ਹਰੇਕ ਪੱਧਰ 'ਤੇ ਔਰਤਾਂ ਤੇ ਬੱਚੀਆਂ ਦੇ ਸਸ਼ਕਤੀਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਕਾਇਮ ਰੱਖਣ ਦਾ ਐਲਾਨ

By  Jagroop Kaur March 8th 2021 07:15 PM

ਚੰਡੀਗੜ੍ਹ, 8 ਮਾਰਚ : ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰਕੇ 'ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਔਰਤਾਂ ਦੇ ਸਿਰੜੀ ਜਜ਼ਬੇ' ਨੂੰ ਸਲਾਮ ਕੀਤਾ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰਾਂ, ਕੰਮਕਾਜ ਵਾਲੀਆਂ ਥਾਵਾਂ ਅਤੇ ਸਮਾਜ ਵਿੱਚ ਹਰੇਕ ਪੱਧਰ ਉਤੇ ਮਹਿਲਾ ਅਤੇ ਲੜਕੀਆਂ ਦੇ ਸਸ਼ਕਤੀਕਰਨ ਪ੍ਰਤੀ ਆਪਣੀ ਸਰਕਾਰ ਦੀ ਮਜ਼ਬੂਤ ਅਤੇ ਨਿਰੰਤਰ ਵਚਨਬੱਧਤਾ ਕਾਇਮ ਰੱਖਣ ਦਾ ਐਲਾਨ ਕੀਤਾ ਹੈ।

Read more : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਦਿਨ ਲਈ ਮੱਧ ਪ੍ਰਦੇਸ਼ ਦੀ ਗ੍ਰਹਿ ਮੰਤਰੀ ਬਣੀ ਮਹਿਲਾ ਕਾਂਸਟੇਬਲ  

ਇਸ ਦੁਨੀਆ ਨੂੰ ਰਹਿਣਯੋਗ ਬਿਹਤਰ ਥਾਂ ਬਣਾਉਣ ਵਿੱਚ ਔਰਤਾਂ ਦੇ ਅਥਾਹ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਸਦਨ ਇਹ ਸੰਕਲਪ ਕਰਦਾ ਹੈ,''ਔਰਤਾਂ ਨੂੰ ਬਰਾਬਰੀ, ਨਿਆਂ ਅਤੇ ਆਜ਼ਾਦੀ ਦਾ ਮਾਹੌਲ ਪ੍ਰਦਾਨ ਕਰਨ ਲਈ ਸਮਰਪਣ ਨਾਲ ਕੰਮ ਕਰੇਗਾ ਤਾਂ ਜੋ ਪੰਜਾਬ ਤੇ ਦੇਸ਼ ਦੀ ਤਰੱਕੀ ਵਿੱਚ ਔਰਤਾਂ ਬਰਾਬਰ ਦੀਆਂ ਭਾਈਵਾਲ ਬਣ ਕੇ ਯੋਗਦਾਨ ਪਾ ਸਕਣ।'' ਸਪੀਕਰ ਦੀਆਂ ਹਦਾਇਤਾਂ ਮੁਤਾਬਕ ਅਕਾਲੀ ਸਦਨ ਦੀ ਕਾਰਵਾਈ ਤੋਂ ਮੁਅੱਤਲ ਰਹੇ।

ਸੂਬਾ ਸਰਕਾਰ ਵੱਲੋਂ ਸ਼ਹਿਰੀ ਸਥਾਨਕ ਇਕਾਈਆਂ ਅਤੇ ਪੰਚਾਇਤਾਂ ਰਾਜ ਸੰਸਥਾਵਾਂ ਵਿੱਚ ਔਰਤਾਂ ਨੂੰ 50 ਫੀਸਦੀ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਵਾਉਣ ਬਾਰੇ ਕੀਤੇ ਗਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਸਦਨ ਨੇ ਇਸ ਪੱਖ ਨੂੰ ਵਿਚਾਰਿਆ ਕਿ 'ਇਸ ਨਾਲ ਫੈਸਲੇ ਲੈਣ ਦੀ ਸਮਰੱਥਾ ਵਿੱਚ ਔਰਤਾਂ ਦੀ ਬਿਹਤਰ ਨੁਮਾਇੰਦਗੀ ਸਣੇ ਭਵਿੱਖ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਹਿਫ਼ਾਜ਼ਤ ਯਕੀਨੀ ਬਣਾਈ ਜਾ ਸਕੇਗੀ।''

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਨੇ ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ‘ਚ ਕੀਤਾ ਵਾਧਾ , ਪੜ੍ਹੋ ਪੂਰੀ ਜਾਣਕਾਰੀ

ਇਸ ਤੋਂ ਪਹਿਲਾਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਦਨ ਵਿੱਚ ਮਤਾ ਪੇਸ਼ ਕਰਦਿਆਂ ਮੱਖ ਮੰਤਰੀ ਨੇ ਕਿਹਾ ਕਿ ਇਹ ਦਿਨ ਸਾਨੂੰ ਇਹ ਸੋਚ-ਵਿਚਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਸੂਬੇ ਵਿੱਚ ਹਰੇਕ ਔਰਤ ਨੂੰ ਬਰਬਾਰੀ ਅਤੇ ਸਵੈ-ਮਾਣ ਵਾਲਾ ਜੀਵਨ ਮੁਹੱਈਆ ਕਰਵਾਉਣ ਲਈ ਅਸੀਂ ਹੁਣ ਤੱਕ ਕਿੱਥੇ ਪਹੁੰਚੇ ਹਾਂ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਮੁੜ ਸਮਰਪਿਤ ਹੋਈਏ।''

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਔਰਤਾਂ ਬਾਰੇ ਕੀਤੇ ਕਥਨ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।' ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਵੱਖ-ਵੱਖ ਕਦਮਾਂ ਦੀ ਮਹੱਤਤਾ ਨੂੰ ਦਰਸਾਇਆ। ਮੁੱਖ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਇਕਾਈਆਂ ਵਿੱਚ 50 ਫੀਸਦੀ ਰਾਖਵਾਂਕਰਨ ਦੇਣ ਬਾਰੇ ਉਨ੍ਹਾਂ ਦੀ ਸਰਕਾਰ ਦੇ ਵਾਅਦੇ ਦੀ ਪੂਰਤੀ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਨੁਮਾਇੰਦਗੀ ਵਧਣ ਨਾਲ ਔਰਤਾਂ ਨੂੰ ਸਿਆਸੀ ਸਸ਼ਕਤੀਕਰਨ ਵੀ ਮੁਹੱਈਆ ਕਰਵਾਏਗਾ।

Punjab budget 2021: Punjab CM Captain Amarinder Singh on Farm Laws 2020. He lashed out at Centre on apathetic attitude.

ਇਹ ਸਦਨ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਔਰਤਾਂ ਦੇ ਸਿਰੜ ਨੂੰ ਸਲਾਮ ਕਰਦਾ ਹੈ। ਔਰਤਾਂ ਨੇ ਸਮਾਜ ਦੇ ਨਜ਼ਰੀਏ ਅਤੇ ਵਿਤਕਰੇ ਸਣੇ ਕਈ ਔਕੜਾਂ ਦਾ ਦਲੇਰੀ ਨਾਲ ਸਾਹਮਣਾ ਕੀਤਾ ਹੈ ਅਤੇ ਵਿਕਾਸ ਤੇ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਂਦਿਆਂ ਦੇਸ਼ ਅਤੇ ਸਮਾਜ ਵਿੱਚ ਆਪਣੀ ਸਨਮਾਨਯੋਗ ਥਾਂ ਬਣਾਈ ਹੈ। ਘਰ ਦੀ ਸੁਚੱਜੀ ਸਾਂਭ-ਸੰਭਾਲ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣ ਤੋਂ ਇਲਾਵਾ ਔਰਤਾਂ ਰਾਸ਼ਟਰ ਦੇ ਨਿਰਮਾਣ ਅਤੇ ਦੇਸ਼ ਨੂੰ ਪ੍ਰਗਤੀ ਦੀ ਰਾਹ 'ਤੇ ਅੱਗੇ ਤੋਰਨ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾ ਰਹੀਆਂ ਹਨ। ਔਰਤਾਂ ਸਾਡੇ ਸਮਾਜ ਅਤੇ ਦੇਸ਼ ਦੀ ਸ਼ਾਂਤਮਈ ਸਹਿ-ਹੋਂਦ ਨੂੰ ਬਰਕਰਾਰ ਰੱਖਣ ਵਾਲੀ ਲੋੜੀਂਦੀ ਸ਼ਕਤੀ ਵਜੋਂ ਵਿਚਰ ਰਹੀਆਂ ਹਨ।

ਇਹ ਸਦਨ ਅਸਰਦਾਰ ਢੰਗ ਨਾਲ ਮਹਿਸੂਸ ਕਰਦਾ ਹੈ ਕਿ ਔਰਤਾਂ ਨੂੰ ਸਮਰੱਥ ਬਣਾਉਣਾ ਜ਼ਰੂਰੀ ਵੀ ਹੈ ਅਤੇ ਲੋੜੀਂਦਾ ਵੀ। ਸਾਡੇ ਦੇਸ਼ ਦੇ ਵਿਕਾਸ ਦੀ ਰਫ਼ਤਾਰ ਹੋਰ ਵੀ ਤੇਜ਼ ਹੋਣੀ ਸੀ, ਜੇ ਔਰਤਾਂ ਦਾ ਸਿਆਸੀ, ਆਰਥਿਕ ਤੇ ਸਮਾਜਿਕ ਸਸ਼ਕਤੀਕਰਨ ਬਹੁਤ ਪਹਿਲਾਂ ਹੋਇਆ ਹੁੰਦਾ। ਇਸ ਦੇਰੀ ਨੇ ਰਾਸ਼ਟਰ ਦੀ ਪ੍ਰਗਤੀ ਨੂੰ ਪਿੱਛੇ ਧੱਕ ਦਿੱਤਾ ਹੈ ਜਿਸ ਕਾਰਨ ਹੁਣ ਇਹ ਕਾਰਜ ਹੋਰ ਮੁਸ਼ਕਿਲ ਹੋ ਗਿਆ ਹੈ ਪਰ ਇਹ ਸਿਹਰਾ ਔਰਤਾਂ ਨੂੰ ਜਾਂਦਾ ਹੈ ਕਿ ਬੇਹੱਦ ਔਕੜਾਂ ਦੇ ਬਾਵਜੂਦ ਉਨ੍ਹਾਂ ਨੇ ਅੱਜ ਸਾਰੇ ਖੇਤਰਾਂ ਜਿਵੇਂ ਸਿੱਖਿਆ, ਸਿਵਲ ਸੇਵਾਵਾਂ, ਰੱਖਿਆ, ਉੱਦਮਤਾ, ਪੁਲਾੜ ਯਾਤਰਾ, ਖੇਤੀਬਾੜੀ ਜਾਂ ਰਾਜਨੀਤੀ ਆਦਿ ਵਿੱਚ ਬੁਲੰਦੀ ਨੂੰ ਛੋਹਿਆ ਹੈ।

ਇਹ ਸਦਨ ਸੂਬਾ ਸਰਕਾਰ ਵੱਲੋਂ ਸ਼ਹਿਰੀ ਸਥਾਨਕ ਇਕਾਈਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ ਅਤੇ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਾਉਣ ਦੇ ਫ਼ੈਸਲਿਆਂ ਦੀ ਸ਼ਲਾਘਾ ਕਰਦਾ ਹੈ। ਸਰਕਾਰ ਦਾ ਇਹ ਕਦਮ ਫ਼ੈਸਲਾ ਲੈਣ ਦੀ ਸਮਰੱਥਾ ਵਿੱਚ ਔਰਤਾਂ ਦੀ ਬਿਹਤਰ ਨੁਮਾਇੰਦਗੀ ਸਣੇ ਉਨ੍ਹਾਂ ਦੇ ਹਿੱਤਾਂ ਦੀ ਅਗਾਂਹ ਵੀ ਰਾਖੀ ਯਕੀਨੀ ਬਣਾਏਗਾ।

Related Post