'ਚੰਡੀਗੜ੍ਹ' 'ਚ ਹੁਣ ਉਹ ਹੋਵੇਗਾ, ਜੋ 68 ਸਾਲਾਂ 'ਚ ਨਾ ਹੋਇਆ !!!, ਪੜ੍ਹੋ ਖ਼ਬਰ

By  Jashan A December 3rd 2019 12:07 PM -- Updated: December 3rd 2019 12:36 PM

'ਚੰਡੀਗੜ੍ਹ' 'ਚ ਹੁਣ ਉਹ ਹੋਵੇਗਾ, ਜੋ 68 ਸਾਲਾਂ 'ਚ ਨਾ ਹੋਇਆ !!!, ਪੜ੍ਹੋ ਖ਼ਬਰ ਪਿੰਡਾਂ ਨੂੰ ਕੀਤਾ ਜਾਵੇਗਾ ਸੈਕਟਰਾਂ 'ਚ ਮਲੀਆਮੇਟ ਚੰਡੀਗੜ੍ਹ: ਪੂਰੇ ਦੇਸ਼ 'ਚ ਸਭ ਤੋਂ ਖੂਬਸੂਰਤ ਸ਼ਹਿਰ ਮੰਨੇ ਜਾਣ ਵਾਲੇ ਚੰਡੀਗੜ੍ਹ 'ਚ ਹੁਣ ਉਹ ਹੋਵੇਗਾ, ਜੋ ਕਿ ਪਿਛਲੇ 68 ਸਾਲਾਂ 'ਚ ਨਹੀਂ ਹੋ ਸਕਿਆ। ਦਰਅਸਲ, ਹੁਣ ਚੰਡੀਗੜ੍ਹ 'ਚ ਸੈਕਟਰ 13 ਬਣਨ ਜਾ ਰਿਹਾ ਹੈ। Chandigarh 68 ਸਾਲ ਪਹਿਲਾਂ ਜਦੋਂ ਲੀ ਕਾਰਬੂਜ਼ੀਏ ਨੇ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ ਸੀ ਤਾਂ ਉਸ ਵੇਲੇ ਇਸ ਦੀ ਯੋਜਨਾਬੰਦੀ 'ਚੋਂ 'ਸੈਕਟਰ-13' ਮਨਫੀ ਕਰ ਦਿੱਤਾ ਗਿਆ ਸੀ ਕਿਉਂਕਿ ਸ਼ਾਇਦ '13 ਨੰਬਰ' ਨੂੰ ਬਦਸ਼ਗਨਾ ਮੰਨਿਆ ਜਾਂਦਾ ਸੀ ਪਰ ਹੁਣ ਪੂਰੇ 68 ਸਾਲਾਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ 'ਸੈਕਟਰ-13' ਬਣਾਉਣ ਦੀ ਤਜਵੀਜ਼ ਕੀਤੀ ਹੈ। ਹੋਰ ਪੜ੍ਹੋ: ਵਿਦਿਆਰਥੀਆਂ ਲਈ ਖੁਸ਼ਖ਼ਬਰੀ ,ਯੂਨੀਵਰਸਿਟੀ ਪ੍ਰਸ਼ਾਸਨ ਨੇ ਮੰਨੀ ਵਿਦਿਆਰਥੀਆਂ ਦੀ ਵੱਡੀ ਮੰਗ Chandigarh ਇਸ ਤਜਵੀਜ਼ ਮੁਤਾਬਕ ਮਨੀਮਾਜਰਾ ਨੂੰ 'ਸੈਕਟਰ-13' ਦਾ ਨਾਮ ਦਿੱਤਾ ਜਾਵੇਗਾ।ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੰਗਪੁਰ ਨੂੰ ਸੈਕਟਰ 12 (ਪੱਛਮੀ), ਧਨਾਸ ਨੂੰ ਸੈਕਟਰ 14 (ਪੱਛਮੀ), ਮਲੋਆ ਤੇ ਡੱਡੂਮਾਜਰਾ ਨੂੰ ਸੈਕਟਰ 12 (ਪੱਛਮੀ), ਮਨੀਮਾਜਰਾ ਨੂੰ ਸੈਕਟਰ 13 ਦਾ ਨਾਂ ਬਣਾਉਣ ਦਾ ਫੈਸਲਾ ਕੀਤਾ ਹੈ।ਪ੍ਰਸ਼ਾਸਨ ਵਲੋਂ 16 ਦਸੰਬਰ ਤੱਕ ਲੋਕਾਂ ਦੇ ਸੁਝਾਅ ਮੰਗੇ ਗਏ ਹਨ। -PTC News

Related Post