5885 ਵਿਦਿਆਰਥੀਆਂ ਨੇ ਮਨੁੱਖੀ ਝੰਡਾ ਬਣਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਚੰਡੀਗੜ੍ਹ ਦਾ ਨਾਂ ਕਰਵਾਇਆ ਦਰਜ

By  Riya Bawa August 13th 2022 02:31 PM -- Updated: August 13th 2022 03:58 PM

ਚੰਡੀਗੜ੍ਹ : ਅੱਜ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ-16 ਦੇ ਕ੍ਰਿਕਟ ਸਟੇਡੀਅਮ ਵਿੱਚ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਅੱਜ ਇੱਥੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਗੂੰਜੇ ਹਨ। ਅੱਜ ਅਜ਼ਾਦੀ ਦੇ ਅੰਮ੍ਰਿਤ ਵੇਲੇ ਚੰਡੀਗੜ੍ਹ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਸੈਕਟਰ 16 ਦੇ ਕ੍ਰਿਕਟ ਸਟੇਡੀਅਮ 'ਚ ਮਨੁੱਖੀ ਝੰਡਾ ਲਹਿਰਾਉਣ ਦਾ ਵਿਸ਼ਵ ਰਿਕਾਰਡ ਬਣਿਆ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬੀਐਲ ਪੁਰੋਹਿਤ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਹਾਜ਼ਰ ਸਨ। ਚੰਡੀਗੜ੍ਹ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਦਦ ਨਾਲ ਇਹ ਰਿਕਾਰਡ ਬਣਾਇਆ ਹੈ।


flag

ਅੱਜ ਸੈਕਟਰ-16 ਸਥਿਤ ਕ੍ਰਿਕਟ ਸਟੇਡੀਅਮ ਵਿਖੇ 7500 ਤੋਂ ਵੱਧ ਪ੍ਰਤੀਯੋਗੀ ਇਕਜੁੱਟ ਹੋ ਕੇ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਨਜ਼ਰ ਆਉਣਗੇ। ਭਾਗ ਲੈਣ ਵਾਲੇ ਵੱਖ-ਵੱਖ ਰੰਗਾਂ ਵਿੱਚ ਇਸ ਤਰ੍ਹਾਂ ਰੰਗੇ ਹੋਏ ਹੋਣਗੇ ਕਿ ਉੱਪਰੋਂ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਵੱਡਾ ਰਾਸ਼ਟਰੀ ਝੰਡਾ ਹਵਾ ਵਿੱਚ ਉੱਡ ਰਿਹਾ ਹੋਵੇ। ਇਹ ਪ੍ਰੋਗਰਾਮ ਚੰਡੀਗੜ੍ਹ ਦਾ ਵੱਡਾ ਮੇਲਾ ਸੀ। ਤਿਰੰਗਾ ਲਹਿਰਾਉਣ ਦਾ ਅਜਿਹਾ ਰਿਕਾਰਡ ਪਹਿਲਾਂ ਕਦੇ ਨਹੀਂ ਬਣਿਆ। ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਵਿਦੇਸ਼ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।


flag

ਦੱਸ ਦੇਈਏ ਕਿ ਮਨੁੱਖੀ ਰਾਸ਼ਟਰੀ ਝੰਡੇ ਦਾ ਵਿਸ਼ਵ ਰਿਕਾਰਡ ਭਾਰਤ ਦੇ ਨਾਮ ਹੀ ਹੈ। 7 ਦਸੰਬਰ, 2014 ਨੂੰ, 43,830 ਲੋਕ ਚੇਨਈ ਦੇ ਵਾਈਐਮਸੀਏ ਮੈਦਾਨ ਵਿੱਚ ਮਨੁੱਖੀ ਰਾਸ਼ਟਰੀ ਝੰਡਾ ਬਣਾਉਣ ਲਈ ਇਕੱਠੇ ਹੋਏ ਸੀ। ਹਾਲਾਂਕਿ ਇਸ ਸਾਲ ਚੰਡੀਗੜ੍ਹ 'ਚ ਮਨੁੱਖੀ ਝੰਡਾ ਲਹਿਰਾਉਂਦਾ ਨਜ਼ਰ ਆਇਆ। ਦੱਸ ਦੇਈਏ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ।


flag

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਕਿਹਾ ਜਾਂਦਾ ਹੈ ਕਿ ਸਾਨੂੰ ਬਿਨਾਂ ਢਾਲ ਦੇ ਆਜ਼ਾਦੀ ਮਿਲੀ ਪਰ ਮੈਂ ਅਜਿਹਾ ਨਹੀਂ ਮੰਨਦੀ। ਦੇਸ਼ ਦੀ ਆਜ਼ਾਦੀ ਲਈ ਭਗਤ ਸਿੰਘ ਵਰਗੇ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਜਦੋਂ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਭਗਤ ਨੂੰ ਅੱਤਵਾਦੀ ਕਿਹਾ ਤਾਂ ਲੇਖੀ ਨੇ ਕਿਹਾ ਕਿ ਕੁਝ ਲੋਕ ਆਪਣੀ ਸਿਆਸਤ ਚਮਕਾਉਣ ਲਈ ਅਜਿਹਾ ਕਹਿ ਰਹੇ ਹਨ ਪਰ ਦੇਸ਼ ਭਗਤ ਸਿੰਘ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲ ਸਕਦਾ। ਭਗਤ ਸਿੰਘ ਨੇ ਛੋਟੀ ਉਮਰ ਵਿੱਚ ਹੀ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।



Related Post