ਚੰਡੀਗੜ੍ਹ ਨਗਰ ਨਿਗਮ ਦੀ ਵੱਡੀ ਕਾਰਵਾਈ, ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕੱਟਿਆ ਚਲਾਨ , ਜਾਣੋ ਕੀ ਹੈ ਪੂਰਾ ਮਾਮਲਾ

By  Pardeep Singh July 23rd 2022 09:57 AM -- Updated: July 23rd 2022 01:45 PM

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਚੰਡੀਗੜ੍ਹ ਨਗਰ ਨਿਗਮ ਨੇ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਤੁਹਾਨੂੰ ਦੱਸ ਦੇਈਏ ਸੀਐਮ ਦੇ ਘਰ ਦੇ ਬਾਹਰ ਗੰਦਗੀ ਹੋਣ ਕਾਰਨ ਇਹ ਚਲਾਨ ਕੱਟਿਆ ਗਿਆ ਹੈ।



ਸੀਐਮ ਹਾਊਸ ਦੇ ਚਲਾਨ ਕੇਸ ਨੂੰ ਲੈ ਕੇ ਸਥਾਨਕ ਕੌਂਸਲਰ ਮਹੇਸ਼ ਇੰਦਰ ਸਿੱਧੂ ਨੇ ਦੱਸਿਆ ਕਿ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ ਕਿ ਮੁੱਖ ਮੰਤਰੀ ਨਿਵਾਸ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਗੰਦਗੀ ਕਾਰਨ ਆਸ-ਪਾਸ ਰਹਿਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਹਨ। ਅੱਜ ਜਦੋਂ ਨਗਰ ਕੌਂਸਲ ਦੀ ਟੀਮ ਉਥੇ ਪਹੁੰਚੀ ਤਾਂ ਉਥੇ ਕਾਫੀ ਕੂੜਾ ਪਿਆ ਸੀ।




ਇਹ ਵੀ ਪੜ੍ਹੋ:1992 ਦੇ ਲਾਪਤਾ ਮਾਮਲੇ 'ਚ ਸੇਵਾਮੁਕਤ  IPS ਅਧਿਕਾਰੀ ਸਮੇਤ 2 ਹੋਰ ਪੰਜਾਬ ਪੁਲਿਸ ਅਫ਼ਸਰਾਂ ਨੂੰ 3 ਸਾਲ ਦੀ ਕੈਦ



-PTC News

Related Post