ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਉਡਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ 'ਤੇ ਮਖੌਲ , ਜਾਣੋ ਕੀ ਹੈ ਵਜ੍ਹਾ

By  Joshi June 14th 2018 04:34 PM -- Updated: June 15th 2018 09:01 AM

ਲੋਕਾਂ ਦੇ ਮਨਾਂ 'ਤੇ ਰਾਜ ਕਰਨ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿੱਥੇ ਜਾਂਦੇ ਹਨ ਉੱਥੇ ਆਪਣੇ ਨਿਮਰ ਸੁਭਾਅ ਅਤੇ ਹਰ ਕਿਸੇ ਨਾਲ ਖਿੜੇ ਮੱਥੇ ਪੇਸ਼ ਆਉਣ ਵਾਲੇ ਜਸਟਿਨ ਟਰੂਡੋ ਖਿੱਚ ਦਾ ਕੇਂਦਰ ਬਣਦੇ ਹਨ ।canada PM justin trudeau fake eyebrowsਪਰ ਇਸ ਵਾਰ ਉਨ੍ਹਾਂ ਵੱਲੋਂ ਖਿੱਚ ਦਾ ਕੇਂਦਰ ਬਣਨ ਦੀ ਵਜ੍ਹਾ ਕੋਈ ਅਲੱਗ ਦੱਸੀ ਜਾ ਰਹੀ ਹੈ।ਸੋਸ਼ਲ ਮੀਡੀਆ 'ਤੇ ਛਾਏ ਰਹਿਣ ਵਾਲੇ ਜਸਟਿਨ ਟਰੂਡੋ 'ਤੇ ਅਕਸਰ ਕਿਸੇ ਨਾ ਕਿਸੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ । ਟਵਿਟਰ 'ਤੇ ਹੋਣ ਵਾਲੇ ਟ੍ਰੈਂਡ ਦੀ ਸੂਚੀ ਵਿੱਚ ਕਿਸੇ ਵੇਲੇ ਵੀ ਜਸਟਿਨ ਟਰੂਡੋ ਦਾ ਨਾਮ ਆ ਸਕਦਾ ਹੈ। ਫੇਸਬੁੱਕ ਹੋਵੇ ਜਾਂ ਟਵਿੱਟਰ ਕੈਨੇਡਾ ਦਾ ਪ੍ਰਧਾਨ ਮੰਤਰੀ ਦੇ ਫੈਨਾਂ ਦੀ ਤਾਦਾਦ ਇਨ੍ਹੀ ਜ਼ਿਆਦਾ ਹੈ ਕਿ ਲੋਕ ਉਨ੍ਹਾਂ ਨੂੰ ਹਰ ਵੇਲੇ ਫਾਲੋਅ ਕਰਦੇ ਹਨ ।ਇਸ ਵਾਰ ਵੀ ਟਵਿੱਟਰ ਵੱਲੋਂ ਉਨ੍ਹਾਂ ਦਾ ਖੂਬ ਮਖੌਲ ਉਡਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕਿਹਾ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਜੀ-7 ਸੰਮੇਲਨ ਵਿੱਚ ਹਿੱਸਾ ਲੈਣ ਸਮੇਂ ਇਹ ਕਿਹਾ ਗਿਆ ਕਿ ਟਰੂਡੋ ਬੇਈਮਾਨ ਅਤੇ ਕਮਜ਼ੋਰ ਹਨ । ਪਰ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਟਰੂਡੋ ਇਸ ਸੰਮੇਲਨ ਵਿੱਚ ਆਈ-ਬ੍ਰੋ ਲਗਾ ਕੇ ਆਏ ਸਨ ।ਜਿਸ ਕਾਰਨ ਟਵਿੱਟਰ 'ਤੇ ਉਹਨਾਂ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਪਰ ਕੁਝ ਲੋਕਾਂ ਵੱਲੋਂ ਇਸ ਨੂੰ ਕੈਮਰਾਮੈਨ ਦੀ ਸ਼ਰਾਰਤ ਦੱਸਿਆ ਜਾ ਰਿਹਾ ਹੈ। ਜਸਟਿਨ ਟਰੂਡੋ ਦੀ ਨਕਲੀ ਆਈਬ੍ਰੋ ਵਾਲੀ ਵੀਡਿਓ ਬਹੁਤ ਵਾਇਰਲ ਹੋ ਚੁੱਕੀ ਹੈ। ਜਿਵੇਂ ਵੀ ਹੈ ਟਵਿੱਟਰ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਸਟਿਨ ਟਰੂਡੋ ਦਾ ਇਹ ਮਜ਼ਾਕ ਬਣਨਾ ਇਹ ਦਰਸਾਉਂਦਾ ਹੈ ਕਿ ਚਾਹੇ ਆਮ ਲੋਕ ਹੋਣ ਜਾਂ ਖਾਸ ਸੋਸ਼ਲ ਮੀਡੀਆ 'ਤੇ ਹਰ ਕੋਈ ਮਜ਼ਾਕ ਦਾ ਪਾਤਰ ਬਣ ਸਕਦਾ ਹੈ। —PTC News

Related Post