#CAAProtest: ਦਿੱਲੀ ਦੇ ਜ਼ਾਫਰਾਬਾਦ 'ਚ ਜੰਮ ਕੇ ਹੋਈ ਹਿੰਸਾ, ਗੱਡੀਆਂ, ਘਰਾਂ ਤੇ ਪਟਰੌਲ ਪੰਪ ਨੂੰ ਲਾਈ ਅੱਗ

By  Shanker Badra February 24th 2020 10:08 PM

#CAAProtest: ਦਿੱਲੀ ਦੇ ਜ਼ਾਫਰਾਬਾਦ 'ਚ ਜੰਮ ਕੇ ਹੋਈ ਹਿੰਸਾ, ਗੱਡੀਆਂ, ਘਰਾਂ ਤੇ ਪਟਰੌਲ ਪੰਪ ਨੂੰ ਲਾਈ ਅੱਗ:ਨਵੀਂ ਦਿੱਲੀ : ਦਿੱਲੀ ਦੇ ਜਾਫਰਾਬਾਦ ਵਿੱਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ. ਨੂੰ ਲੈ ਕੇ ਅੱਜ ਫਿਰ ਹਿੰਸਾ ਭੜਕ ਗਈ ਅਤੇ ਧਰਨੇ ਉੱਤੇ ਬੈਠੇ ਲੋਕ ਹਿੰਸਕ ਹੋ ਗਏ। ਜਿੱਥੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉੱਤੇ ਪਥਰਾਅ ਕੀਤੇ ਜਾਣ ਤੋਂ ਬਾਅਦ 10 ਵਾਹਨਾਂ ਨੂੰ ਅੱਗ ਲਾ ਦਿੱਤੀ ਹੈ। ਇਸ ਝੜਪ ਦੇ ਮੱਦੇਨਜ਼ਰ ਰਾਜਧਾਨੀ ਦੇ 10 ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ ਕੀਤੀ ਗਈ ਹੈ। [caption id="attachment_391206" align="aligncenter" width="300"]Cars-shops-petrol pump gutted as CAA protesters clash in Maujpur, Jafrabad Delhi, Head constable killed #CAAProtest: ਦਿੱਲੀ ਦੇ ਜ਼ਾਫਰਾਬਾਦ 'ਚ ਜੰਮ ਕੇ ਹੋਈ ਹਿੰਸਾ, ਗੱਡੀਆਂ, ਘਰਾਂ ਤੇ ਪਟਰੌਲ ਪੰਪ ਨੂੰ ਲਾਈ ਅੱਗ[/caption] ਹੁਣ ਇਸ ਦੀ ਚੰਗਿਆੜੀ ਹੋਰ ਨੇੜਲੇ ਇਲਾਕਿਆਂ ਵਿਚ ਵੀ ਪਹੁੰਚ ਗਈ ਹੈ। ਅੱਜ ਸੀਲਮਪੁਰ ਵਿੱਚ ਗੋਲੀਆਂ ਚਲਾਈਆਂ ਗਈਆਂ। ਭਜਨਪੁਰਾ ਵਿੱਚ ਅੱਗ ਲੱਗਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਅਤੇ  ਕਈ ਵਾਹਨ ਸਾੜੇ ਗਏ ਹਨ। ਇਸ ਹਿੰਸਕ ਪ੍ਰਦਰਸ਼ਨ ਵਿੱਚ ਗੋਕੁਲਪੁਰੀ ਏਸੀਪੀ ਦਫ਼ਤਰ ਵਿਖੇ ਤਾਇਨਾਤ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ ਹੈ। [caption id="attachment_391210" align="aligncenter" width="300"]Cars-shops-petrol pump gutted as CAA protesters clash in Maujpur, Jafrabad Delhi, Head constable killed #CAAProtest: ਦਿੱਲੀ ਦੇ ਜ਼ਾਫਰਾਬਾਦ 'ਚ ਜੰਮ ਕੇ ਹੋਈ ਹਿੰਸਾ, ਗੱਡੀਆਂ, ਘਰਾਂ ਤੇ ਪਟਰੌਲ ਪੰਪ ਨੂੰ ਲਾਈ ਅੱਗ[/caption] ਦੱਸਿਆ ਜਾ ਰਿਹਾ ਹੈ ਕਿ ਚਾਂਦ ਬਾਗ਼ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ ਸੀ। ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਨੇ ਖੁਦ ਕਮਾਂਡ ਲੈਂਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਸਹਿਮਤ ਨਹੀਂ ਹੋਏ ਤਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ। [caption id="attachment_391209" align="aligncenter" width="300"]Cars-shops-petrol pump gutted as CAA protesters clash in Maujpur, Jafrabad Delhi, Head constable killed #CAAProtest: ਦਿੱਲੀ ਦੇ ਜ਼ਾਫਰਾਬਾਦ 'ਚ ਜੰਮ ਕੇ ਹੋਈ ਹਿੰਸਾ, ਗੱਡੀਆਂ, ਘਰਾਂ ਤੇ ਪਟਰੌਲ ਪੰਪ ਨੂੰ ਲਾਈ ਅੱਗ[/caption] ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕਿਹਾ ਕਿ ਦਿੱਲੀ ਪੁਲਿਸ ਅਤੇ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉੱਤਰ ਪੂਰਬੀ ਦਿੱਲੀ ਵਿੱਚ ਅਮਨ-ਕਾਨੂੰਨ ਕਾਇਮ ਰਹੇ। ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਮੈਂ ਸਾਰਿਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਸੰਜਮ ਵਰਤਣ ਦੀ ਅਪੀਲ ਕਰਦਾ ਹਾਂ। [caption id="attachment_391208" align="aligncenter" width="300"]Cars-shops-petrol pump gutted as CAA protesters clash in Maujpur, Jafrabad Delhi, Head constable killed #CAAProtest: ਦਿੱਲੀ ਦੇ ਜ਼ਾਫਰਾਬਾਦ 'ਚ ਜੰਮ ਕੇ ਹੋਈ ਹਿੰਸਾ, ਗੱਡੀਆਂ, ਘਰਾਂ ਤੇ ਪਟਰੌਲ ਪੰਪ ਨੂੰ ਲਾਈ ਅੱਗ[/caption] ਇਸ ਹਿੰਸਾ ਦੇ ਵਿਚਕਾਰ ਭਜਨ ਪੁਰਾ ਪੈਟਰੋਲ ਪੰਪ 'ਤੇ ਵੀ ਅੱਗ ਲਾਉਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਿੱਲੀ ਦੇ ਜਾਫਰਾਬਾਦ ਵਿੱਚ ਔਰਤਾਂ ਅਜੇ ਵੀ ਧਰਨੇ ‘ਤੇ ਬੈਠੀਆ ਹਨ। ਜਾਫਰਾਬਾਦ ਮੈਟਰੋ ਸਟੇਸ਼ਨ ਦੇ ਨੀਚੇ ਭਾਰੀ ਭੀੜ ਇਕੱਠੀ ਹੋ ਗਈ ਹੈ, ਇਸ ਨੂੰ ਕਾਬੂ ਕਰਨ ਲਈ ਭਾਰੀ ਪੁਲਿਸ ਫੋਰਸ ਮੌਕੇ 'ਤੇ ਮੌਜੂਦ ਹੈ। ਇਸੇ ਦੌਰਾਨ ਸ਼ਾਹੀਨ ਬਾਗ ਤੋਂ ਫਾਇਰਿੰਗ ਦੀ ਇੱਕ ਘਟਨਾ ਸਾਹਮਣੇ ਆਈ ਹੈ। [caption id="attachment_391207" align="aligncenter" width="300"]Cars-shops-petrol pump gutted as CAA protesters clash in Maujpur, Jafrabad Delhi, Head constable killed #CAAProtest: ਦਿੱਲੀ ਦੇ ਜ਼ਾਫਰਾਬਾਦ 'ਚ ਜੰਮ ਕੇ ਹੋਈ ਹਿੰਸਾ, ਗੱਡੀਆਂ, ਘਰਾਂ ਤੇ ਪਟਰੌਲ ਪੰਪ ਨੂੰ ਲਾਈ ਅੱਗ[/caption] ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਦਿੱਲੀ ਵਿਚ ਹੋਈ ਹਿੰਸਾ ਬਾਰੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੀ ਫੇਰੀ ਦੇ ਮੱਦੇਨਜ਼ਰ ਦਿੱਲੀ ਦੇ ਕੁਝ ਹਿੱਸਿਆਂ ਵਿਚ ਹਿੰਸਾ ਦੀ ਯੋਜਨਾਬੰਦੀ ਕੀਤੇ ਜਾਣ ਦੀ ਆਸ਼ੰਕਾ ਹੈ। ਦਿੱਲੀ ਪੁਲਿਸ ਸਥਿਤੀ ਨੂੰ ਕਾਬੂ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਗ੍ਰਹਿ ਮੰਤਰਾਲੇ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਦਿੱਲੀ ਪੁਲਿਸ ਕਮਿਸ਼ਨਰ ਕੰਟਰੋਲ ਰੂਮ ਤੋਂ ਹੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। -PTCNews

Related Post