ਚੰਡੀਗੜ੍ਹ :ਫੂਡ ਐਂਡ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ 5 ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ

By  Shanker Badra October 30th 2018 10:06 PM

ਚੰਡੀਗੜ੍ਹ :ਫੂਡ ਐਂਡ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ 5 ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ:ਫੂਡ ਐਂਡ ਸੇਫ਼ਟੀ ਟੀਮਾਂ ਵੱਲੋਂ ਮਿਲਾਵਟ ਖੋਰੀ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਤਹਿਤ ਛਾਪੇਮਾਰੀ ਲਗਾਤਾਰ ਜਾਰੀ ਹੈ।ਅੱਜ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਫੂਡ ਐਂਡ ਸੇਫ਼ਟੀ ਐਡਮਨਿਸਟ੍ਰੇਸ਼ਨ ਦੀ ਇੱਕ ਟੀਮ, ਸਿਹਤ ਵਿਭਾਗ, ਯੂਟੀ ਚੰਡੀਗੜ੍ਹ ਨੇ ਪੰਜ ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਟੀਮ ਨੇ ਮਿਠਾਈਆਂ ਅਤੇ ਦੁੱਧ ਤੋਂ ਬਣੀਅਾਂ ਚੀਜ਼ਾਂ ਦੇ 6 ਸੈਂਪਲ ਭਰੇ ਹਨ।ਇਸ ਦੇ ਨਾਲ ਹੀ ਵਿਭਾਗ ਦੀ ਟੀਮ ਨੇ ਦੁਕਾਨਦਾਰ ਨੂੰ ਚਲਾਨ ਦਿੱਤਾ ਹੈ,ਕਿਉਂਕਿ ਦੁਕਾਨਦਾਰ ਜਿਸ ਥਾਂ 'ਤੇ ਮਿਠਾਈਆਂ ਬਣਾਉਂਦਾ ਸੀ,ਉਸ ਜਗ੍ਹਾ 'ਤੇ ਬਹੁਤ ਗੰਦਗੀ ਸੀ। ਇਸ ਤੋਂ ਇਲਾਵਾ ਫ਼ਰੀਦਕੋਟ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਵਿੱਢੀ ਗਈ ਸਾਂਝੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਂਝੀ ਟੀਮ ਵੱਲੋਂ ਵੱਡੀ ਪੱਧਰ ਤੇ ਦੁੱਧ ਤੇ ਦੁੱਧ ਦੇ ਪਦਾਰਥਾਂ ਨੂੰ ਨਕਲੀ ਪਾਊਡਰ ਅਤੇ ਕੈਮੀਕਲ ਨਾਲ ਤਿਆਰ ਕਰਕੇ ਪੰਜਾਬ ਅਤੇ ਦੂਜੇ ਰਾਜਾਂ ਵਿੱਚ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕੀਤਾ। -PTCNews

Related Post