ਕਾਂਗਰਸ ਸਰਕਾਰ ਨੇ ਐਸ.ਸੀ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਦੇ ਪੈਸੇ ਨਹੀਂ ਦਿੱਤੇ : ਸੁਖਬੀਰ ਬਾਦਲ

By  Jashan A April 6th 2019 06:04 PM -- Updated: April 6th 2019 06:08 PM

ਕਾਂਗਰਸ ਸਰਕਾਰ ਨੇ ਐਸ.ਸੀ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਦੇ ਪੈਸੇ ਨਹੀਂ ਦਿੱਤੇ : ਸੁਖਬੀਰ ਬਾਦਲ,ਚਮਕੌਰ ਸਾਹਿਬ: ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਹਨ ਅਤੇ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਪੰਜਾਬ ਦੇ ਹਰ ਹਲਕੇ ਅੰਦਰ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ ,ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚਮਕੌਰ ਸਾਹਿਬ ਵਿਖੇ ਰੈਲੀ ਕੀਤੀ ਗਈ।

sad ਕਾਂਗਰਸ ਸਰਕਾਰ ਨੇ ਐਸ.ਸੀ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਦੇ ਪੈਸੇ ਨਹੀਂ ਦਿੱਤੇ : ਸੁਖਬੀਰ ਬਾਦਲ

ਇਸ ਮੌਕੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੋਕਾਂ ਨੇ ਡੇਢ ਮਹੀਨੇ ਬਾਅਦ ਫੈਸਲਾ ਕਰਨਾ ਕਿ ਦੇਸ਼ ਦੀ ਵਾਗਡੋਰ ਕਿਸ ਹੱਥ ਦੇਣੀ ਹੈ।ਇਕ ਪਾਸੇ ਉਹ ਲੋਕ ਹਨ ਜਿਨ੍ਹਾਂ ਨੇ ਲੰਮਾ ਸਮਾਂ ਦੇਸ਼ ਤੇ ਰਾਜ ਕੀਤਾ ,ਉਹ ਪਾਰਟੀ ਕਹਿੰਦੀ ਕੁਝ ਹੋਰ ਹੈ ਕਰਦੀ ਕੁਝ ਹੋਰ ਹੈ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤਕ ਜੋ ਕਿਹਾ ਉਹ ਕੀਤਾ।ਟਿਊਬਵੈੱਲ ਦੇ ਬਿੱਲ ਮਾਫ ਕੀਤੇ , ਸਸਤਾ ਆਟਾ ਤੇ ਦਾਲ ਸਕੀਮ ਗਰੀਬ ਲੋਕਾਂ ਨੂੰ ਦਿੱਤੀ ਗਈ।

ਹੋਰ ਪੜ੍ਹੋ:ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਕਣਕ ਦੀ ਐਮਐਸਪੀ ‘ਚ ਵਾਧੇ ਦਾ ਸਵਾਗਤ

sad ਕਾਂਗਰਸ ਸਰਕਾਰ ਨੇ ਐਸ.ਸੀ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਦੇ ਪੈਸੇ ਨਹੀਂ ਦਿੱਤੇ : ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਾਂਗਰਸ ਸਰਕਾਰ ਨੇ ਐਸ.ਸੀ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਦੇ ਪੈਸੇ ਨਹੀਂ ਦਿੱਤੇ ,ਸੇਵਾ ਕੇਂਦਰ ਬੰਦ ਕਰ ਦਿੱਤੇ ਅਤੇ ਮੁਲਾਜ਼ਮਾਂ ਦਾ ਪੇ ਕਮਿਸ਼ਨ ਲਾਗੂ ਨਹੀਂ ਕੀਤਾ , ਕਿਸਾਨ ਮਰਨ ਵਰਤ ਤੇ ਬੈਠੇ ਹਨ।

sad ਕਾਂਗਰਸ ਸਰਕਾਰ ਨੇ ਐਸ.ਸੀ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਦੇ ਪੈਸੇ ਨਹੀਂ ਦਿੱਤੇ : ਸੁਖਬੀਰ ਬਾਦਲ

ਇਸ ਮੌਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਕੀਤਾ ਹੈ ਅਤੇ ਕੇਂਦਰ ਸਰਕਾਰ ਦੀ ਮਦਦ ਨਾਲ 1984 ਸਿੱਖ ਕਤਲੇਆਮ ਮਾਮਲੇ ਦੇ ਮੁੱਖ ਦੋਸ਼ੀ ਸੱਜਣ ਸੱਜਣ ਕੁਮਾਰ ਨੂੰ ਸਜ਼ਾ ਦਿਵਾ ਕੇ '84 ਦੇ ਪੀੜਤਾ ਨੂੰ ਇਨਸਾਫ ਦਿਵਾਇਆ।

-PTC News

Related Post