ਅਜ਼ੀਬੋ-ਗਰੀਬ ਮਾਮਲਾ: ਮਾਪਿਆਂ ਨੇ ਨਵਜੰਮੇ ਜੋੜੇ ਬੱਚਿਆਂ ਦਾ ਨਾਂਅ 'ਕੋਵਿਡ' ਤੇ 'ਕੋਰੋਨਾ' ਰੱਖਿਆ

By  Shanker Badra April 2nd 2020 04:42 PM

ਅਜ਼ੀਬੋ-ਗਰੀਬ ਮਾਮਲਾ: ਮਾਪਿਆਂ ਨੇ ਨਵਜੰਮੇ ਜੋੜੇ ਬੱਚਿਆਂ ਦਾ ਨਾਂਅ 'ਕੋਵਿਡ' ਤੇ 'ਕੋਰੋਨਾ' ਰੱਖਿਆ:ਰਾਏਪੁਰ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਅਜਿਹੇ 'ਚ ਛੱਤੀਸਗੜ੍ਹ 'ਚ ਕੋਰੋਨਾ ਅਤੇ ਕੋਵਿਡ ਭੈਣ-ਭਰਾ ਬਣ ਗਏ ਹਨ। ਜਿੱਥੇ ਰਾਏਪੁਰ ਦੀ ਪੁਰਾਣੀ ਬਸਤੀ ਦੇ ਵਸਨੀਕ ਵਿਨੈ ਵਰਮਾ ਅਤੇ ਪ੍ਰੀਤੀ ਵਰਮਾ ਨੇ ਆਪਣੇ ਜੁੜਵਾ ਬੇਟੇ -ਬੇਟੀ ਦਾ ਨਾਂਅ 'ਕੋਰੋਨਾ' ਅਤੇ 'ਕੋਵਿਡ' ਰੱਖਿਆ ਹੈ। ਦਰਅਸਲ 'ਚ ਪ੍ਰੀਤੀ ਵਰਮਾ ਨੇ ਇੱਕ ਹਫ਼ਤਾ ਪਹਿਲਾਂ ਰਾਏਪੁਰ ਮੈਡੀਕਲ ਕਾਲਜ ਹਸਪਤਾਲ 'ਚ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ 2 ਦਿਨ ਪਹਿਲਾਂ ਇਨ੍ਹਾਂ ਦਾ ਨਾਮਕਰਣ ਕੀਤਾ, ਜਿਸ 'ਚ ਬੇਟੇ ਦਾ ਨਾਮ ਕੋਵਿਡ ਤੇ ਬੇਟੀ ਦਾ ਨਾਮ ਕੋਰੋਨਾ ਰੱਖਿਆ ਹੈ। ਇਸ ਦੌਰਾਨ ਬੱਚਿਆਂ ਦੀ ਮਾਂ ਪ੍ਰੀਤੀ ਵਰਮਾਨੇ ਦੱਸਿਆ ਕਿ ਇਸ ਸਮੇਂ ਸਾਰੇ ਲੋਕਾਂ ਦੇ ਦਿਲ-ਦਿਮਾਗ 'ਚ ਕੋਰੋਨਾ ਛਾਇਆ ਹੋਇਆ ਹੈ। ਅਜਿਹੇ 'ਚ ਲੋਕਾਂ 'ਚੋਂ ਕੋਰੋਨਾ ਦਾ ਡਰ ਖ਼ਤਮ ਕਰਨ ਲਈ ਬੇਟੇ ਦਾ ਨਾਂਅ ਕੋਵਿਡ ਤੇ ਬੇਟੀ ਦਾ ਨਾਂਅ ਕੋਰੋਨਾ ਰੱਖਣ ਦਾ ਫ਼ੈਸਲਾ ਕੀਤਾ ਹੈ। ਉਸ ਨੇ ਦੱਸਿਆ ਕਿ ਪੇਟ ਦਰਦ ਹੋਣ 'ਤੇ ਉਸਨੂੰ ਕੋਈ ਗੱਡੀ ਵਗੈਰਾ ਨਹੀਂ ਮਿਲੀ। ਅਜਿਹੇ 'ਚ ਉਸ ਦਾ ਪਤੀ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਹਸਪਤਾਲ ਲੈ ਗਿਆ ਸੀ। ਉਦੋਂ ਅੱਧੀ ਰਾਤ ਸੀ। ਰਸਤੇ 'ਚ ਕਈ ਥਾਵਾਂ ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ ਸੀ ਅਤੇ ਪੁੱਛਗਿੱਛ ਕੀਤੀ ਗਈ ਸੀ। -PTCNews

Related Post