Chhattisgarh CM Oath Ceremony: ਵਿਸ਼ਨੂੰ ਦੇਵ ਸਾਈਂ ਨੇ ਛੱਤੀਸਗੜ੍ਹ ਦੇ ਸੀਐਮ ਵਜੋਂ ਚੁੱਕੀ ਸਹੁੰ
Chhattisgarh CM Oath Ceremony: ਵਿਸ਼ਨੂੰ ਦੇਵ ਸਾਈਂ ਨੇ ਬੁੱਧਵਾਰ ਨੂੰ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸਾਈਂ ਰਾਜ ਦੇ ਚੌਥੇ ਮੁੱਖ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਅਜੀਤ ਜੋਗੀ, ਰਮਨ ਸਿੰਘ ਅਤੇ ਭੁਪੇਸ਼ ਬਘੇਲ ਇਹ ਅਹੁਦਾ ਸੰਭਾਲ ਚੁੱਕੇ ਹਨ। ਜੇਕਰ ਮਿਆਦ 'ਤੇ ਨਜ਼ਰ ਮਾਰੀਏ ਤਾਂ ਸਾਈਂ ਛੇਵੀਂ ਵਿਧਾਨ ਸਭਾ 'ਚ ਮੁੱਖ ਮੰਤਰੀ ਬਣ ਗਏ ਹਨ। ਜਦੋਂ 3 ਦਸੰਬਰ ਨੂੰ ਚੋਣ ਨਤੀਜੇ ਸਾਹਮਣੇ ਆਏ ਤਾਂ ਭਾਜਪਾ ਪੰਜ ਸਾਲ ਬਾਅਦ ਸੱਤਾ ਵਿੱਚ ਵਾਪਸ ਆਈ। 10 ਦਸੰਬਰ ਨੂੰ ਭਾਜਪਾ ਨੇ ਆਪਣੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕੀਤਾ ਸੀ।
#WATCH | BJP leader Vishnu Deo Sai takes oath as the Chief Minister of Chhattisgarh, in the presence of PM Modi and Union Home Minister Amit Shah and other senior leaders, in Raipur pic.twitter.com/p30zAmgxgq
— ANI (@ANI) December 13, 2023
ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸਾਓ ਅਤੇ ਵਿਜੇ ਸ਼ਰਮਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਧਾਨੀ ਰਾਏਪੁਰ ਦੇ ਸਾਇੰਸ ਕਾਲਜ 'ਚ ਸਹੁੰ ਚੁੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਭਾਜਪਾ ਦੇ ਖੇਤਰੀ ਅਤੇ ਰਾਸ਼ਟਰੀ ਪੱਧਰ ਦੇ ਆਗੂ ਮੌਜੂਦ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਭਾਜਪਾ ਦੇ ਸੂਬਾ ਇੰਚਾਰਜ ਓਮ ਪ੍ਰਕਾਸ਼ ਮਾਥੁਰ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅਤੇ ਸੂਬਾ ਸਹਿ-ਇੰਚਾਰਜ ਨਿਤਿਨ ਨਬੀਨ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ। ਸਹੁੰ ਚੁੱਕ ਸਮਾਗਮ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ।
- PTC NEWS