ਚੇੱਨਈ 'ਚ ਪਾਣੀ ਦੀ ਕਿੱਲਤ, ਬੂੰਦ-ਬੂੰਦ ਨੂੰ ਤਰਸ ਰਹੇ ਨੇ ਲੋਕ

By  Jashan A June 20th 2019 01:23 PM

ਚੇੱਨਈ 'ਚ ਪਾਣੀ ਦੀ ਕਿੱਲਤ, ਬੂੰਦ-ਬੂੰਦ ਨੂੰ ਤਰਸ ਰਹੇ ਨੇ ਲੋਕ,ਚੇੱਨਈ: ਤਾਮਿਲਨਾਡੂ ਦੀ ਰਾਜਧਾਨੀ ਚੇੱਨਈ 'ਚ ਪਾਣੀ ਦੀ ਕਿੱਲਤ ਆ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਪਾਣੀ ਦੀ ਘਾਟ ਕਾਰਨ ਇਨ੍ਹਾਂ ਮਾੜਾ ਹਾਲ ਹੋ ਚੁੱਕਿਆ ਹੈ ਕਿ ਕਈ ਨਿੱਜੀ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ। ਰਾਜ 'ਚ ਕੁਝ ਜਗ੍ਹਾ ਸਕੂਲ ਦੀ ਟਾਈਮਿੰਗ ਬਦਲ ਗਈ ਹੈ ਤਾਂ ਕਿ ਬੱਚਿਆਂ ਨੂੰ ਪਰੇਸ਼ਾਨੀ ਨਾ ਆਏ। ਕੁਝ ਦਫ਼ਤਰਾਂ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਘਰੋਂ ਹੀ ਕੰਮ ਕਰਨ, ਦਫ਼ਤਰ ਨਾ ਆਉਣ। ਚੇਨਈ 'ਚ ਪਾਣੀ ਸਪਲਾਈ ਕਰਨ ਵਾਲੇ ਤਿੰਨ ਵੱਡੇ ਤਾਲਾਬ ਸੁੱਕ ਗਏ ਹਨ। ਹੋਰ ਪੜ੍ਹੋ: ਹਾਕੀ ਦੇ ਦਿੱਗਜ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਨਾਜ਼ੁਕ,ਪੀ.ਜੀ.ਆਈ.'ਚ ਦਾਖਲ ਲੋਕ ਪਾਣੀ ਦੀ ਸਮੱਸਿਆ ਕਾਰਨ ਸ਼ਹਿਰ ਛੱਡ ਕੇ ਪਲਾਇਨ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਚੇਨਈ ਨੂੰ 4 ਵੱਡੇ ਤਾਲਾਬਾਂ ਤੋਂ ਪਾਣੀ ਸਪਲਾਈ ਹੁੰਦਾ ਹੈ। ਇਨ੍ਹਾਂ 4 ਤਾਲਾਬਾਂ 'ਚ ਰੈੱਡ ਹਿਲ, ਪੂੰਡੀ, ਚੋਲਾਵਰਮ ਅਤੇ ਚੈਂਬਰਮਬੱਕਮ ਸ਼ਾਮਲ ਹਨ। ਇਹ ਚਾਰੇ ਹੀ ਸੁੱਕਣ ਦੀ ਕਗਾਰ 'ਤੇ ਹਨ। -PTC News

Related Post