CBI ਚੰਡੀਗੜ ਦੀ ਟੀਮ ਨੇ ਆਮਦਨ ਕਰ ਵਿਭਾਗ ਫਤਹਿਗੜ ਸਾਹਿਬ ਤੋਂ ਤਿੰਨ ਵਿਅਕਤੀਆਂ ਨੂੰ 70 ਹਜ਼ਾਰ ਰੁਪਏ ਰਿਸ਼ਵਤ ਲੈਦੇਂ ਕੀਤਾ ਕਾਬੂ

By  Joshi January 9th 2018 09:19 AM -- Updated: January 9th 2018 09:27 AM

CBI ਚੰਡੀਗੜ ਦੀ ਟੀਮ ਨੇ ਆਮਦਨ ਕਰ ਵਿਭਾਗ ਫਤਹਿਗੜ ਸਾਹਿਬ ਤੋਂ ਤਿੰਨ ਵਿਅਕਤੀਆਂ ਨੂੰ 70 ਹਜ਼ਾਰ ਰੁਪਏ ਰਿਸ਼ਵਤ ਲੈਦੇਂ ਕੀਤਾ ਕਾਬੂ

ਸਥਾਨਕ ਜਿਲੇ ਦੇ ਆਮਦਨ ਕਰ ਵਿਭਾਗ ਵਿਖੇ ਸੀਬੀਆਈ ਚੰਡੀਗੜ• ਦੀ ਟੀਮ ਵਲੋਂ

ਰੇਡ ਕਰਕੇ  ਤਿੰਨ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਜਿੰਨਾਂ ਵਿੱਚ ਆਮਦਨ ਕਰ ਅਫਸਰ, ਇੰਸਪੈਕਟਰ ਅਤੇ ਇੱਕ ਰਿਟਾਇਰਡ ਇੰਸਪੈਕਟਰ ਦੇ ਨਾਮ

ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਸੀਬੀਆਈ ਟੀਮ ਚੰਡੀਗੜ• ਵਲੋਂ ਕਰੀਬ 5 ਵਜੇ ਦੇ ਕਰੀਬ ਛਾਪਾ

ਮਾਰਿਆ ਗਿਆ ਸੀ, ਜਿਸ ਦੌਰਾਨ ਉਕਤ ਵਿਅਕਤੀਆਂ ਨੂੰ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ। ਉਕਤ

ਵਿਅਕਤੀ ਸੀਬੀਆਈ ਦੀ ਗ੍ਰਿਫ ਵਿੱਚ ਹਨ। ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ•ਾਂ ਨੂੰ

ਮੁਦੱਈ ਨੇ ਸੂਚਨਾ ਦਿੱਤੀ ਸੀ ਕਿ ਉਕਤ ਵਿਅਕਤੀ ਰਿਸ਼ਵਤ ਦੀ ਮੰਗ ਕਰ ਰਹੇ ਹਨ, ਜਿਸ ਕਾਰਨ

ਟੀਮ ਦੇ ਅਧਿਕਾਰੀ ਕਰੀਬ 4-5 ਵਜੇ ਸ਼ਾਮ ਨੂੰ ਆਮਦਨ ਕਰ ਵਿਭਾਗ ਫਤਹਿਗੜ• ਸਾਹਿਬ ਦੇ

ਮੁੱਖ ਦਫਤਰ ਵਿਖੇ ਪਹੁੰਚੇ ਸੀ। ਜਿਥੇ ਉਨ•ਾਂ ਨੇ ਸਤਨਾਮ ਸਿੰਘ ਆਮਦਨ ਕਰ ਅਫਸਰ,

ਇੰਸਪੈਕਟਰ ਇੰਦਰਜੀਤ ਸਿੰਘ ਅਤੇ ਇੱਕ ਰਿਟਾਇਰਡ ਇੰਸਪੈਕਟਰ ਇੰਦਰਜੀਤ ਸਿੰਘ ਨੂੰ 70

ਹਜ਼ਾਰ ਰੁਪਏ ਰਿਸ਼ਵਤ ਸਮੇਤ ਕਾਬੂ ਕੀਤਾ ਹੈ। ਉਨ•ਾਂ ਹੋਰ ਜਾਣਕਾਰੀ ਦੇਣ ਤੋ ਸਾਫ ਇਨਕਾਰ

ਕਰ ਦਿੱਤਾ।

—PTC News

Related Post