ਸਿਨੇਮਾਘਰਾਂ 'ਚ ਰਾਸ਼ਟਰੀ ਗੀਤ ਜ਼ਰੂਰੀ ਬਣਾਏ ਜਾਣ ਨੂੰ ਲੈ ਕੇ ਆ ਸਕਦਾ ਹੈ ਨਵਾਂ ਫੈਸਲਾ

By  Joshi January 9th 2018 01:32 PM

Centre urges Supreme Court to modify order on National anthem in Cinema halls:

ਸਿਨੇਮਾਘਰਾਂ 'ਚ ਰਾਸ਼ਟਰੀ ਗੀਤ ਜ਼ਰੂਰੀ ਬਣਾਏ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰ ਸਦਕੀ ਹੈ। ਮਿਲੀ ਜਾਣਕਾਰੀ ਮੁਤਾਬਕ, ਸਰਕਾਰ ਵੱਲੋਂ ਇਸ ਮਾਮਲੇ 'ਤੇ ਆਪਣੇ ਰੁਖ਼ ਵਿਚ ਬਦਲਾਅ ਕੀਤਾ ਗਿਆ ਹੈ ਅਤੇ ਸਰਵ ਉਚ ਅਦਾਲਤ ਨੂੰ ਕਿਹਾ ਗਿਆ ਹੈ ਕਿ ਸਿਨੇਮਾਘਰਾਂ 'ਚ ਰਾਸ਼ਟਰੀ ਗੀਤ ਨੂੰ ਫਿਲਹਾਲ ਜ਼ਰੂਰੀ ਨਾ ਬਣਾਇਆ ਜਾਵੇ।

Centre urges Supreme Court to modify order on National anthem in Cinema hallsਸੂਤਰਾਂ ਮੁਤਾਬਕ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਇੱਕ ਹਲਫਨਾਮਾ ਦਾਇਰ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਸ ਨੇ ਇਸ ਸੰਬੰਧੀ ਅੰਤਰ ਮੰਤਰਾਲਾ ਕਮੇਟੀ ਬਣਾਈ ਹੈ। ਇਹ ਕਮੇਟੀ ੬ ਮਹੀਨਿਆਂ 'ਚ ਆਪਣੇ ਸੁਝਾਅ ਦੇ ਸਕਦੀ ਹੈ।

Centre urges Supreme Court to modify order on National anthem in Cinema halls:

ਫਿਰ ਇਹ ਫੈਸਲਾ ਸਰਕਾਰ ਤ'ੇ ਹੋਵੇਗਾ ਕਿ ਇਸ ਸੰਬੰਧ 'ਚ ਕੋਈ ਅਧਿਕਾਰਕ ਘੋਸ਼ਣਾ ਜਾਂ ਨੋਟੀਫਿਕੇਸ਼ਨ/ਸਰਕੂਲਰ ਜਾਰੀ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ।

Centre urges Supreme Court to modify order on National anthem in Cinema hallsਹੁਣ, ਇਸ ਮਾਮਲੇ 'ਤੇ ਕੱਲ ਸੁਣਵਾਈ ਹੋਵੇਗੀ।

ਦੱਸਣਯੋਗ ਹੈ ਕਿ ਸਿਨੇਮਾਘਰਾਂ 'ਚ ਰਾਸ਼ਟਰੀ ਗੀਤ ਸੰਬੰਧੀ ਫੈਸਲਿਆਂ 'ਤੇ ਲੋਕਾਂ ਨੇ ਇਤਰਾਜ਼ ਜਤਾਇਆ ਸੀ ਅਤੇ ਕਿਹਾ ਸੀ ਕਿ ਮਨੋਰੰਜਨ ਵਾਲੇ ਸਥਾਨਾਂ 'ਤੇ ਅਜਿਹੀ ਚੀਜ਼ ਲਾਜ਼ਮੀ ਕਰਨਾ ਨਾਜਾਇਜ਼ ਹੈ।

—PTC News

Related Post