਤੀ ਗਈ ਹੈ।ਜਦੋਂ ਪੁਲਿਸ ਅਧਿਕਾਰੀ ਇਸ ਘਟਨਾ ਵਾਲੀ ਸਥਾਨ 'ਤੇ ਪਹੁੰਚੇ ਤਾਂ ਹਮਲਾਵਰ ਦੌੜ ਚੁੱਕੇ ਸਨ।ਪੁਲੀਸ ਦੇ ਅਧਿਕਾਰੀਆਂ ਅਨੁਸਾਰ ਇਹ ਗੈਂਗਵਾਰ ਦਾ ਨਤੀਜਾ ਜਾਪ ਰਿਹਾ ਹੈ ਪਰ ਕਤਲ ਦੇ ਮੁੱਖ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ।ਫਿਲਹਾਲ ਪੁਲੀਸ ਘਟਨਾ ਵਾਲੇ ਸਥਾਨ 'ਤੇ ਸਬੂਤਾਂ ਦੀ ਤਲਾਸ਼ ਵਿਚ ਹੈ। -PTCNews

Related Post