ਸੰਘਣੀ ਧੁੰਦ ਕਾਰਨ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂੂ ਹੋ ਕੇ ਪਲਟੀ , ਚਾਲਕ ਹਸਪਤਾਲ 'ਚ ਦਾਖ਼ਲ

By  Shanker Badra December 16th 2019 03:05 PM

ਸੰਘਣੀ ਧੁੰਦ ਕਾਰਨ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂੂ ਹੋ ਕੇ ਪਲਟੀ , ਚਾਲਕ ਹਸਪਤਾਲ 'ਚ ਦਾਖ਼ਲ:ਚੰਡੀਗੜ੍ਹ : ਦੇਸ਼ ਭਰ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਸੰਘਣੀ ਧੁੰਦ ਕਾਰਨ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟ ਗਈ ਹੈ। [caption id="attachment_369937" align="aligncenter" width="300"]Chandigarh Speeding cars overtake Accident , Car Driver admitted to hospital ਸੰਘਣੀ ਧੁੰਦ ਕਾਰਨ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂੂ ਹੋ ਕੇ ਪਲਟੀ , ਚਾਲਕਹਸਪਤਾਲ 'ਚ ਦਾਖ਼ਲ[/caption] ਮਿਲੀ ਜਾਣਕਾਰੀ ਅਨੁਸਾਰ ਹੈਲੋ ਮਾਜਰਾ ਲਾਈਟ ਪੁਆਇੰਟ 'ਤੇ ਇੱਕ ਤੇਜ਼ ਰਫ਼ਤਾਰ ਕਾਰ 'ਤੇ ਚਾਲਕ ਕਾਬੂ ਨਹੀਂ ਰੱਖ ਸਕਿਆ ਤੇ ਗੱਡੀ ਬੇਕਾਬੂ ਹੋ ਕੇ ਪਲਟ ਗਈ ਹੈ।ਇਸ ਹਾਦਸੇ 'ਚ ਕਾਰ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੀਸੀਆਰ ਨੇ ਜ਼ਖ਼ਮੀ ਚਾਲਕ ਨੂੰ ਜੀਐੱਮਸੀਐੱਚ-32 'ਚ ਭਰਤੀ ਕਰਵਾਇਆ ਹੈ। [caption id="attachment_369939" align="aligncenter" width="300"]Chandigarh Speeding cars overtake Accident , Car Driver admitted to hospital ਸੰਘਣੀ ਧੁੰਦ ਕਾਰਨ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂੂ ਹੋ ਕੇ ਪਲਟੀ , ਚਾਲਕਹਸਪਤਾਲ 'ਚ ਦਾਖ਼ਲ[/caption] ਜਿੱਥੇ ਇਲਾਜ ਤੋਂ ਬਾਅਦ ਡਾਕਟਰ ਨੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ। ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਉਸ ਸਮੇਂ ਹੋਇਆ, ਜਦੋਂ ਸੰਘਣੇ ਧੁੰਦ ਕਾਰਨ ਸਾਹਮਣੇ ਕੁਝ ਹੀ ਦੂਰੀ ਤਕ ਠੀਕ ਦਿਖਾਈ ਦੇ ਰਿਹਾ ਸੀ। ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਕਾਰ ਚਾਲਕ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚੇ। -PTCNews

Related Post