ਪ੍ਰਧਾਨ ਮੰਤਰੀ ਨੇ ਕੀਤਾ ਟਰੂਡੋ ਅਤੇ ਪਰਿਵਾਰ ਦਾ ਇਸ ਤਰ੍ਹਾਂ ਸਵਾਗਤ (ਵੀਡੀਓ)

By  Joshi February 23rd 2018 09:50 AM -- Updated: February 23rd 2018 10:26 AM

Canadian PM, Family In Rashtrapati Bhawan, Meets PM Modi: ਭਾਰਤ ਦੀ ਯਾਤਰਾ ਦੇ ਛੇਵੇਂ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਹੋਵੇਗੀ।

ਅੱਜ ਦਾ ਪ੍ਰੋਗਰਾਮ ਵੇਰਵਾ:

9 ਵਜੇ ਪ੍ਰਧਾਨ ਮੰਤਰੀ ਇੱਕ ਸਰਕਾਰੀ ਸਮਾਰੋਹ ਵਿੱਚ ਹਿੱਸਾ ਲੈਣਗੇ।

ਸਥਾਨ: ਰਾਸ਼ਟਰਪਤੀ ਭਵਨ (ਰਾਸ਼ਟਰਪਤੀ ਭਵਨ)

10:15 ਵਜੇ ਪ੍ਰਧਾਨ ਮੰਤਰੀ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਨਗੇ।

ਸਥਾਨ: ਤਾਜ ਡਿਪਲੋਮੈਟਿਕ ਐਨਕਲੇਵ ਹੋਟਲ

12 ਵਜੇ ਪ੍ਰਧਾਨਮੰਤਰੀ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ

ਸਥਾਨ: ਹੈਦਰਾਬਾਦ ਹਾਊਸ

12:30 ਵਜੇ ਪ੍ਰਧਾਨ ਮੰਤਰੀ, ਇਨੋਵੇਸ਼ਨ, ਵਿਿਗਆਨ ਅਤੇ ਆਰਥਿਕ ਵਿਕਾਸ ਮੰਤਰੀ, ਨਵਦੀਪ ਬੈਂਸ, ਵਿਦੇਸ਼ੀ ਮਾਮਲਿਆਂ ਦੇ ਮੰਤਰੀ, ਕ੍ਰਿਸਟੀਆ ਫ੍ਰੀਲੈਂਡ, ਰੱਖਿਆ ਮੰਤਰੀ, ਹਰਜੀਤ ਸੱਜਣ, ਬੁਨਿਆਦੀ ਢਾਂਚੇ ਅਤੇ ਕਮਿਊਨਿਟੀ ਮੰਤਰੀ, ਅਮਰਜੀਤ ਸੋਹੀ, ਸਮਾਲ ਬਿਜ਼ਨਸ ਐਂਡ ਟੂਰਿਜ਼ਮ ਮੰਤਰੀ, ਬਰਦੀਸ਼ ਚੱਗਰ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਵਿਸਤ੍ਰਿਤ ਦੁਵੱਲੀ ਮੀਟਿੰਗ ਕਰਨਗੇ।

ਸਥਾਨ: ਹੈਦਰਾਬਾਦ ਹਾਊਸ

1:15 ਪ੍ਰਧਾਨਮੰਤਰੀ ਅਤੇ ਭਾਰਤ ਦੇ ਪ੍ਰਧਾਨਮੰਤਰੀ ਦੇ ਨਾਲ ਸਮਝੌਤਾ ਸਮਾਗਮ 'ਚ ਆਪਣੇ ਵਿਚਾਰ ਪੇਸ਼ ਕਰਨਗੇ।

2:45 ਵਜੇ ਪ੍ਰਧਾਨ ਮੰਤਰੀ ਚੀਫ਼ ਐਗਜ਼ੀਕਿਊਟਿਵ ਅਫਸਰਾਂ ਨਾਲ ਇਕ ਮੀਟਿੰਗ ਵਿਚ ਭਾਗ ਲੈਣਗੇ।

5 ਵਜੇ ਪ੍ਰਧਾਨ ਮੰਤਰੀ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ।

6:30 ਵਜੇ ਪ੍ਰਧਾਨ ਮੰਤਰੀ ਮੀਡੀਆ ਨਾਲ ਰੁਬਰੂ ਹੋਣਗੇ।

—PTC News

Related Post