ਨਵੇਂ ਸਾਲ ਦੇ ਜਸ਼ਨ ਮੌਕੇ ਚੰਡੀਗੜ੍ਹ ਪੁਲਿਸ ਵੀ ਰਹੇਗੀ ਸੁਚੇਤ, ਜਾਣੋ ਕਿਵੇਂ!

By  Joshi December 29th 2017 06:18 AM -- Updated: December 29th 2017 11:23 AM

Chandigarh new year celebration preparations: ਔਰਤਾਂ ਵਿਰੁੱਧ ਵਾਪਰ ਰਹੀਆਂ ਅਪਰਾਧੀ ਘਟਨਾਵਾਂ ਦੇ ਮੱਦੇਨਜ਼ਰ ਨਵੇਂ ਵਰ੍ਹੇ ਦੇ ਜਸ਼ਨਾਂ ਦੌਰਾਨ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿਚ 1600 ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਰਾਤ ਭਰ ਸੁਰੱਖਿਆ ’ਤੇ ਤਾਇਨਾਤ ਕਰਨ ਅਤੇ ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਦਲ ਬਣਾਉਣ ਦਾ ਫੈਸਲਾ ਲਿਆ ਹੈ।GPIX ਜਨਤਕ ਅਤੇ ਨਾਜ਼ੁਕ ਥਾਵਾਂ ’ਤੇ ਵਿਸੇਸ਼ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ।ਸੁਰੱਖਿਆ ਪ੍ਰਬੰਧਾਂ ਦੌਰਾਨ ਸਭ ਤੋਂ ਵੱਧ ਧਿਆਨ ਔਰਤਾਂ ਦੀ ਸੁਰੱਖਿਆ ਵੱਲ ਦਿੱਤਾ ਜਾ ਰਿਹਾ ਹੈ ਨਵੇਂ ਵਰ੍ਹੇ ਦੇ ਜਸ਼ਨਾਂ ਨੂੰ ਮੁੱਖ ਰੱਖਦਿਆਂ ਪੁਲੀਸ ਵੱਲੋਂ ਹੋਟਲਾਂ, ਰੈਸਟੋਰੈਂਟਾਂ, ਪੱਬਾਂ, ਕਲੱਬਾਂ ਅਤੇ ਡਿਸਕੋ ਘਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਕੋਲੋਂ ਸਮਾਗਮਾਂ ਦੇ ਵੇਰਵਿਆਂ ਸਮੇਤ ਮਾਲਕਾਂ ਵੱਲੋਂ ਖੁਦ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਵੱਖ-ਵੱਖ ਸੈਕਟਰਾਂ ਦੀਆਂ ਰੈਜ਼ੀਡੈਂਟ ਤੇ ਮਾਰਕੀਟ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

Chandigarh new year celebration preparations: ਇਸ ਤਹਿਤ ਖਾਸਕਰ 31 ਦਸੰਬਰ ਦੀ ਰਾਤ ਨੂੰ 1600 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੀ ਰਣਨੀਤੀ ਬਣਾਈ ਗਈ ਹੈ। ਇਸ ਦੇ ਨਾਲ ਹੀ ਪਛਾਣੀਆਂ ਗਈਆਂ ਨਾਜ਼ੁਕ ਥਾਵਾਂ ’ਤੇ ਵੱਧ ਫੋਰਸ ਲਾਈ ਜਾਵੇਗੀ, ਜਿਨ੍ਹਾਂ ਵਿੱਚ GPIX ਸੈਕਟਰ-17 ਦਾ ਪਲਾਜ਼ਾ, ਸਨਅਤੀ ਖੇਤਰ ਸਥਿਤ ਇਲਾਂਤੇ ਮਾਲ, ਸੈਕਟਰ-22, 34, 35, 43 ਅਤੇ 26 ਵਿਚਲੇ ਹੋਟਲਾਂ ਤੇ ਡਿਸਕੋ ਘਰਾਂ ਵਾਲੇ ਸਥਾਨ ਸ਼ਾਮਲ ਹਨ।Chandigarh new year celebration preparationsਚੰਡੀਗੜ੍ਹ ਦੀ ਦੀ ਪਹਿਲੀ ਮਹਿਲਾ ਐਸਐਸਪੀ ਨੀਲਾਂਬਰੀ ਜਗਦਲੇ ਵਿਜੈ ਵੱਲੋਂ ਵੀ ਖਾਸਕਰ ਔਰਤਾਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤੇ ਔਰਤਾਂ ਲਈ ਵਿਸ਼ੇਸ਼ ‘ਮਹਿਲਾ ਸੁਰੱਖਿਆ ਦਲ’ ਬਣਾਇਆ ਜਾ ਰਿਹਾ ਹੈ। ਸਮੂਹ ਥਾਣਿਆਂ ਨੂੰ ਇਸ ਸੁਰੱਖਿਆ ਦਲ ਲਈ ਮਹਿਲਾ ਮੁਲਾਜ਼ਮਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਨਵੇਂ ਵਰ੍ਹੇ ਦੇ ਜਸ਼ਨਾਂ ਦੌਰਾਨ ਦੇਰ ਰਾਤ ਇਕੱਲੀਆਂ ਲੜਕੀਆਂ ਅਤੇ ਔਰਤਾਂ ਨੂੰ ਘਰ-ਘਰ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।

ਇਸ ਲਈ ਮਹਿਲਾ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਸਮੇਤ ਵਾਹਨਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸ਼ਰਾਬੀ ਡਰਾਈਵਰਾਂ ਦੀ ਵੀ ਖ਼ੈਰ ਨਹੀਂ।

ਟਰੈਫਿਕ ਪੁਲੀਸ ਨੇ ਨਵੇਂ ਵਰ੍ਹੇ ਦੇ ਜਸ਼ਨਾਂ ਮੌਕੇ ਸ਼ਹਿਰ ਵਿਚ ਕਈ ਥਾਈਂ ਐਂਟੀ- ਡਰੰਕਨ ਨਾਕੇ ਲਾਉਣ ਦੀ ਰਣਨੀਤੀ ਬਣਾਈ ਹੈ। ਇਸ ਦੌਰਾਨ ਵੀਡੀਓਗਰਾਫੀ ਦਾ ਵੀ ਪ੍ਰਬੰਧ ਹੋਵੇਗਾ। ਟਰੈਫਿਕ ਪੁਲੀਸ ਮੁਲਾਜ਼ਮਾਂ ਨੂੰ ਪਿਛਲੇ ਦਿਨੀਂ ਹੀ ਬਾਡੀ ਕੈਮਰਿਆਂ ਨਾਲ ਵੀ ਲੈਸ ਕੀਤਾ ਗਿਆ ਹੈ। ਸ਼ਰਾਬੀ ਡਰਾਈਵਰਾਂ ਦੇ ਵਾਹਨ ਮੌਕੇ ’ਤੇ ਹੀ ਜ਼ਬਤ ਕਰ ਲਏ ਜਾਣਗੇ।

—PTC News

Related Post