ਮਨ ਕੀ ਬਾਤ ਕੋਰੋਨਾ ਲੈ ਰਿਹਾ ਸਾਡੇ ਸਬਰ ਦਾ ਇਮਤਿਹਾਨ :ਪ੍ਰਧਾਨ ਮੰਤਰੀ ਮੋਦੀ
Jagroop Kaur
April 25th 2021 11:56 AM --
Updated:
April 25th 2021 12:03 PM

ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਕੀਤੀ। ਮਨ ਕੀ ਬਾਤ ਦਾ ਕੁੱਲ 76ਵਾਂ ਆਡੀਸ਼ਨ ਹੈ। ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
Read More : ‘ਕੋਵੈਕਸੀਨ’ ਦੀ ਕੀਮਤ,ਪ੍ਰਾਈਵੇਟ ਹਸਪਤਾਲਾਂ ਲਈ 1200 ਰੁਪਏ, ‘ਤੇ ਰਾਜਾਂ ਲਈ ਹੋਵੇਗੀ 600
ਅੱਜ ਤੁਹਾਡੇ ਨਾਲ ‘ਮਨ ਕੀ ਬਾਤ’ ਅਜਿਹੇ ਸਮੇਂ ਕਰ ਰਿਹਾ ਹਾਂ, ਜਦੋਂ ਕੋਰੋਨਾ ਸਾਡੇ ਧੀਰਜ ਅਤੇ ਸਾਡੇ ਸਾਰਿਆਂ ਦੇ ਦੁੱਖ ਬਰਦਾਸ਼ਤ ਕਰਨ ਦੀ ਹੱਦ ਦੀ ਪ੍ਰੀਖਿਆ ਲੈ ਰਿਹਾ ਹੈ। ਬਹੁਤ ਸਾਰੇ ਆਪਣੇ, ਸਾਨੂੰ ਛੱਡ ਕੇ ਚੱਲੇ ਗਏ ਹਨ। ਕੋਰੋਨਾ ਦੀ ਪਹਿਲੀ ਲਹਿਰ ਦਾ ਸਫ਼ਲਤਾਪੂਰਵਕ ਮੁਕਾਬਲਾ ਕਰਨ ਤੋਂ ਬਾਅਦ ਦੇਸ਼ ਹੌਂਸਲੇ ਨਾਲ ਭਰਿਆ ਹੋਇਆ ਸੀ ਪਰ ਇਸ ਤੂਫ਼ਾਨ ਨੇ ਦੇਸ਼ ਨੂੰ ਝੰਜੋੜ ਦਿੱਤਾ ਹੈ|