ਮੁੱਖ ਖਬਰਾਂ

'ਮਨ ਕੀ ਬਾਤ' ਕੋਰੋਨਾ ਲੈ ਰਿਹਾ ਸਾਡੇ ਸਬਰ ਦਾ ਇਮਤਿਹਾਨ :ਪ੍ਰਧਾਨ ਮੰਤਰੀ ਮੋਦੀ

By Jagroop Kaur -- April 25, 2021 11:56 am -- Updated:April 25, 2021 12:03 pm

ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਮਨ ਕੀ ਬਾਤ’ ਕੀਤੀ। ਮਨ ਕੀ ਬਾਤ ਦਾ ਕੁੱਲ 76ਵਾਂ ਆਡੀਸ਼ਨ ਹੈ। ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।Mann ki Baat Updates: PM Modi calls for collective fight against Covid-19, says don't fall for rumours - India News

Read More : ‘ਕੋਵੈਕਸੀਨ’ ਦੀ ਕੀਮਤ,ਪ੍ਰਾਈਵੇਟ ਹਸਪਤਾਲਾਂ ਲਈ 1200 ਰੁਪਏ, ‘ਤੇ ਰਾਜਾਂ ਲਈ ਹੋਵੇਗੀ 600

ਅੱਜ ਤੁਹਾਡੇ ਨਾਲ ‘ਮਨ ਕੀ ਬਾਤ’ ਅਜਿਹੇ ਸਮੇਂ ਕਰ ਰਿਹਾ ਹਾਂ, ਜਦੋਂ ਕੋਰੋਨਾ ਸਾਡੇ ਧੀਰਜ ਅਤੇ ਸਾਡੇ ਸਾਰਿਆਂ ਦੇ ਦੁੱਖ ਬਰਦਾਸ਼ਤ ਕਰਨ ਦੀ ਹੱਦ ਦੀ ਪ੍ਰੀਖਿਆ ਲੈ ਰਿਹਾ ਹੈ। ਬਹੁਤ ਸਾਰੇ ਆਪਣੇ, ਸਾਨੂੰ ਛੱਡ ਕੇ ਚੱਲੇ ਗਏ ਹਨ। ਕੋਰੋਨਾ ਦੀ ਪਹਿਲੀ ਲਹਿਰ ਦਾ ਸਫ਼ਲਤਾਪੂਰਵਕ ਮੁਕਾਬਲਾ ਕਰਨ ਤੋਂ ਬਾਅਦ ਦੇਸ਼ ਹੌਂਸਲੇ ਨਾਲ ਭਰਿਆ ਹੋਇਆ ਸੀ ਪਰ ਇਸ ਤੂਫ਼ਾਨ ਨੇ ਦੇਸ਼ ਨੂੰ ਝੰਜੋੜ ਦਿੱਤਾ ਹੈ|           

Also Read | Zydus gets DCGI approval for emergency use of Virafin in treating moderate COVID-19 cases

ਭਾਰਤ ਸਰਕਾਰ ਵਲੋਂ ਮੁਫ਼ਤ ਵੈਕਸੀਨ ਦਾ ਜੋ ਪ੍ਰੋਗਰਾਮ ਅਜੇ ਚੱਲ ਰਿਹਾ ਹੈ, ਉਹ ਅੱਗੇ ਵੀ ਚੱਲਦਾ ਰਹੇਗਾ। ਕੋਰੋਨਾ ਦੇ ਇਸ ਕਾਲ ਵਿਚ ਵੈਕਸੀਨ ਦੀ ਅਹਿਮੀਅਤ ਸਾਰਿਆਂ ਨੂੰ ਪਤਾ ਲੱਗ ਰਹੀ ਹੈ, ਇਸ ਲਈ ਮੇਰੀ ਅਪੀਲ ਹੈ ਕਿ ਵੈਕਸੀਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਧਿਆਨ ਨਾ ਦਿਓ।
43 new cases, two deaths reported in Chandigarh | Cities News,The Indian Express
ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੋਵੇਗਾ ਕਿ ਭਾਰਤ ਸਰਕਾਰ ਵਲੋਂ ਸਾਰੀਆਂ ਸੂਬਾਈ ਸਰਕਾਰਾਂ ਨੂੰ ਮੁਫ਼ਤ ਵੈਕਸੀਨ ਭੇਜੀ ਗਈ ਹੈ, ਜਿਸ ਦਾ ਫਾਇਦਾ 45 ਸਾਲ ਦੀ ਉਮਰ ਦੇ ਉੱਪਰ ਦੇ ਲੋਕ ਲੈ ਸਕਦੇ ਹਨ। ਹੁਣ 1 ਮਈ ਤੋਂ ਦੇਸ਼ ਵਿਚ 18 ਸਾਲ ਤੋਂ ਉਪਰ ਦੇ ਹਰ ਵਿਅਕਤੀ ਲਈ ਵੈਕਸੀਨ ਉਪਲੱਬਧ ਹੋਣ ਵਾਲੀ ਹੈ।CORONAVIRUS (COVID-19) - CURRENT SITUATION | Bronkhorst
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਦਿਨੀਂ ਇਸ ਆਫ਼ਤ ਨਾਲ ਨਜਿੱਠਣ ਲਈ ਮੇਰੀ ਵੱਖ-ਵੱਖ ਸੈਕਟਰ ਦੇ ਮਾਹਰਾਂ ਨਾਲ ਨਾਲ ਲੰਬੀ ਚਰਚਾ ਹੋਈ ਹੈ। ਆਕਸੀਜਨ ਦੇ ਪ੍ਰੋਡੈਕਸ਼ਨ ਨਾਲ ਜੁੜੇ ਲੋਕ ਹੋਣ ਜਾਂ ਫਿਰ ਮੈਡੀਕਲ ਖੇਤਰ ਦੇ ਜਾਣਕਾਰ, ਉਨ੍ਹਾਂ ਨੇ ਮਹੱਤਵਪੂਰਨ ਸੁਝਾਅ ਸਰਕਾਰ ਨੂੰ ਦਿੱਤੇ ਹਨ। ਇਸ ਸਮੇਂ ਸਾਨੂੰ ਇਸ ਲੜਾਈ ਨੂੰ ਜਿੱਤਣ ਲਈ ਮਾਹਰਾਂ ਅਤੇ ਵਿਗਿਆਨਕ ਸਲਾਹ ਨੂੰ ਤਰਜੀਹ ਦੇਣੀ ਹੈ। ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਕੋਈ ਹੋਰ ਖ਼ਦਸ਼ਾ ਹੋਵੇ ਤਾਂ ਸਹੀ ਸੂਤਰ ਤੋਂ ਹੀ ਜਾਣਕਾਰੀ ਲਓ। ਕਈ ਡਾਕਟਰ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਜਾਣਕਾਰੀ ਦਿੱਤੀ।

Click here to follow PTC News on Twitter

  • Share