ਚੰਡੀਗੜ੍ਹ 'ਚ ਵਧੀ ਲੌਕਡਾਊਨ ਦੀ ਮਿਆਦ, 1 ਹਫ਼ਤੇ ਹੋਰ ਜਾਰੀ ਰਹੇਗੀ ਸਖ਼ਤੀ

By  Jagroop Kaur May 10th 2021 07:05 PM

ਕੋਰੋਨਾ ਦੇ ਵੱਧ ਰਹੇ ਸੰਕ੍ਰਮਣ ਨੂੰ ਘਟਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਹੀਲੇ ਕੀਤੇ ਜਾ ਰਹੇ ਹਨ ਇਸੇ ਥੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਸਖਤੀ ਕੀਤੀ ਗਈ ਹੈ ਜਿਥੇ ਪਿਛਲੇ ਕੁਝ ਹਫਤਿਆਂ ਤੋਂ ਚੰਡੀਗੜ੍ਹ 'ਚ ਨਾਈਟ ਕਰਫਿਊ 'ਚ ਇੱਕ ਹਫਤੇ ਲਈ ਲੌਕਡਾਊਨ ਦੀ ਮਿਆਦ ਵਧਾ ਦਿੱਤੀ ਹੈ। Coronavirus Resource Center - Harvard Health

Read More : ਟਿਕਰੀ ਬਾਰਡਰ ‘ਤੇ ਮੋਮਿਤਾ ਬਾਸੂ ਦੀ ਹੋਈ ਮੌਤ ਦੇ ਮਾਮਲੇ ‘ਚ ਨਵਾਂ ਖੁਲਾਸਾ, ‘ਆਪ’…

ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਕੋਰੋਨਾ ਕਰਫ਼ਿਊ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿਚ ਰਾਤ ਦਾ ਕਰਫ਼ਿਊ ਹੋਵੇਗਾ । ਇਸ ਤੋਂ ਇਲਾਵਾ ਕੋਰੋਨਾ ਕਰਫ਼ਿਊ ਦੌਰਾਨ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ ।READ MORE :ਪੈਮ ਗੋਸਲ ਨੇ ਰਚਿਆ ਇਤਿਹਾਸ, ਸਕੌਟਿਸ਼ ਪਾਰਲੀਮੈਂਟ ‘ਚ ਬਣੀ ਪਹਿਲੀ ਮਹਿਲਾ ਸਿੱਖ ਮੈਂਬਰ

ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਕੋਵਿਡ-19 ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਮਹੀਨੇ ਦੇ ਸਿਰਫ਼ ਪਹਿਲੇ ਅੱਠ ਦਿਨਾਂ ਦੌਰਾਨ ਹੀ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 62,000 ਨਵੇਂ ਮਾਮਲੇ ਸਾਹਮਣੇ ਆਏ ਤੇ 1,300 ਵਿਅਕਤੀਆਂ ਨੂੰ ਇਸੇ ਵਾਇਰਸ ਕਰਕੇ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ।

ਸਿਹਤ ਮਾਹਿਰਾਂ ਅਨੁਸਾਰ ਅਗਲੇ ਦੋ ਹਫ਼ਤਿਆਂ ਦੌਰਾਨ ਪੰਜਾਬ ’ਚ ਹਾਲਾਤ ਹੋਰ ਵੀ ਜ਼ਿਆਦਾ ਵਿਗੜ ਸਕਦੇ ਹਨ। ਬੀਤਿਆ ਅਪ੍ਰੈਲ ਮਹੀਨਾ ਪੰਜਾਬ ਲਈ ਸਭ ਤੋਂ ਭੈੜਾ ਸਿੱਧ ਹੋਇਆ ਹੈ; ਜਿਸ ਦੌਰਾਨ 1.31 ਲੱਖ ਨਵੇਂ ਕੇਸ ਸਾਹਮਣੇ ਆਏ ਤੇ 2,100 ਮੌਤਾਂ ਹੋਈਆਂ। ਮਾਹਿਰਾਂ ਅਨੁਸਾਰ ਮਈ ਮਹੀਨੇ ਦੌਰਾਨ ਪੰਜਾਬ ’ਚ ਅਪ੍ਰੈਲ ਮਹੀਨੇ ਦੇ ਰਿਕਾਰਡ ਟੁੱਟ ਜਾਣਗੇ। ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਸਤੰਬਰ ਮਹੀਨੇ ਦੌਰਾਨ ਪੰਜਾਬ ’ਚ 60,000 ਮਾਮਲੇ ਸਾਹਮਣੇ ਆਏ ਸਨ ਤੇ 1,954 ਮੌਤਾਂ ਹੋਈਆਂ ਸਨ

 

Related Post