Mon, Jun 23, 2025
Whatsapp

ਜਨਮ ਦਿਨ ਨਾ ਹੁੰਦਿਆਂ ਵੀ ਚੰਨੀ ਨੂੰ ਮਿਲ ਰਹੀਆਂ ਜਨਮ ਦਿਨ ਦੀਆਂ ਵਧਾਈਆਂ

Reported by:  PTC News Desk  Edited by:  Jasmeet Singh -- March 02nd 2022 01:11 PM -- Updated: March 02nd 2022 01:36 PM
ਜਨਮ ਦਿਨ ਨਾ ਹੁੰਦਿਆਂ ਵੀ ਚੰਨੀ ਨੂੰ ਮਿਲ ਰਹੀਆਂ ਜਨਮ ਦਿਨ ਦੀਆਂ ਵਧਾਈਆਂ

ਜਨਮ ਦਿਨ ਨਾ ਹੁੰਦਿਆਂ ਵੀ ਚੰਨੀ ਨੂੰ ਮਿਲ ਰਹੀਆਂ ਜਨਮ ਦਿਨ ਦੀਆਂ ਵਧਾਈਆਂ

ਚੰਡੀਗੜ੍ਹ: ਜਨਮ ਦਿਨ ਕਿਸੀ ਵੀ ਇਨਸਾਨ ਲਈ ਖ਼ਾਸ ਹੁੰਦਾ ਹੈ ਜਦੋਂ ਸਾਰੇ ਪਾਸਿਉਂ ਵਧਾਈਆਂ ਦੀ ਭਰਮਾਰ ਲੱਗ ਜਾਂਦੀਆਂ ਨੇ, ਤੇ ਜੇਕਰ ਇਹ ਖ਼ਾਸ ਦਿਨ ਕਿਸੀ ਰਾਜਸੀ ਸ਼ਖ਼ਸੀਅਤ ਦਾ ਹੋਵੇ ਤਾਂ ਪੂਰਾ ਮੁਲਕ ਹੀ ਵਧਾਈਆਂ ਦੇ ਸਿਸਿਲੇ ਵਿੱਚ ਜੁੜਨਾ ਚਾਹੁੰਦਾ ਹੈ। ਕੁੱਝ ਇੰਜ ਹੀ ਹੋਇਆ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ, ਪਹਿਲਾਂ ਤਾਂ ਪੰਜਾਬ ਕਾਂਗਰਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਅੱਜ ਉਨ੍ਹਾਂ ਦੇ ਪਾਰਟੀ ਦੇ ਮੁਖੀ ਦਾ ਜਨਮ ਦਿਨ ਹੈ। ਇਹ ਵੀ ਪੜ੍ਹੋ: ਯੂਕਰੇਨ 'ਤੇ ਹਮਲੇ ਤੋਂ ਬਾਅਦ ਫੋਰਡ ਤੇ ਬੋਇੰਗ ਕੰਪਨੀ ਨੇ ਰੂਸ 'ਚ ਵਪਾਰਕ ਗਤੀਵਿਧੀਆਂ ਕੀਤੀਆਂ ਬੰਦ ਜਨਮ-ਦਿਨ-ਨਾ-ਹੁੰਦਿਆਂ-ਵੀ-ਚੰਨੀ-ਨੂੰ-ਮਿਲ-ਰਹੀਆਂ-ਜਨਮ-ਦਿਨ-ਦੀਆਂ-ਵਧਾਈਆਂ-2 ਇਸ ਤੋਂ ਬਾਅਦ ਬਿਹਾਰ, ਤਾਮਿਲ ਨਾਡੂ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਅਤੇ ਐੱਮ ਕੇ ਸਟਾਲਿਨ ਨੇ ਚੰਨੀ ਨੂੰ ਵਧਾਈਆਂ ਦਿੱਤੀਆਂ, ਥੋੜ੍ਹੀ ਦੇਰ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਸਿਲਸਿਲੇ ਵਿੱਚ ਜੁੜ ਗਏ ਤੇ ਇਸੀ ਦੇ ਨਾਲ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੰਨੀ ਨੂੰ ਵਧਾਈ ਦਿੰਦਿਆਂ ਟਵੀਟ 'ਚ ਲਿਖਿਆ "ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਸ਼ੁੱਭਕਾਮਨਾਵਾਂ, ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਅਰਦਾਸ ਕਰਦਾ ਹਾਂ।"

ਜਨਮ-ਦਿਨ-ਨਾ-ਹੁੰਦਿਆਂ-ਵੀ-ਚੰਨੀ-ਨੂੰ-ਮਿਲ-ਰਹੀਆਂ-ਜਨਮ-ਦਿਨ-ਦੀਆਂ-ਵਧਾਈਆਂ-2 ਟਵੀਟਰ 'ਤੇ ਹਰ ਛੋਟੀ-ਵੱਡੀ ਸ਼ਖ਼ਸੀਅਤ ਵੱਲੋਂ ਚੰਨੀ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ, ਵੇਖਦੇ ਵੇਖਦੇ ਵਧਾਈਆਂ ਦੀ ਭਰਮਾਰ ਲੱਗ ਗਈ ਤੇ ਚੰਨੀ ਨੂੰ ਵੀ ਸਾਰਿਆਂ ਦਾ ਸ਼ੁਕਰਾਨਾ ਕਰਨਾ ਪਿਆ ਪਰ ਸਭ ਤੋਂ ਹਾਸੇ ਵਾਲੀ ਗੱਲ ਇਹ ਸੀ ਕਿ ਚੰਨੀ ਦਾ ਅੱਜ ਜਨਮ ਦਿਨ ਹੀ ਨਹੀਂ ਸੀ, ਇਸ ਦੀ ਜਾਣਕਾਰੀ ਉਨ੍ਹਾਂ ਆਪ ਸਾਂਝੀ ਕਰਦਿਆਂ ਲਿਖਿਆ "ਅੱਜ ਮੈਨੂੰ ਦਿੱਤੀਆਂ ਗਈਆਂ ਸਾਰੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦੀ ਹਾਂ ਹਾਲਾਂਕਿ ਅੱਜ ਮੇਰਾ ਜਨਮ ਦਿਨ ਨਹੀਂ ਹੈ। ਤੁਹਾਡੇ ਆਸ਼ੀਰਵਾਦ ਮੇਰੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੇ ਹਨ ਅਤੇ ਮੈਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ। ਮੈਨੂੰ ਮਿਲੇ ਪਿਆਰ ਲਈ ਮੈਂ ਤਹਿ ਦਿਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।" ਜਨਮ-ਦਿਨ-ਨਾ-ਹੁੰਦਿਆਂ-ਵੀ-ਚੰਨੀ-ਨੂੰ-ਮਿਲ-ਰਹੀਆਂ-ਜਨਮ-ਦਿਨ-ਦੀਆਂ-ਵਧਾਈਆਂ-2 ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਸਪਸ਼ਟੀਕਰਨ ਮਗਰੋਂ ਜਨਮ ਦਿਨ ਦਾ ਪਹਿਲਾ ਟਵੀਟ ਪਾਉਣ ਵਾਲੇ ਪੰਜਾਬ ਕਾਂਗਰਸ ਨੇ ਆਪਣੇ ਟਵੀਟ ਨੂੰ ਡੀਲੀਟ ਕਰ ਦਿੱਤਾ ਉੱਥੇ ਹੀ ਲੋਕਾਂ ਦਾ ਹੱਸ ਹੱਸ ਬੁਰਾ ਹਾਲ ਹੈ, ਹਰ ਕੋਈ ਆਪਣੇ ਢੰਗ ਨਾਲ ਟਵੀਟ ਕਰ ਇਸ ਵਾਕਿਆ ਦਾ ਮਜ਼ਾਕ ਉਡਾ ਰਿਹਾ ਹੈ, ਤੁਸੀਂ ਵੀ ਪੜ੍ਹੋ; ਇਹ ਵੀ ਪੜ੍ਹੋ: ਯੂਕਰੇਨ ਦੀ European Union 'ਚ ਸ਼ਾਮਿਲ ਹੋਣ ਦੀ ਅਪੀਲ ਮਨਜ਼ੂਰ -PTC News

Top News view more...

Latest News view more...

PTC NETWORK
PTC NETWORK