ਕੈਨੇਡੀਅਨ ਪੁਲਿਸ ਨੇ ਐਸ.ਪੀ.ਸਵਰਨ ਸਿੰਘ ਖੰਨਾ ਨੂੰ ਪੁਰਸਕਾਰ ਨਾਲ ਕੀਤਾ ਸਨਮਾਨਿਤ ,ਜਾਣੋਂ ਕਿਉਂ

By  Shanker Badra January 30th 2019 06:01 PM -- Updated: January 31st 2019 03:29 PM

ਕੈਨੇਡੀਅਨ ਪੁਲਿਸ ਨੇ ਐਸ.ਪੀ.ਸਵਰਨ ਸਿੰਘ ਖੰਨਾ ਨੂੰ ਪੁਰਸਕਾਰ ਨਾਲ ਕੀਤਾ ਸਨਮਾਨਿਤ ,ਜਾਣੋਂ ਕਿਉਂ:ਚੰਡੀਗੜ੍ਹ : ਬਹੁ ਚਰਚਿਤ ਜੱਸੀ ਸਿੱਧੂ ਕਤਲ ਮਾਮਲੇ 'ਚ 19 ਸਾਲ ਬਾਅਦ ਵੱਡੀ ਕਾਰਵਾਈ ਸਾਹਮਣੇ ਆਈ ਹੈ।ਇਸ ਮਾਮਲੇ 'ਚ ਮੁਲਜ਼ਮ ਜੱਸੀ ਦੀ ਮਾਂ ਅਤੇ ਮਾਮੇ ਨੂੰ ਅਦਾਲਤ ਵੱਲੋਂ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ।

Canadian Police S.P.Swaran Singh Khanna awards with Honored
ਕੈਨੇਡੀਅਨ ਪੁਲਿਸ ਨੇ ਐਸ.ਪੀ.ਸਵਰਨ ਸਿੰਘ ਖੰਨਾ ਨੂੰ ਪੁਰਸਕਾਰ ਨਾਲ ਕੀਤਾ ਸਨਮਾਨਿਤ ,ਜਾਣੋਂ ਕਿਉਂ

ਇਸ ਮਾਮਲੇ ਵਿੱਚ ਬਿਹਤਰੀਨ ਜਾਂਚ ਕਰਨ ਵਾਲੇ ਐਸ.ਪੀ. ਸਵਰਨ ਸਿੰਘ ਖੰਨਾ (ਇਨਵੈਸਟਮੈਂਟ) ਬਠਿੰਡਾ ਨੂੰ ਕੈਨੇਡੀਅਨ ਪੁਲਿਸ ਨੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।ਕੈਨੇਡੀਅਨ ਪੁਲਿਸ ਨੇ ਸਵਰਨ ਸਿੰਘ ਖੰਨਾ, ਪੀ.ਪੀ.ਐਸ., ਐਸ.ਪੀ. (ਇਨਵੈਸਟਮੈਂਟ) ਬਠਿੰਡਾ ਨੂੰ ਉਨ੍ਹਾਂ ਦੀ ਬਿਹਤਰੀਨ ਜਾਂਚ ਲਈ ਹੇਠ ਦਿੱਤੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।ਇਹ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਉਨ੍ਹਾਂ ਦੇ ਕੰਮ ਦੀ ਕਦਰ ਕੀਤੀ ਗਈ ਹੈ ਅਤੇ ਕੈਨੇਡੀਅਨ ਸਰਕਾਰ ਦੁਆਰਾ ਦਿੱਤਾ ਗਿਆ ਹੈ।

Canadian Police S.P.Swaran Singh Khanna awards with Honored ਕੈਨੇਡੀਅਨ ਪੁਲਿਸ ਨੇ ਐਸ.ਪੀ.ਸਵਰਨ ਸਿੰਘ ਖੰਨਾ ਨੂੰ ਪੁਰਸਕਾਰ ਨਾਲ ਕੀਤਾ ਸਨਮਾਨਿਤ ,ਜਾਣੋਂ ਕਿਉਂ

ਜ਼ਿਕਰਯੋਗ ਹੈ ਕਿ 1996 ‘ਚ ਕੈਨੇਡਾ ਰਹਿੰਦੀ ਜੱਸੀ ਸਿੱਧੂ ਭਾਰਤ ਆਈ ਸੀ ,ਅਤੇ ਪੰਜਾਬ ‘ਚ ਉਹਨਾਂ ਦੀ ਮੁਲਾਕਾਤ ਮਿੱਠੂ ਨਾਲ ਹੋਈ, ਜਿਸ ਤੋਂ ਬਾਅਦ ਦੋਨਾਂ ਨੂੰ ਪਿਆਰ ਹੋ ਗਿਆ।ਇਸ ਤੋਂ ਬਾਅਦ ਜੱਸੀ 1999 ‘ਚ ਮੁੜ ਭਾਰਤ ਦੀ ਫੇਰੀ ਤੇ ਆਈ ਜਿਸ ਦੌਰਾਨ ਉਸ ਨੇ ਮਿੱਠੂ ਨਾਲ ਵਿਆਹ ਕਰਵਾ ਲਿਆ ਪਰ ਇਹ ਰਿਸ਼ਤਾ ਉਸ ਦੇ ਪਰਿਵਾਰ ਨੂੰ ਮਨਜ਼ੂਰ ਨਾ ਹੋਇਆ।

Canadian Police S.P.Swaran Singh Khanna awards with Honored
ਕੈਨੇਡੀਅਨ ਪੁਲਿਸ ਨੇ ਐਸ.ਪੀ.ਸਵਰਨ ਸਿੰਘ ਖੰਨਾ ਨੂੰ ਪੁਰਸਕਾਰ ਨਾਲ ਕੀਤਾ ਸਨਮਾਨਿਤ ,ਜਾਣੋਂ ਕਿਉਂ

ਜਿਸ ਕਾਰਨ ਉਸ ਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੇ ਅਣਖ ਦੀ ਖਾਤਰ ਜੱਸੀ ਦਾ ਕਤਲ ਕਰਵਾ ਦਿੱਤਾ।ਇਸ ਤੋਂ ਬਾਅਦ ਬੀਤੇ ਦਿਨੀਂ ਕੈਨੇਡਾ ਪੁਲਿਸ ਵੱਲੋਂ ਦੋਸ਼ੀ ਭੈਣ -ਭਰਾ ਮਲਕੀਤ ਕੌਰ ਸਿੱਧੂ ਅਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਡਿਪੋਟ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ।ਜਿਸ ਦੌਰਾਨ ਅਦਾਲਤ ਵੱਲੋਂ ਫ਼ੈਸਲਾ ਸਣਾਉਂਦੇ ਹੋਏ ਦੋਨਾਂ ਦੋਸ਼ੀਆਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

Canadian Police S.P.Swaran Singh Khanna awards with Honored
ਕੈਨੇਡੀਅਨ ਪੁਲਿਸ ਨੇ ਐਸ.ਪੀ.ਸਵਰਨ ਸਿੰਘ ਖੰਨਾ ਨੂੰ ਪੁਰਸਕਾਰ ਨਾਲ ਕੀਤਾ ਸਨਮਾਨਿਤ ,ਜਾਣੋਂ ਕਿਉਂ

ਇਸ ਮਾਮਲੇ 'ਚ ਬੀਬੀ ਸਿੱਧੂ ਤੇ ਬਦੇਸ਼ਾ ਕੈਨੇਡਾ 'ਚ ਹੋਣ ਕਾਰਨ ਬਚਦੇ ਰਹੇ ਸਨ।ਪੰਜਾਬ ਪੁਲਿਸ ਤੇ ਭਾਰਤ ਸਰਕਾਰ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਣ ਲਈ ਕੈਨੇਡਾ ਦੀ ਸੁਪਰੀਮ ਕੋਰਟ ਤੱਕ ਦਰਵਾਜ਼ਾ ਖੜਕਾਇਆ ਸੀ।ਜਿਸ ਤੋਂ ਬਾਅਦ ਭਾਰਤ-ਕੈਨੇਡਾ ਹਵਾਲਗੀ ਸੰਧੀ (ਐਕਸਟ੍ਰਾਡੀਸ਼ਨ ਐਕਟ) ਤਹਿਤ ਕਤਲ ਦੀ ਸ਼ੱਕੀ ਸਾਜਿਸ਼ਘਾੜੇ ਬੀਬੀ ਸਿੱਧੂ ਤੇ ਬਦੇਸ਼ਾ ਦੀ ਹਵਾਲਗੀ ਦਾ ਰਾਹ ਪੱਧਰਾ ਹੋ ਗਿਆ।ਜੱਜਾਂ ਨੇ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਭਾਰਤ ਹਵਾਲੇ ਨਾ ਕਰਨ ਦਾ ਕੈਨੇਡਾ ਕੋਲ ਕੋਈ ਅਧਾਰ ਨਹੀਂ ਹੈ।

-PTCNews

Related Post