ਕੈਨੇਡਾ : ਟਰੱਕ ਡਰਾਈਵਰ ਨੇ ਸਾਜ਼ਿਸ਼ ਤਹਿਤ ਇਕ ਪਰਿਵਾਰ 'ਤੇ ਚੜਾਇਆ ਟਰੱਕ , ਚਾਰ ਮੈਂਬਰਾਂ ਦੀ ਮੌਤ,ਬੱਚਾ ਜ਼ਖਮੀ

By  Shanker Badra June 8th 2021 04:37 PM

ਓਟਾਵਾ : ਕੈਨੇਡਾ ਦੇ ਓਨਟਾਰੀਓ ਸੂਬੇ 'ਚ ਇੱਕ ਟਰੱਕ ਡਰਾਈਵਰ ਨੇ ਇੱਕ ਮੁਸਲਮਾਨ ਪਰਿਵਾਰ 'ਤੇ ਟਰੱਕ ਚੜ੍ਹਾ ਦਿੱਤਾ ਹੈ, ਜਿਸ ਵਿੱਚ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ 9 ਸਾਲ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।  ਕੈਨੇਡੀਅਨ ਪੁਲਿਸ ਨੇ ਇਸ ਨੂੰ ਨਫ਼ਰਤ ਅਪਰਾਧ ਦੱਸਦਿਆਂ ਕਿਹਾ ਕਿ ਟਰੱਕ ਡਰਾਈਵਰ ਨੇ ਜਾਣ ਬੁੱਝ ਕੇ ਉਨ੍ਹਾਂ ਨੂੰ ਟਰੱਕ ਨਾਲ ਕੁਚਲ ਦਿੱਤਾ ਕਿਉਂਕਿ ਪਰਿਵਾਰ ਮੁਸਲਮਾਨ ਸੀ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਐਤਵਾਰ ਸ਼ਾਮ ਨੂੰ ਵਾਪਰੀ ਹੈ।

Canada Truck Driver Kills Muslim Family of four in targetted attack of Ontario province ਕੈਨੇਡਾ : ਟਰੱਕ ਡਰਾਈਵਰ ਨੇ ਸਾਜ਼ਿਸ਼ ਤਹਿਤ ਇਕ ਪਰਿਵਾਰ 'ਤੇ ਚੜਾਇਆ ਟਰੱਕ , ਚਾਰ ਮੈਂਬਰਾਂ ਦੀ ਮੌਤ,ਬੱਚਾ ਜ਼ਖਮੀ

ਕੈਨੇਡਾ ਦੇ ਮੀਡੀਆ ਨੇ ਸੋਮਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ 2 ਔਰਤਾਂ , ਇੱਕ ਆਦਮੀ ਅਤੇ ਇੱਕ ਨਾਬਾਲਗ ਲੜਕੀ ਸ਼ਾਮਲ ਹੈ। ਇਨ੍ਹਾਂ ਵਿਚੋਂ ਇਕ ਔਰਤ ਦੀ ਉਮਰ 77, ਇਕ ਹੋਰ ਔਰਤ ਦੀ ਉਮਰ 44 ਸਾਲ ਅਤੇ ਆਦਮੀ ਦੀ 46 ਸਾਲ ਹੈ। ਲੜਕੀ 15 ਸਾਲਾਂ ਦੀ ਸੀ। ਇਸ ਹਮਲੇ ਵਿਚ ਇਕ 9 ਸਾਲਾਂ ਦਾ ਬੱਚਾ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸਥਾਨਕ ਪ੍ਰਸ਼ਾਸਨ ਨੇ ਪੀੜਤ ਮੁਸਲਿਮ ਪਰਿਵਾਰ ਦੀ ਪਛਾਣ ਜਨਤਕ ਨਹੀਂ ਕੀਤੀ ਹੈ।

ਕੈਨੇਡਾ : ਟਰੱਕ ਡਰਾਈਵਰ ਨੇ ਸਾਜ਼ਿਸ਼ ਤਹਿਤ ਇਕ ਪਰਿਵਾਰ 'ਤੇ ਚੜਾਇਆ ਟਰੱਕ , ਚਾਰ ਮੈਂਬਰਾਂ ਦੀ ਮੌਤ,ਬੱਚਾ ਜ਼ਖਮੀ

ਇਕ 20 ਸਾਲਾ ਵਿਅਕਤੀ ਨੂੰ ਇਕ ਮੁਸਲਿਮ ਪਰਿਵਾਰ 'ਤੇ ਟਰੱਕ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਹਮਲਾਵਰ ਦੀ ਪਛਾਣ ਨਥਨੀਅਲ ਵੈਲਟਮੈਨ ਵਜੋਂ ਹੋਈ ਹੈ। ਉਸ ਨੂੰ ਮੌਕੇ ਤੋਂ 6 ਕਿਲੋਮੀਟਰ ਦੂਰ ਇਕ ਸ਼ਾਪਿੰਗ ਸੈਂਟਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਸੇਵਾ ਸੁਪਰਡੈਂਟ ਪਾਲ ਵੇਟ ਦੇ ਅਨੁਸਾਰ ਸ਼ੱਕੀ ਵਿਅਕਤੀ ਅਤੇ ਮੁਸਲਿਮ ਪਰਿਵਾਰ ਵਿਚ ਪਹਿਲਾਂ ਕਦੇ ਸੰਪਰਕ ਨਹੀਂ ਹੋਇਆ ਸੀ।

Canada Truck Driver Kills Muslim Family of four in targetted attack of Ontario province ਕੈਨੇਡਾ : ਟਰੱਕ ਡਰਾਈਵਰ ਨੇ ਸਾਜ਼ਿਸ਼ ਤਹਿਤ ਇਕ ਪਰਿਵਾਰ 'ਤੇ ਚੜਾਇਆ ਟਰੱਕ , ਚਾਰ ਮੈਂਬਰਾਂ ਦੀ ਮੌਤ,ਬੱਚਾ ਜ਼ਖਮੀ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਇਸ ਨੂੰ "ਨਫ਼ਰਤ ਦਾ ਕਾਰਾ ਦੱਸਿਆ। ਟਰੂਡੋ ਨੇ ਇੱਕ ਟਵੀਟ ਵਿੱਚ ਕਿਹਾ, "ਮੈਂ ਲੰਡਨ (ਓਨਟਾਰੀਓ) ਦੇ ਮੁਸਲਿਮ ਭਾਈਚਾਰੇ ਅਤੇ ਦੇਸ਼ ਭਰ ਦੇ ਮੁਸਲਮਾਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਇਹ ਨਫ਼ਰਤ ਹਰ ਕੀਮਤ 'ਤੇ ਰੁਕਣੀ ਚਾਹੀਦੀ ਹੈ।

-PTCNews

Related Post