ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ ਸ਼ੈੱਡ ਅਲਾਟਮੈਂਟ ਘੋਟਾਲੇ ‘ਚ ਹੋਈ ਡੇਢ ਸਾਲ ਦੀ ਸਜ਼ਾ

By  Shanker Badra April 3rd 2018 01:46 PM -- Updated: May 11th 2018 07:42 PM

ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ ਸ਼ੈੱਡ ਅਲਾਟਮੈਂਟ ਘੋਟਾਲੇ ‘ਚ ਹੋਈ ਡੇਢ ਸਾਲ ਦੀ ਸਜ਼ਾ:ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸ਼ੈੱਡ ਅਲਾਟਮੈਂਟ ਘੋਟਾਲੇ ਵਿੱਚ ਕਾਂਗਰਸੀ ਕੌਂਸਲਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਡੇਢ ਸਾਲ ਦੀ ਸਜ਼ਾ ਅਤੇ 35,000 ਰੁਪਏ ਜੁਰਮਾਨਾ ਕੀਤਾ ਹੈ।ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ ਸ਼ੈੱਡ ਅਲਾਟਮੈਂਟ ਘੋਟਾਲੇ ‘ਚ ਹੋਈ ਡੇਢ ਸਾਲ ਦੀ ਸਜ਼ਾਦੱਸ ਦਈਏ ਕਿ ਸੈਕਟਰ 26 ਸਥਿਤ ਸਬਜੀ ਮੰਡੀ ਦੇ ਦੁਕਾਨਦਾਰ ਸੂਰਜ ਪ੍ਰਕਾਸ਼ ਅਹੂਜਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਸ਼ੈੱਡ ਅਲਾਟਮੈਂਟ ਆਕਸ਼ਨ ਵਿੱਚ ਦਵਿੰਦਰ ਸਿੰਘ ਬਬਲਾ ਨੇ ਨਿਯਮ ਤੋੜੇ ਹਨ।ਨਿਯਮ ਦੇ ਤਹਿਤ ਕੁੱਲ 59 ਲੋਕਾਂ ਨੂੰ ਸ਼ੈੱਡ ਅਲਾਟ ਹੋਣੇ ਸਨ ਪਰ ਜਾਅਲੀ ਕਾਗਜਾਤ ਦੇ ਆਧਾਰ ਉੱਤੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੇ 59 ਦੀ ਜਗ੍ਹਾ 69 ਲੋਕਾਂ ਨੂੰ ਸ਼ੈੱਡ ਅਲਾਟ ਕਰ ਦਿੱਤੇ ਸਨ।ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ ਸ਼ੈੱਡ ਅਲਾਟਮੈਂਟ ਘੋਟਾਲੇ ‘ਚ ਹੋਈ ਡੇਢ ਸਾਲ ਦੀ ਸਜ਼ਾਸ਼ਿਕਾਇਤ ਮਿਲਣ ਦੇ ਬਾਅਦ ਸੈਕਟਰ 26 ਪੁਲਿਸ ਸਟੇਸ਼ਨ ਵਿੱਚ ਬਬਲਾ ਦੇ ਖਿਲਾਫ ਧੋਖਾਧੜੀ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੋਇਆ ਸੀ।ਇਸਦੇ ਬਾਅਦ ਬਬਲਾ ਫਰਾਰ ਹੋ ਗਿਆ ਸੀ।ਚੰਡੀਗੜ੍ਹ ਦੇ ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੂੰ ਸ਼ੈੱਡ ਅਲਾਟਮੈਂਟ ਘੋਟਾਲੇ ‘ਚ ਹੋਈ ਡੇਢ ਸਾਲ ਦੀ ਸਜ਼ਾਜਿਲ੍ਹਾ ਅਦਾਲਤ ਬਬਲਾ ਨੂੰ ਭਗੌੜਾ ਘੋਸ਼ਿਤ ਕਰਨ ਲਈ ਨੋਟਿਸ ਜਾਰੀ ਕਰਨ ਵਾਲੀ ਹੀ ਸੀ ਕਿ ਦਵਿੰਦਰ ਸਿੰਘ ਬਬਲਾ ਨੇ ਪੁਲਿਸ ਦੇ ਸਾਹਮਣੇ 29 ਦਸੰਬਰ 2009 ਨੂੰ ਸਰੇਂਡਰ ਕੀਤਾ ਸੀ।ਜਿਸ ਤੋਂ ਬਾਅਦ ਅੱਜ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਡੇਢ ਸਾਲ ਦੀ ਸਜ਼ਾ ਅਤੇ 35,000 ਰੁਪਏ ਜੁਰਮਾਨਾ ਵੀ ਕੀਤਾ ਹੈ।

-PTCNews

Related Post