ਮਮਦੋਟ: ਜਿਲ੍ਹਾ ਪ੍ਰੀਸ਼ਦ ਦੀ ਚੋਣ ਜਿਤੇ ਅਕਾਲੀ ਆਗੂ ਸ਼ਲਿੰਦਰ ਸਿੰਘ ਹਜ਼ਾਰਾ ਅਤੇ 50 ਹੋਰ ਸਮਰਥਕਾਂ ਖਿਲਾਫ ਖਿਲਾਫ ਧਾਰਾ 307 ੲਿਰਾਦਾ ਕਤਲ ਦਾ ਮਾਮਲਾ ਦਰਜ

By  Joshi September 30th 2018 02:11 PM -- Updated: September 30th 2018 02:14 PM

ਮਮਦੋਟ: ਜਿਲ੍ਹਾ ਪ੍ਰੀਸ਼ਦ ਦੀ ਚੋਣ ਜਿਤੇ ਅਕਾਲੀ ਆਗੂ ਸ਼ਲਿੰਦਰ ਸਿੰਘ ਹਜ਼ਾਰਾ ਅਤੇ 50 ਹੋਰ ਸਮਰਥਕਾਂ ਖਿਲਾਫ ਖਿਲਾਫ ਧਾਰਾ 307 ੲਿਰਾਦਾ ਕਤਲ ਦਾ ਮਾਮਲਾ ਦਰਜ

ਮਮਦੋਟ:  ਖੇਡ ਮੰਤਰੀ ਰਾਣਾ ਸੋਢੀ ਦਾ ਪੀ.ਏ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਮਾਮਲਾ ਹੈ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ।

ਇਹਨਾਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਰਾਣਾ ਸੋਢੀ ਦੇ ਚੋਣਾਂ 'ਚਂ ਹਾਰੇ ਹੋਏ ਪੀਏ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ 'ਤੇ ਪਰਚਾ ਕਰਵਾਏ ਜਾਣ ਦਾ ਸਮਾਚਾਰ ਹੈ।

ਮਿਲੀ ਜਾਣਕਾਰੀ ਮੁਤਾਬਕ, ਜੋਧਪੁਰ ਦੇ ਜੋਨ ਨੰ 05 ਤੋਂ ਜੇਤੂ ਰਹੇ ਉਮੀਦਵਾਰ ਸ਼ਲਿੰਦਰ ਸਿੰਘ ਹਜ਼ਾਰਾ ਅਤੇ ਸਮਰੱਥਕ ਬਲਜੀਤ ਬੀਤੂ ਸਮੇਤ ੪੦/੫੦ ਅਣਪਛਾਤੇ ਲੋਕਾਂ ਖਿਲਾਫ ਧਾਰਾ 307 ਇਰਾਦਾ-ਏ-ਕਤਲ ਦਾ ਥਾਣਾ ਮਮਦੋਟ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਚੋਣਾਂ ਦੇ ਨਤੀਜਿਆਂ ਵਾਲੇ ਦਿਨ 22 ਸਿਤੰਬਰ ਨੁੰ 413 ਵੋਟਾਂ ਨਾਲ ਉਮੀਦਵਾਰ ਸ਼ਲਿੰਦਰ ਖਿਲਾਫ ਨੂੰ ਜੇਤੂ ਐਲਾਨਿਆ ਗਿਆ ਸੀ।

case registered against mamadot zila parishad winner ਇਸ ਮਾਮਲੇ 'ਤੇ ਚੋਣਾਂ 'ਚ ਹਾਰੇ ਉਮੀਦਵਾਰ ਪੀਏ ਨਸੀਬ ਸਿੰਘ ਸੰਧੂ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਦੂਸਰੇ ਪਾਸੇ, ਅਕਾਲੀ ਦਲ ਵੱਲੋਂ ਇਸ ਪਰਚੇ ਨੂੰ ਝੂਠਾ ਦੱਸਿਆ ਗਿਆ ਹੈ ਅਤੇ ਕਿਹਾ ਜਰ ਰਿਹਾ ਹੈ ਕਿ ਚੋਣਾਂ ਦੇ ਦੌਰਾਨ ਕਾਂਗਰਸ ਵੱਲੋਂ ਕੀਤੀ ਧੱਕੇਸ਼ਾਹੀ ਅਤੇ ਨੰਗਾ ਗੁੰਡਾਗਰਦੀ ਦਾ ਨਾਚ ਕੀਤਾ ਗਿਆ ਸੀ। ਅਕਾਲੀ ਦਲ ਨੇ ਮੌਜੂਦਾ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਮਹਿਜ਼ ਆਪਣੇ ਹੱਥ ਦੀ ਕਠਪੁਤਲੀ ਬਣਾ ਕੇ ਰੱਖ ਲਿਆ ਹੈ।

ਇਸ ਮਾਮਲੇ 'ਤੇ ਪੁਲਿਸ ਜਵਾਬ ਦੇਣ ਤੋਂ ਗੁਰੇਜ਼ ਕਰਦੀ ਦਿਖਾਈ ਦੇ ਰਹੀ ਹੈ।

—PTC News

Related Post