Chandrayaan-2 : ਚੰਦ ਨੂੰ ਛੂਹਣ ਦੀ ਇੱਛਾ ਸ਼ਕਤੀ ਹੋਰ ਹੋਈ ਮਜ਼ਬੂਤ ਅਤੇ ਅਸੀਂ ਜ਼ਰੂਰ ਸਫ਼ਲ ਹੋਵਾਂਗੇ : ਮੋਦੀ

By  Shanker Badra September 7th 2019 09:44 AM -- Updated: September 7th 2019 09:46 AM

Chandrayaan-2 : ਚੰਦ ਨੂੰ ਛੂਹਣ ਦੀ ਇੱਛਾ ਸ਼ਕਤੀ ਹੋਰ ਹੋਈ ਮਜ਼ਬੂਤ ਅਤੇ ਅਸੀਂ ਜ਼ਰੂਰ ਸਫ਼ਲ ਹੋਵਾਂਗੇ : ਮੋਦੀ:ਨਵੀਂ ਦਿੱਲੀ : ਇਸਰੋ ਵੱਲੋਂ 22 ਜੁਲਾਈ ਨੂੰ ਪੁਲਾੜ 'ਚ ਭੇਜੇ ਗਏ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਸਾਫਟ ਲੈਂਡਿੰਗ ਤੋਂ ਐਨ ਪਹਿਲਾਂ ਇਸਰੋ ਨਾਲੋਂ ਸੰਪਰਕ ਟੁੱਟ ਗਿਆ ਹੈ। ਜਿਸ ਨਾਲ ਇਸਰੋ ਦੇ ਕੰਟਰੋਲ ਰੂਮ ਵਿਚ ਚਾਰੇ-ਪਾਸੇ ਸੰਨਾਟਾ ਫੈਲ ਗਿਆ।ਵਿਕਰਮ ਨੇ ਰਫ ਬਰੇਕਿੰਗ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਸੀ ਪਰ ਜਦੋਂ ਉਹ ਚੰਦਰਮਾ ਤੋਂ ਸਿਰਫ 2.1 ਕਿੱਲੋਮੀਟਰ ਦੀ ਦੂਰੀ 'ਤੇ ਸੀ ਤਾਂ ਉਸ ਦਾ ਇਸਰੋ ਦੇ ਸੈਂਟਰ ਨਾਲੋਂ ਸੰਪਰਕ ਟੁੱਟ ਗਿਆ।ਚੰਦਰਯਾਨ-2 ਦੇ ਲੈਂਡਰ ਵਿਕਰਮ ਨੇ ਰਾਤ 1.30 ਵਜੇ ਤੋਂ 2.30 ਵਿਚਾਲੇ ਚੰਨ 'ਤੇ ਉਤਰਨਾ ਸੀ।

Chandrayaan 2: PM Narendra Modi encourages scientists at ISRO centre in Bengaluru Chandrayaan-2 : ਚੰਦ ਨੂੰ ਛੂਹਣ ਦੀ ਇੱਛਾ ਸ਼ਕਤੀ ਹੋਰ ਹੋਈਮਜ਼ਬੂਤ ਅਤੇ ਅਸੀਂ ਜ਼ਰੂਰ ਸਫ਼ਲ ਹੋਵਾਂਗੇ : ਮੋਦੀ

ਇਸ ਦੌਰਾਨ ਭਾਰਤੀ ਪੁਲਾੜ ਵਿਗਿਆਨੀਆਂ ਦੀ ਉਪਲਬਧੀ ਨੂੰ ਦੇਖਣ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੈਂਗਲੁਰੂ 'ਚ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ ਸਨ। ਆਖ਼ਰੀ ਪਲਾਂ ਵਿਚ ਮਿਸ਼ਨ ਨੂੰ ਲੱਗੇ ਇਸ ਝਟਕਕੇ ਵਿਚ ਦੇ ਬਾਵਜੂਦ ਪੀ.ਐੱਮ ਨਰਿੰਦਰ ਮੋਦੀ ਨੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ ਅਤੇ ਕਿਹਾ ਕਿ ਉਨ੍ਹਾਂ 'ਤੇ ਦੇਸ਼ ਨੂੰ ਮਾਣ ਹੈ।ਮੋਦੀ ਨੇ ਵਿਗਿਆਨੀਆਂ ਨੂੰ ਕਿਹਾ ਕਿ ਉਹਨਾਂ ਦੀ ਨਿਰਾਸ਼ਾ ਦਾ ਅਹਿਸਾਸ ਹੈ ਪਰ ਦੇਸ਼ ਦਾ ਵਿਸ਼ਵਾਸ ਹੈ ਅਤੇ ਮਜ਼ਬੂਤ ਹੋਇਆ ਹੈ,ਅਸੀਂ ਚੰਦ ਦੇ ਹੋਰ ਕਰੀਬ ਆ ਗਏ ਹਾਂ ਅਤੇ ਅੱਗੇ ਜਾਣਾ ਹੈ।

Chandrayaan 2: PM Narendra Modi encourages scientists at ISRO centre in Bengaluru Chandrayaan-2 : ਚੰਦ ਨੂੰ ਛੂਹਣ ਦੀ ਇੱਛਾ ਸ਼ਕਤੀ ਹੋਰ ਹੋਈਮਜ਼ਬੂਤ ਅਤੇ ਅਸੀਂ ਜ਼ਰੂਰ ਸਫ਼ਲ ਹੋਵਾਂਗੇ : ਮੋਦੀ

ਪੀ.ਐੱਮ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਕਿਹਾ ਹੈ ਕਿ ਹਰ ਮੁਸ਼ਕਿਲ , ਹਰ ਸੰਘਰਸ਼ , ਹਰ ਕਠਿਨਾਈ ,ਸਾਨੂੰ ਕੁੱਝ ਸਿਖਾ ਕੇ ਜਾਂਦੀ ਹੈ ਅਤੇ ਕੁਝ ਨਵੇਂ ਆਵਿਸ਼ਕਾਰ , ਨਵੀਂ ਤਕਨਾਲੋਜੀ ਦੇ ਲਈ ਪ੍ਰੇਰਿਤ ਕਰਦੀ ਹੈ ਅਤੇ ਇਸ ਦੇ ਨਾਲ ਹੀ ਸਾਡੀ ਅੱਗੇਦੀ ਸਫ਼ਲਤਾ ਤੈਅ ਹੰਦੀ ਹੈ। ਉਨ੍ਹਾਂ ਕਿਹਾ ਕਿ ਗਿਆਨ ਦਾ ਜੇ ਸਭ ਤੋਂ ਵੱਡਾ ਅਧਿਆਪਕ ਕੋਈ ਹੈ ਤਾਂ ਉਹ ਵਿਗਿਆਨ ਹੈ।ਇਸਰੋ ਦੇ ਮਿਸ਼ਨ ਕੰਟ੍ਰੋਲ ਸੈਂਟਰ ਤਪ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ,'ਅਸੀਂ ਸਬਕ ਲੈਣਾ ਹੈ ,ਸਿੱਖਣਾ ਹੈ ,ਅਸੀਂ ਜ਼ਰੂਰ ਸਫ਼ਲ ਹੋਵਾਂਗੇ ਅਤੇ ਕਾਮਯਾਬੀ ਸਾਡੇ ਹੱਥ 'ਚ ਹੋਵੇਗੀ।

Chandrayaan 2: PM Narendra Modi encourages scientists at ISRO centre in Bengaluru Chandrayaan-2 : ਚੰਦ ਨੂੰ ਛੂਹਣ ਦੀ ਇੱਛਾ ਸ਼ਕਤੀ ਹੋਰ ਹੋਈਮਜ਼ਬੂਤ ਅਤੇ ਅਸੀਂ ਜ਼ਰੂਰ ਸਫ਼ਲ ਹੋਵਾਂਗੇ : ਮੋਦੀ

ਦੱਸ ਦੇਈਏ ਕਿ ਇਸ ਇਤਿਹਾਸ ਦਾ ਗਵਾਹ ਬਣਨ ਲਈ ਪੂਰੀ ਦੁਨੀਆ 'ਚ ਸਾਰੀ ਰਾਤ ਜਾਗਦੀ ਰਹੀ ਅਤੇ ਲੋਕ ਨਜ਼ਰਾਂ ਟਿਕਾ ਕੇ ਬੈਠੇ ਸਨ। ਜੇਕਰ ਇਸਰੋ ਦਾ ਚੰਦਰਯਾਨ-2 ਮਿਸ਼ਨ ਕਾਮਯਾਬ ਹੋ ਜਾਂਦਾ ਤਾਂ ਭਾਰਤ ਦੁਨੀਆ ਦਾ ਚੌਥਾ ਅਜਿਹਾ ਦੇਸ਼ ਬਣ ਜਾਣਾ ਸੀ , ਜਿਸ ਨੇ ਚੰਦਰਮਾ 'ਤੇ ਯਾਨ ਉਤਾਰਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਚੀਨ ਆਪਣਾ ਯਾਨ ਚੰਦਰਮਾ 'ਤੇ ਉਤਾਰ ਚੁੱਕੇ ਹਨ।ਭਾਰਤ ਦੇ ਚੰਦਰਯਾਨ-2 ਨੇ 22 ਜੁਲਾਈ ਨੂੰ ਚੰਦਰਮਾ ਲਈ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਤੋਂ ਹੀ ਪੜਾਅ-ਦਰ ਪੜਾਅ ਇਹ ਇਤਿਹਾਸ ਰਚਣ ਵੱਲ ਵੱਧ ਰਿਹਾ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਯਾਨ ਦੇ ਲੈਂਡਰ ਵਿਕਰਮ ਨੂੰ ਚੰਦਰਮਾ ਦੀ ਸਤਹਾ 'ਤੇ ਉਤਾਰਣ ਲਈ ਸ਼ੁੱਕਰਵਾਰ-ਸ਼ਨਿਚਰਵਾਰ ਦੀ ਦਰਮਿਆਨੀ ਰਾਤ ਡੇਢ ਤੋਂ ਢਾਈ ਵਜੇ ਤਕ ਦਾ ਸਮਾਂ ਤੈਅ ਕੀਤਾ ਸੀ।

Chandrayaan 2: PM Narendra Modi encourages scientists at ISRO centre in Bengaluru Chandrayaan-2 : ਚੰਦ ਨੂੰ ਛੂਹਣ ਦੀ ਇੱਛਾ ਸ਼ਕਤੀ ਹੋਰ ਹੋਈਮਜ਼ਬੂਤ ਅਤੇ ਅਸੀਂ ਜ਼ਰੂਰ ਸਫ਼ਲ ਹੋਵਾਂਗੇ : ਮੋਦੀ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੰਨ ‘ਤੇ ਨਹੀਂ ਪਹੁੰਚ ਸਕਿਆ ਭਾਰਤ , ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲੋਂ ਇਸਰੋ ਦਾ ਟੁੱਟਿਆ ਸੰਪਰਕ

ਇਹ ਭਾਰਤ ਦਾ ਦੂਜਾ ਚੰਦਰ ਅਭਿਆਨ ਸੀ ,ਕਿਉਂਕਿ ਇਸ ਤੋਂ ਪਹਿਲਾਂ  2008 'ਚ ਚੰਦਰਯਾਨ-1 ਨੂੰ ਭੇਜਿਆ ਗਿਆ ਸੀ। ਇਹ ਆਰਬਿਟਰ ਮਿਸ਼ਨ ਸੀ। ਯਾਨ ਨੇ ਕਰੀਬ 10 ਮਹੀਨੇ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਪ੍ਰਯੋਗਾਂ ਨੂੰ ਅੰਜਾਮ ਦਿੱਤਾ ਸੀ। ਚੰਦਰਮਾ 'ਤੇ ਪਾਣੀ ਦੀ ਖੋਜ ਦਾ ਸਿਹਰਾ ਭਾਰਤ ਦੇ ਇਸੇ ਅਭਿਆਨ ਨੂੰ ਜਾਂਦਾ ਹੈ। ਚੰਦਰਯਾਨ-2 ਇੱਥੇ ਪਾਣੀ ਦੀ ਮੌਜੂਦਗੀ ਦੇ ਸਬੂਤ ਇਕੱਠੇ ਕਰੇਗਾ।ਨਾਲ ਹੀ ਇਸ ਨਾਲ ਚੰਦਰਮਾ ਦੀ ਸਤਹਾ 'ਤੇ ਖਣਿਜ ਦੀ ਮੌਜੂਦਗੀ ਦਾ ਵੀ ਪਤਾ ਲੱਗਣ ਦੀ ਉਮੀਦ ਹੈ।

-PTCNews

Related Post