ਜਨਮ ਦਿਨ ਨਾ ਹੁੰਦਿਆਂ ਵੀ ਚੰਨੀ ਨੂੰ ਮਿਲ ਰਹੀਆਂ ਜਨਮ ਦਿਨ ਦੀਆਂ ਵਧਾਈਆਂ

By  Jasmeet Singh March 2nd 2022 01:11 PM -- Updated: March 2nd 2022 01:36 PM

ਚੰਡੀਗੜ੍ਹ: ਜਨਮ ਦਿਨ ਕਿਸੀ ਵੀ ਇਨਸਾਨ ਲਈ ਖ਼ਾਸ ਹੁੰਦਾ ਹੈ ਜਦੋਂ ਸਾਰੇ ਪਾਸਿਉਂ ਵਧਾਈਆਂ ਦੀ ਭਰਮਾਰ ਲੱਗ ਜਾਂਦੀਆਂ ਨੇ, ਤੇ ਜੇਕਰ ਇਹ ਖ਼ਾਸ ਦਿਨ ਕਿਸੀ ਰਾਜਸੀ ਸ਼ਖ਼ਸੀਅਤ ਦਾ ਹੋਵੇ ਤਾਂ ਪੂਰਾ ਮੁਲਕ ਹੀ ਵਧਾਈਆਂ ਦੇ ਸਿਸਿਲੇ ਵਿੱਚ ਜੁੜਨਾ ਚਾਹੁੰਦਾ ਹੈ। ਕੁੱਝ ਇੰਜ ਹੀ ਹੋਇਆ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ, ਪਹਿਲਾਂ ਤਾਂ ਪੰਜਾਬ ਕਾਂਗਰਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਅੱਜ ਉਨ੍ਹਾਂ ਦੇ ਪਾਰਟੀ ਦੇ ਮੁਖੀ ਦਾ ਜਨਮ ਦਿਨ ਹੈ।

ਇਹ ਵੀ ਪੜ੍ਹੋ: ਯੂਕਰੇਨ 'ਤੇ ਹਮਲੇ ਤੋਂ ਬਾਅਦ ਫੋਰਡ ਤੇ ਬੋਇੰਗ ਕੰਪਨੀ ਨੇ ਰੂਸ 'ਚ ਵਪਾਰਕ ਗਤੀਵਿਧੀਆਂ ਕੀਤੀਆਂ ਬੰਦ

ਜਨਮ-ਦਿਨ-ਨਾ-ਹੁੰਦਿਆਂ-ਵੀ-ਚੰਨੀ-ਨੂੰ-ਮਿਲ-ਰਹੀਆਂ-ਜਨਮ-ਦਿਨ-ਦੀਆਂ-ਵਧਾਈਆਂ-2

ਇਸ ਤੋਂ ਬਾਅਦ ਬਿਹਾਰ, ਤਾਮਿਲ ਨਾਡੂ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਐੱਮ ਕੇ ਸਟਾਲਿਨ ਨੇ ਚੰਨੀ ਨੂੰ ਵਧਾਈਆਂ ਦਿੱਤੀਆਂ, ਥੋੜ੍ਹੀ ਦੇਰ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਸਿਲਸਿਲੇ ਵਿੱਚ ਜੁੜ ਗਏ ਤੇ ਇਸੀ ਦੇ ਨਾਲ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੰਨੀ ਨੂੰ ਵਧਾਈ ਦਿੰਦਿਆਂ ਟਵੀਟ 'ਚ ਲਿਖਿਆ "ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁੱਭਕਾਮਨਾਵਾਂ, ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਅਰਦਾਸ ਕਰਦਾ ਹਾਂ।"

ਇਹ ਵੀ ਪੜ੍ਹੋ: ਯੂਕਰੇਨ ਦੀ European Union 'ਚ ਸ਼ਾਮਿਲ ਹੋਣ ਦੀ ਅਪੀਲ ਮਨਜ਼ੂਰ

-PTC News

Related Post