ਮਾਨਸਾ : ਪੈਟਰੋਲ ਪੰਪ 'ਤੇ CNG ਗੈਸ ਭਰਵਾਉਣ ਮੌਕੇ ਫਟਿਆ ਕਾਰ ਦਾ ਸਿਲੰਡਰ , ਪੈਟਰੋਲ ਪੰਪ ਕਰਿੰਦੇ ਦੀ ਮੌਤ

By  Shanker Badra July 12th 2021 09:31 AM

ਮਾਨਸਾ : ਮਾਨਸਾ ਬੱਸ ਅੱਡੇ ਨਜ਼ਦੀਕ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ 'ਤੇ (Mansa petrol pump)ਬੀਤੀ ਸ਼ਾਮ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਪੈਟਰੋਲ ਪੰਪ ’ਤੇ ਆਲਟੋ ਕਾਰ ’ਚ ਸੀ.ਐਨ.ਜੀ. ਗੈਸ ਭਰਵਾਉਣ ਸਮੇਂ ਕਾਰ ਦਾ ਸੀ.ਐਨ.ਜੀ. ਸਿਲੰਡਰ (Car CNG cylinder blast ) ਫਟ ਗਿਆ ਹੈ। ਇਸ ਧਮਾਕੇ ਵਿਚ ਗੈਸ ਪਾਉਣ ਵਾਲੇ ਕਰਿੰਦੇ ((petrol pump worker ) ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਾਰ ਦੇ ਸੀਐਨਜੀ ਸਿਲੰਡਰ (CNG kit blast )ਦੇ ਫਟਣ ਕਾਰਨ 2 ਕਾਰਾਂ ਤਬਾਹ ਹੋ ਗਈਆਂ ਤੇ ਪੈਟਰੋਲ ਪੰਪ 'ਤੇ ਵੀ ਭਾਰੀ ਨੁਕਸਾਨ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ

ਮਾਨਸਾ : ਪੈਟਰੋਲ ਪੰਪ 'ਤੇ CNG ਗੈਸ ਭਰਵਾਉਣ ਮੌਕੇ ਫਟਿਆ ਕਾਰ ਦਾ ਸਿਲੰਡਰ , ਪੈਟਰੋਲ ਪੰਪ ਕਰਿੰਦੇ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਨੂੰ ਸ਼ਹਿਰ ਦੇ ਬੱਸ ਸਟੈਂਡ ਨੇੜੇ ਜਗਦੀਸ਼ ਤੇਲ ਕੰਪਨੀ ਦੇ ਪੰਪ 'ਤੇ ਆਲਟੋ ਕਾਰ ਸੀਐਨਜੀ ਗੈਸ ਭਰਵਾਉਣ ਲਈ ਆਈ ਸੀ। ਜਦੋਂ ਪੰਪ ਦੇ ਕਰਿੰਦੇ ਬਿਕਰਮ ਸਿੰਘ ਨੇ ਆਲਟੋ ਕਾਰ ਐਚਆਰ -59-8782 ਵਿਚ ਸੀਐਨਜੀ ਗੈਸ ਪਾਉਣੀ ਸ਼ੁਰੂ ਕੀਤੀ ਤਾਂ ਅਚਾਨਕ ਕਾਰ ਦੀ ਸੀਐਨਜੀ ਦਾ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ ਗੈਸ ਪਾਉਣ ਵਾਲਾ ਕਰਿੰਦਾ ਅਤੇ ਕਾਰ ਸਵਾਰ 2 ਵਿਅਕਤੀ ਜ਼ਖਮੀ ਹੋ ਗਏ। ਇਕ ਹੋਰ ਆਲਟੋ ਕਾਰ ਵਿਚ ਪਿੱਛੇ ਖੜੀ ਸੀ, ਜਿਸ ਨੂੰ ਉਸਨੇ ਆਪਣੀ ਪਕੜ ਵਿਚ ਪਾ ਲਿਆ।

ਮਾਨਸਾ : ਪੈਟਰੋਲ ਪੰਪ 'ਤੇ CNG ਗੈਸ ਭਰਵਾਉਣ ਮੌਕੇ ਫਟਿਆ ਕਾਰ ਦਾ ਸਿਲੰਡਰ , ਪੈਟਰੋਲ ਪੰਪ ਕਰਿੰਦੇ ਦੀ ਮੌਤ

ਇਸ ਮਗਰੋਂ ਤਿੰਨੇ ਜ਼ਖਮੀਆਂ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਪਰ ਡਾਕਟਰਾਂ ਨੇ ਉਥੇ ਪਹੁੰਚਦਿਆਂ ਸਾਰ ਹੀ ਇਕ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਦੋ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਿਸ ਵਿਚ ਦੋ ਹੋਰ ਵਿਅਕਤੀ ਸ਼ਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਚਕੇਰੀਆ ਅਤੇ ਕਰਮਵੀਰ ਸਿੰਘ ਪੁੱਤਰ ਲਖਮੀਰ ਸਿੰਘ ਵਾਸੀ ਲਖਮੀਰਵਾਲਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮਾਨਸਾ : ਪੈਟਰੋਲ ਪੰਪ 'ਤੇ CNG ਗੈਸ ਭਰਵਾਉਣ ਮੌਕੇ ਫਟਿਆ ਕਾਰ ਦਾ ਸਿਲੰਡਰ , ਪੈਟਰੋਲ ਪੰਪ ਕਰਿੰਦੇ ਦੀ ਮੌਤ

ਪੜ੍ਹੋ ਹੋਰ ਖ਼ਬਰਾਂ : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਦੋਂ ਖੁੱਲ੍ਹਣਗੇ ਸਕੂਲ

ਸਿਵਲ ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਦੋ ਜ਼ਖਮੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਥਾਣਾ ਸਿਟੀ -1 ਦੇ ਮੁਖੀ ਜਗਦੀਸ਼ ਕੁਮਾਰ ਅਤੇ ਥਾਣਾ ਸਿਟੀ -2 ਦੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਪ ਸੀਲ ਹੋਣ ਤੋਂ ਬਾਅਦ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

-PTCNews

Related Post