Tue, Apr 30, 2024
Whatsapp

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਕਣਕ ਦੀ ਐਮਐਸਪੀ 'ਚ ਵਾਧੇ ਦਾ ਸਵਾਗਤ

Written by  Shanker Badra -- October 04th 2018 09:27 AM
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਕਣਕ ਦੀ ਐਮਐਸਪੀ 'ਚ ਵਾਧੇ ਦਾ ਸਵਾਗਤ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਕਣਕ ਦੀ ਐਮਐਸਪੀ 'ਚ ਵਾਧੇ ਦਾ ਸਵਾਗਤ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਕਣਕ ਦੀ ਐਮਐਸਪੀ 'ਚ ਵਾਧੇ ਦਾ ਸਵਾਗਤ:ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਵਜ਼ਾਰਤ ਦੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 105 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਦਿਆਂ 1735 ਰੁਪਏ ਤੋਂ ਵਧਾ ਕੇ 1840 ਰੁਪਏ ਪ੍ਰਤੀ ਕੁਇੰਟਲ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।ਇਸ ਦੌਰਾਨ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਵੱਲੋਂ ਕਣਕ ਦੀ ਐਮਐਸਪੀ ਵਿਚ 105 ਰੁਪਏ ਪ੍ਰਤੀ ਕੁਇੰਟਲ ਦੇ ਕੀਤੇ ਵਾਧੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਕਿਸਾਨਾਂ ਖਾਸ ਪੰਜਾਬ ਦੇ ਕਿਸਾਨਾਂ ਲਈ ਕੀਤਾ ਇੱਕ ਹਾਂ-ਪੱਖੀ ਉਪਰਾਲਾ ਕਰਾਰ ਦਿੱਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਸ.ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਦੀ ਕਿਸਾਨਾਂ ਪ੍ਰਤੀ ਫਿਕਰਮੰਦੀ ਦਰਸਾਉਂਦਾ ਹੈ।ਉਹਨਾਂ ਕਿਹਾ ਕਿ ਦੇਸ਼ ਦੀ ਕਿਸਾਨੀ ਇਕ ਬਹੁਤ ਹੀ ਗੰਭੀਰ ਸੰਕਟ ਵਿਚੋਂ ਲੰਘ ਰਹੀ ਹੈ।ਇਸ ਨੂੰ ਦੇਸ਼ ਦੀ ਮੱਦਦ ਦੀ ਲੋੜ ਹੈ।ਉਹਨਾਂ ਕਿਹਾ ਕਿ ਕਦੇ ਇੱਕ ਮੁਨਾਫੇਯੋਗ ਧੰਦਾ ਰਹੀ ਖੇਤੀ ਹੁਣ ਕਰਜ਼ੇ ਅਤੇ ਦੀਵਾਲੀਏਪਣ ਦੀ ਮੁੱਖ ਵਜ•ਾ ਬਣ ਚੁੱਕੀ ਹੈ।ਜੇਕਰ ਦੇਸ਼ ਦੇ ਲੋਕ ਭੁੱਖਮਰੀ ਦੀ ਆਫਤ ਤੋਂ ਬਚੇ ਰਹਿਣਾ ਚਾਹੁੰਦੇ ਹਨ ਤਾਂ ਇਹਨਾਂ ਹਾਲਾਤਾਂ ਨੂੰ ਬਦਲਣ ਦੀ ਲੋੜ ਹੈ।ਖੇਤੀ ਲਾਗਤਾਂ ਲਗਾਤਾਰ ਵਧ ਰਹੀਆਂ ਹਨ, ਜਿਹਨਾਂ ਨੂੰ ਪੂਰਾ ਕਰਨ ਲਈ ਖੇਤੀ ਵਸਤਾਂ ਖਾਸ ਕਰਕੇ ਅਨਾਜ ਅਤੇ ਸਬਜ਼ੀਆਂ ਦੀਆਂ ਕੀਮਤ ਵਿਚ ਢੁੱਕਵੇਂ ਵਾਧੇ ਦੀ ਲੋੜ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਅੱਜ ਦਾ ਫੈਸਲਾ ਯੂਪੀਏ ਸਰਕਾਰ ਦੇ ਵੇਲਿਆਂ ਤੋਂ ਬਿਲਕੁੱਲ ਉਲਟ ਹੈ, ਜਦੋਂ ਐਮਐਸਪੀ ਵਿਚ 10 ਜਾਂ 20 ਰੁਪਏ ਜਾਂ ਵੱਧ ਤੋਂ ਵੱਧ 40 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਜਾਂਦਾ ਸੀ। ਸ.ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਨਕਸ਼ੇ ਕਦਮਾਂ ਉੱਤੇ ਚੱਲਣਾ ਚਾਹੀਦਾ ਹੈ,ਜਿਸ ਨੇ ਕਿਸਾਨਾਂ ਦੀ ਮਦਦ ਲਈ ਖੇਤੀ ਸੈਕਟਰ ਨੂੰ ਮੁਫਤ ਬਿਜਲੀ ਦੇਣਾ, ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫਸਲਾਂ ਮੁਆਵਜ਼ਾ ਵਧਾਉਣਾ, ਖੇਤੀ ਬੀਮਾ ਕਰਨਾ ਅਤੇ ਸਰਹੱਦੀ ਕਿਸਾਨਾਂ ਦੀ ਵਿਸ਼ੇਸ਼ ਸਹਾਇਤਾ ਕਰਨਾ ਆਦਿ ਵਰਗੇ ਉਪਰਾਲੇ ਕੀਤੇ ਸਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵਿਰੋਧੀ ਧਿਰ ਨੂੰ ਨਫਰਤ ਕਰਨ ਵਿਚ ਇੰਨੀ ਗਲਤਾਨ ਹੈ ਕਿ ਇਸ ਕੋਲ ਲੋਕਾਂ, ਖਾਸ ਕਰਕੇ ਕਿਸਾਨਾਂ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਮਐਸਪੀ ਵਿਚ ਵੱਡਾ ਵਾਧਾ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।ਆਪਣੇ ਪ੍ਰੈਸ ਬਿਆਨ ਵਿਚ ਉਹਨਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਕੁੱਝ ਹੱਦ ਤਕ ਬੋਝ ਘਟੇਗਾ।ਉਹਨਾਂ ਕਿਹਾ ਕਿ ਖੇਤੀ ਇੱਕ ਗੰਭੀਰ ਸੰਕਟ ਵਿਚ ਹੈ,ਜੋ ਕਿ ਦੇਸ਼ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਖੁਦਕੁਸ਼ੀਆਂ ਵਲ ਧੱਕ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸੂਬਾ ਸਰਕਾਰ ਨੇ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ,ਜਿਸ ਨੇ ਉਹਨਾਂ ਦੇ ਮਦਦ ਲਈ ਕੁੱਝ ਵੀ ਨਹੀਂ ਕੀਤਾ।ਉਹਨਾਂ ਨੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਵਰਗੇ ਵਾਅਦੇ ਵੀ ਪੂਰੇ ਨਹੀਂ ਕੀਤੇ।ਉਹਨਾਂ ਕਿਹਾ ਕਿ ਇਸ ਸਰਕਾਰ ਕੋਲ ਹਰ ਵੇਲੇ ਅਕਾਲੀ ਦਲ ਦਾ ਰੋਣਾ ਰੋਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਇਹ ਆਪਣੇ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਝੂਠ ਦੇ ਜਾਲ ਬੁਣਦੀ ਰਹਿੰਦੀ ਹੈ। -PTCNews


Top News view more...

Latest News view more...