CBSE ਤੇ ICSE ਬੋਰਡ ਵੱਲੋਂ ਇਸ ਦਿਨ ਐਲਾਨੇ ਜਾਣਗੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ

By  Shanker Badra June 26th 2020 02:37 PM

CBSE ਤੇ ICSE ਬੋਰਡ ਵੱਲੋਂ ਇਸ ਦਿਨ ਐਲਾਨੇ ਜਾਣਗੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ:ਨਵੀਂ ਦਿੱਲੀ : ਅੱਜ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਸੀ.ਬੀ.ਐੱਸ.ਈ. ਤੇ ਆਈ.ਸੀ.ਐੱਸ.ਈ. ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਸੁਣਵਾਈ ਹੋਈ ਹੈ, ਜਿਸ 'ਚ ਸੀ.ਬੀ.ਐੱਸ.ਈ. ਅਤੇ ਆਈ.ਸੀ.ਐੱਸ.ਈ. ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ 15 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਸੀ.ਬੀ.ਐੱਸ.ਈ. ਨੇ ਬਿਨਾਂ ਪ੍ਰੀਖਿਆ ਤੋਂ ਬੱਚਿਆਂ ਨੂੰ ਨੰਬਰ ਕਿਸ ਤਰ੍ਹਾਂ ਦਿੱਤੇ ਜਾਣਗੇ, ਇਸ ਸੰਬੰਧੀ ਹਲਫ਼ਨਾਮਾ ਵੀ ਅਦਾਲਤ 'ਚ ਦਾਇਰ ਕੀਤਾ। ਸੀ.ਬੀ.ਐੱਸ.ਈ. ਨੇ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਪੂਰੀ ਕਰ ਲਈ ਹੈ, ਉਨ੍ਹਾਂ ਦਾ ਨਤੀਜਾ ਆਮ ਰੂਪ ਨਾਲ ਹੀ ਆਵੇਗਾ, ਜਦਕਿ ਜਿਨ੍ਹਾਂ ਵਿਦਿਆਰਥੀਆਂ ਨੇ ਤਿੰਨ ਤੋਂ ਵਧੇਰੇ ਪੇਪਰ ਦਿੱਤੇ ਹਨ, ਬਚੇ ਹੋਏ ਪੇਪਰਾਂ ਲਈ ਉਨ੍ਹਾਂ ਦਾ ਨਤੀਜਾ ਸਰਬੋਤਮ ਤਿੰਨ ਵਿਸ਼ਿਆਂ ਦੇ ਤਿੰਨ ਔਸਤ ਨੰਬਰਾਂ ਦੇ ਹਿਸਾਬ ਨਾਲ ਐਲਾਨਿਆ ਜਾਵੇਗਾ।

CBSE, ICSE news: CBSE to announce class 10th, 12th board results by July 15  CBSE ਤੇ ICSE ਬੋਰਡ ਵੱਲੋਂ ਇਸ ਦਿਨ ਐਲਾਨੇ ਜਾਣਗੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ

ਉੱਥੇ ਹੀ ਜਿਨ੍ਹਾਂ ਵਿਦਿਆਰਥੀਆਂ ਨੇ ਬੋਰਡ ਦੇ ਤਿੰਨ ਪੇਪਰ ਦਿੱਤੇ ਹਨ, ਉਨ੍ਹਾਂ ਨੂੰ ਬਚੀਆਂ ਹੋਈਆਂ ਪ੍ਰੀਖਿਆਵਾਂ ਲਈ ਸਰਬੋਤਮ ਦੋ ਵਿਸ਼ਿਆਂ ਦੇ ਔਸਤ ਅੰਕ ਮਿਲਣਗੇ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਨੇ 1 ਜਾਂ 2 ਪੇਪਰ ਖ਼ਤਮ ਕੀਤੇ ਹਨ, ਉਨ੍ਹਾਂ ਨੂੰ ਨੰਬਰ, ਬੋਰਡ ਵਲੋਂ ਪ੍ਰਦਰਸ਼ਨ ਅਤੇ ਇੰਟਰਨਲ/ਪ੍ਰੈਕਟੀਕਲ ਅਸੈਸਮੈਂਟ ਦੇ ਆਧਾਰ 'ਤੇ ਦਿੱਤੇ ਜਾਣਗੇ। ਸੁਪਰੀਮ ਕੋਰਟ ਨੇ ਸੀ.ਬੀ.ਐੱਸ.ਈ. ਨੂੰ ਪ੍ਰੀਖਿਆਵਾਂ ਨੂੰ ਰੱਦ ਕਰਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਦੱਸ ਦੇਈਏ ਕਿ ਸੁਪਰੀਮ ਕੋਰਟ 'ਚ ਸੀ.ਬੀ.ਐੱਸ.ਈ  ਬੋਰਡ ਦੀ 10ਵੀਂ ਅਤੇ 12ਵੀਂ ਦੀਆਂ ਬਾਕੀ ਰਹਿੰਦੀਆਂਪ੍ਰੀਖਿਆਵਾਂ ਕਰਵਾਉਣ ਸੰਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ ਸੀਬੀਐਸਈ (CBSE) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ 1 ਜੁਲਾਈ ਤੋਂ 15 ਜੁਲਾਈ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਸੀਬੀਐਸਈਬੋਰਡ ਨੇ ਕਿਹਾ ਸੀ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪਿਛਲੀਆਂ ਤਿੰਨ ਪ੍ਰੀਖਿਆਵਾਂ ਦੇ ਅਧਾਰ 'ਤੇ 12ਕਲਾਸ ਦੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ।

-PTCNews

Related Post