ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਰਾਜਧਾਨੀ 'ਚ ਬਿਤਾਏ ਪਲ, ਖੇਡੀ ਕ੍ਰਿਕੇਟ (ਵੀਡੀਓ)

By  Joshi February 22nd 2018 02:40 PM

Canadian Prime Minister Justin Trudeau plays cricket Delhi: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਇਕ ਹਫਤੇ ਲਈ ਭਾਰਤ ਦੌਰੇ 'ਤੇ ਹਨ, ਅੱਜ ਨਵੀਂ ਦਿੱਲੀ ਵਿਚ ਆਪਣਾ ਦਿਨ ਬਿਤਾ ਰਹੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਸਵੇਰੇ ਪੁਰਾਣੀ ਦਿੱਲੀ ਵਿੱਚ ਜਾਮਾ ਮਸਜਿਦ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਉਹ ਦਿੱਲੀ ਦੇ ਮਾਡਰਨ ਸਕੂਲ ਕ੍ਰਿਕੇਟ ਗ੍ਰਾਊਂਡ ਲਈ ਰਵਾਨਾ ਹੋਏ।

ਇੱਥੇ ਉਹਨਾਂ ਨੇ ਆਪਣੇ ਬੱਚਿਆਂ ਨਾਲ ਕ੍ਰਿਕਟ ਖੇਡੀ।

ਜਦਕਿ ਬਾਕੀ ਲੋਕ ਕ੍ਰਿਕਟ ਖੇਡਣ ਦਾ ਆਨੰਦ ਮਾਣਦੇ ਦਿਖਾਈ ਦਿੱਤੇ, ਪਰ ਜੂਨੀਅਰ ਟਰੂਡੋ ਇਸ ਸਮੇਂ ਵੀ ਥੋੜ੍ਹਾ ਆਰਾਮ ਕਰਨ ਦੇ ਮੂਡ 'ਚ ਦਿਖਾਈ ਦਿੱਤੇ।

Canadian Prime Minister Justin Trudeau plays cricket Delhi: ਦੱਸ ਦੇਈਏ ਕਿ ਜਸਟਿਨ ਟਰੂਡੋ ਨਾਲ ਪਤਨੀ ਸੋਫ਼ੀ ਟਰੂਡੋ ਅਤੇ ਤਿੰਨ ਬੱਚਿਆਂ ਐਲਾ-ਗਰੇਸ, ਜੇਵੀਅਰ ਅਤੇ ਹੈਦ੍ਰੀਨ ਸਮੇਤ ਮੰਤਰੀਆਂ ਦਾ ਵਫਦ ਵੀਰਵਾਰ ਨੂੰ ਅੰਮ੍ਰਿਤਸਰ ਆਇਆ ਸੀ, ਜਿੱਥੇ ਉਹਨਾਂ ਨੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ।

—PTC News

Related Post