ਕੈਨੇਡਾ ਦੇ ਓਂਟਾਰਿਓ ਸੂਬੇ 'ਚ ਹੋਈਆਂ ਮਿਉਂਸੀਪਲ ਚੋਣਾਂ 'ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ ,ਇੱਕ ਪੰਜਾਬੀ ਸਿੱਖ ਨੇ ਬਣਾਇਆ ਰਿਕਾਰਡ

By  Shanker Badra October 26th 2018 06:01 PM -- Updated: December 29th 2018 04:11 PM

ਕੈਨੇਡਾ ਦੇ ਓਂਟਾਰਿਓ ਸੂਬੇ 'ਚ ਹੋਈਆਂ ਮਿਉਂਸੀਪਲ ਚੋਣਾਂ 'ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ ,ਇੱਕ ਪੰਜਾਬੀ ਸਿੱਖ ਨੇ ਬਣਾਇਆ ਰਿਕਾਰਡ:ਕੈਨੇਡਾ ਦੇ ਓਂਟਾਰਿਓ ਸੂਬੇ 'ਚ ਹੋਈਆਂ ਮਿਉਂਸੀਪਲ ਚੋਣਾਂ ਦੇ ਬੀਤੇ ਦਿਨੀਂ ਨਤੀਜੇ ਆ ਗਏ ਹਨ।ਇਨ੍ਹਾਂ ਚੋਣਾਂ ਦੌਰਾਨ ਟੋਰਾਂਟੋ 'ਚ 4 ਪੰਜਾਬੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ।ਜਾਣਕਾਰੀ ਅਨੁਸਾਰ ਇੱਥੇ ਕੋਈ ਪੰਜਾਬੀ ਮੇਅਰ ਤਾਂ ਨਹੀਂ ਬਣਿਆ ਪਰ ਬਰੈਂਪਟਨ ਦੇ ਗੁਰਪ੍ਰੀਤ ਢਿੱਲੋਂ ਖੇਤਰੀ ਕੌਂਸਲਰ ਬਣ ਗਏ ਹਨ।ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਵਿੱਕੀ ਢਿੱਲੋਂ ਨੂੰ 9092 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਤਰ੍ਹਾਂ ਟੋਰਾਂਟੋ 'ਚ ਪਿਛਲੇ ਮੇਅਰ ਜੋਹਨ ਟੌਰੀ ਮੁੜ ਮੇਅਰ ਚੁਣੇ ਗਏ ਹਨ।ਇਸੇ ਤਰ੍ਹਾਂ ਮਿਸੀਸਾਗਾ 'ਚ ਵੀ ਬੌਨੀ ਕਰੌਂਬੀ ਮੁੜ ਮੇਅਰ ਬਣ ਗਏ ਹਨ।ਬਰੈਂਪਟਨ ਦੀ ਪਿਛਲੀ ਮੇਅਰ ਲਿੰਦਾ ਜੈਫ਼ਰੀ 4 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ ਅਤੇ ਕੰਜ਼ਰਵੇਟਿਵ ਪਾਰਟੀ ਲੀਡਰ ਪੈਟਰਿਕ ਬ੍ਰਾਉਨ ਮੇਅਰ ਚੁਣੇ ਗਏ ਹਨ। -PTCNews

Related Post