ਬਲਾਕ ਸੰਮਤੀ : ਸ੍ਰੀ ਚਮਕੌਰ ਸਾਹਿਬ ਜੋਨ-6 ਮਕੜੌਨਾ ਕਲਾਂ ਤੋਂ ਅਕਾਲੀ ਉਮੀਦਵਾਰ ਹਰਿਜੰਦਰ ਕੌਰ 205 ਵੋਟਾਂ ਨਾਲ ਜੇਤੂ

By  Shanker Badra September 22nd 2018 12:02 PM

ਬਲਾਕ ਸੰਮਤੀ : ਸ੍ਰੀ ਚਮਕੌਰ ਸਾਹਿਬ ਜੋਨ-6 ਮਕੜੌਨਾ ਕਲਾਂ ਤੋਂ ਅਕਾਲੀ ਉਮੀਦਵਾਰ ਹਰਿਜੰਦਰ ਕੌਰ 205 ਵੋਟਾਂ ਨਾਲ ਜੇਤੂ:ਪੰਜਾਬ ਅੰਦਰ 19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।ਇਨ੍ਹਾਂ ਚੋਣਾਂ ਦੀ ਗਿਣਤੀ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ।

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਢੁੱਕਵੇ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਦਾ ਵੀ ਸਖ਼ਤ ਪਹਿਰਾ ਹੈ।ਇਨ੍ਹਾਂ ਚੋਣਾਂ 'ਚ ਆਪਣੀ ਜਿੱਤ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਤੇ ਉਨ੍ਹਾਂ ਦੇ ਸਮੱਰਥਕਾਂ 'ਚ ਵੀ ਜਿੱਤ ਦੇ ਐਲਾਨ ਸਬੰਧੀ ਕਾਫੀ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।

ਇਸ ਦੌਰਾਨ ਸ੍ਰੀ ਚਮਕੌਰ ਸਾਹਿਬ ਜੋਨ-6 ਮਕੜੌਨਾ ਕਲਾਂ ਤੋਂ ਬਲਾਕ ਸੰਮਤੀ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਿਜੰਦਰ ਕੌਰ ਕਾਂਗਰਸ ਉਮੀਦਵਾਰ ਤੋਂ 205 ਵੋਟਾਂ ਨਾਲ ਜੇਤੂ ਰਹੀ ਹੈ।ਇਸ ਦੌਰਾਨ ਬਲਾਕ ਸੰਮਤੀ ਦੀਆਂ ਚੋਣਾਂ 'ਚ ਅਕਾਲੀ ਦਲ ਨੂੰ 1005 ,ਕਾਂਗਰਸ ਨੂੰ 800 ਵੋਟਾਂ ਹਾਸਲ ਹੋਈਆਂ ਹਨ।

-PTCNews

Related Post