ਦਿੱਲੀ ਹਿੰਸਾ ਮਾਮਲੇ 'ਚ ਦਰਜ ਚਾਰਜਸ਼ੀਟ, 28 ਮਈ ਨੂੰ ਹੋ ਸਕਦੀ ਹੈ ਮਾਮਲੇ 'ਤੇ ਸੁਣਵਾਈ

By  Jagroop Kaur May 22nd 2021 03:31 PM -- Updated: May 22nd 2021 04:28 PM

ਦਿੱਲੀ ਵਿਖੇ 26 ਜਨਵਰੀ 2021 ਨੂੰ ਹੋਈ ਗਣਤੰਤਰ ਦਿਵਸ ਪਰੇਡ ਮੌਕੇ ਲਾਲ ਕਿਲੇ 'ਚ ਹਿੰਸਾ ਦੇ 4 ਮਹੀਨੇ ਬਾਅਦ ਅੱਜ ਦਿੱਲੀ ਪੁਲਿਸ ਵੱਲੋਂ ਅਦਾਕਾਰ ਦੀਪ ਸਿੱਧੂ ਅਤੇ 15 ਹੋਰਾਂ ਖ਼ਿਲਾਫ਼ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ । ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੈਟਰੋਪੋਲਿਟਨ ਮਜਿਸਟ੍ਰੇਟ ਸਾਹਿਲ ਮੋਂਗਾ ਸਾਹਮਣੇ 17 ਮਈ ਨੂੰ 3,224 ਪੰਨਿਆਂ ਅੰਤਿਮ ਰਿਪੋਰਟ ਦਾਖਲ ਕੀਤੀ ਅਤੇ ਸਿੱਧੂ ਸਮੇਤ 15 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਹੈ| 

REAd More : ਕੀ Black Fungus ਨਾਲ 400-500 ਲੋਕਾਂ ਨੇ ਗਵਾਈ ਹੈ ਅੱਖਾਂ ਦੀ ਰੋਸ਼ਨੀ ?

ਪੁਲਿਸ ਅਨੁਸਾਰ, ਸਿੱਧੂ, ਇਕਬਾਲ ਸਿੰਘ ਅਤੇ ਮਹਿੰਦਰ ਸਿੰਘ ਖਾਲਸਾ ਸਣੇ 16 ਵਿਚੋਂ ਕੁਝ ਦੋਸ਼ੀ ਜ਼ਮਾਨਤ 'ਤੇ ਹਨ, ਜਦਕਿ 3 ਹੋਰ ਦੋਸ਼ੀ ਮਨਿੰਦਰ ਸਿੰਘ , ਖੇਮਪ੍ਰੀਤ ਸਿੰਘ ਅਤੇ ਜਬਰਜੰਗ ਸਿੰਘ ਅਜੇ ਵੀ ਕਾਨੂੰਨੀ ਹਿਰਾਸਤ ਵਿਚ ਹਨ।ਸੂਤਰਾਂ ਦੇ ਹਵਾਲੇ ਤੋਂ ਗੱਲ ਕੀਟੀ ਜਾਵੇ ਤਾਂ ਜੇਕਰ ਮਾਮਲੇ ਦੀ ਜਾਂਚ ਦੌਰਾਨ ਹੋਰ ਸਬੂਤ ਸਾਹਮਣੇ ਆਉਂਦੇ ਹਨ ਤਾਂ ਉਹ ਪੂਰਕ ਦੋਸ਼ ਪੱਤਰ ਦਾਖਲ ਕਰ ਸਕਦੇ ਹਨ। 28 ਮਈ ਨੂੰ ਚਾਰਜਸ਼ੀਟ ਦੇ ਨੋਟਿਸ ਲੈਣ ਦੇ ਬਿੰਦੂ 'ਤੇ ਮਾਮਲੇ ਦੀ ਸੁਣਵਾਈ ਹੋ ਸਕਦੀ ਹੈ

Read More: ਅਮਿਤਾਭ ਬੱਚਨ ਵੱਲੋਂ 2011 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜੀ ਗਈ ਚਿੱਠੀ ਆਈ ਸਾਹਮਣੇ

ਜ਼ਿਕਯੋਗ ਹੈ ਕਿ ਤਿੰਨ ਖੇਤੀ ਕਾਨੂੰਨ ਖਿਲਾਫ ਲੜਾਈ ਲੜ ਰਹੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਲਾਲ ਕਿਲੇ 'ਚ ਟਰੈਕਟਰ ਮਾਰਚ ਕੱਢਿਆ ਗਿਆ ਸੀ ਜਿਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਿੰਸਾ ਫੈਲਾਈ ਗਈ ਅਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ , ਇਸ ਹਿੰਸਾ ਵਿਚ ਅਦਾਕਾਰ ਦੀਪ ਸਿੱਧੂ ਦਾ ਨਾਮ ਵੀ ਸ਼ਾਮਿਲ ਹੈ। ਨਾਲ ਹੀ ਸੈਂਕੜੇ ਕਿਸਾਨ ਸਮਰਥਕਾਂ 'ਟੀ ਵੀ ਪਰਚੇ ਦਰਜ ਹੋਏ ਜੋ ਕਿ ਅਜੇ ਤਕ ਮਾਮਲਾ ਅਦਾਲਤ ਚ ਚਲ ਰਿਹਾ ਹੈ।

Click here to follow PTC News on Twitter

Related Post