'ਸਿੱਧੂ' ਦੇ ਬਿਆਨਾਂ 'ਤੇ ਹਾਈਕਮਾਨ ਸਖ਼ਤ, ਚੋਣ ਨਤੀਜਿਆਂ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ !!

By  Jashan A May 21st 2019 11:08 AM -- Updated: May 21st 2019 11:16 AM

'ਸਿੱਧੂ' ਦੇ ਬਿਆਨਾਂ 'ਤੇ ਹਾਈਕਮਾਨ ਸਖ਼ਤ, ਚੋਣ ਨਤੀਜਿਆਂ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ !!,ਚੰਡੀਗੜ੍ਹ: ਪੰਜਾਬ 'ਚ ਮੌਜੂਦਾ ਕਾਂਗਰਸ ਸਰਕਾਰ 'ਚ ਲਗਾਤਾਰ ਖਿੱਚੋਤਾਣ ਵਧਦੀ ਜਾ ਰਹੀ ਹੈ। ਜਿਸ ਦੌਰਾਨ ਪਾਰਟੀ 'ਚ ਇੱਕ ਵਾਰ ਫਿਰ ਬਗਾਵਤੀ ਸੁਰ ਛਿੜ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਿਨਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਜੰਗ ਛਿੜ ਗਈ ਹੈ।

sid 'ਸਿੱਧੂ' ਦੇ ਬਿਆਨਾਂ 'ਤੇ ਹਾਈਕਮਾਨ ਸਖ਼ਤ, ਚੋਣ ਨਤੀਜਿਆਂ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ !!

ਇਸ ਮਾਮਲੇ 'ਤੇ ਹੁਣ ਹਾਈਕਮਾਨ ਨੇ ਵੀ ਸਖ਼ਤ ਰੁਖ਼ ਅਪਣਾ ਲਿਆ ਹੈ ਤੇ ਇਸ ਮਾਮਲੇ ਨੂੰ ਗੰਭੀਰ ਲੈ ਲਿਆ ਹੈ।

ਹੋਰ ਪੜ੍ਹੋ:ਭੰਡਾਰੇ ਤੋਂ ਮਾਸੂਮ ਬੱਚੀਆਂ ਨੂੰ ਉਠਾ ਕੇ ਇਹ ਵਿਅਕਤੀ ਕਰਦਾ ਸੀ ਘਿਨੌਣਾ ਕੰਮ !! ਜਾਣੋ ਮਾਮਲਾ

sid 'ਸਿੱਧੂ' ਦੇ ਬਿਆਨਾਂ 'ਤੇ ਹਾਈਕਮਾਨ ਸਖ਼ਤ, ਚੋਣ ਨਤੀਜਿਆਂ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ !!

ਸੂਤਰਾਂ ਮੁਤਾਬਕ ਹਾਈਕਮਾਨ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਾਰਟੀ ਖਿਲਾਫ ਦਿੱਤੇ ਬਿਆਨਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਰਿਪੋਰਟ ਮੰਗਣ ਦਾ ਫੈਸਲਾ ਕੀਤਾ ਹੈ।

sid 'ਸਿੱਧੂ' ਦੇ ਬਿਆਨਾਂ 'ਤੇ ਹਾਈਕਮਾਨ ਸਖ਼ਤ, ਚੋਣ ਨਤੀਜਿਆਂ ਤੋਂ ਬਾਅਦ ਹੋ ਸਕਦੀ ਹੈ ਕਾਰਵਾਈ !!

ਸੂਤਰਾਂ ਮੁਤਾਬਕ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਚੋਣ ਨਤੀਜਿਆਂ ਤੋਂ ਬਾਅਦ ਇਸ ਸਬੰਧੀ ਫੈਸਲਾ ਕਰਨਗੇ। ਕੈਬਨਿਟ ਮੰਤਰੀਆਂ ਦਾ ਕਹਿਣਾ ਹੈ ਕਿ ਸਿੱਧੂ ਦੇ ਬਿਆਨਾਂ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ, ਇਸ ਲਈ ਸਿੱਧੂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।

-PTC News

Related Post