ਮੁੱਖ ਚੋਣ ਅਫ਼ਸਰ ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਥਾਣਾ ਸਦਰ, ਸ਼ੰਭੂ ਅਤੇ ਘਨੌਰ ਦੇ SHO ਨੂੰ ਕੀਤਾ ਲਾਈਨ ਹਾਜ਼ਰ

By  Shanker Badra April 12th 2019 09:19 PM

ਮੁੱਖ ਚੋਣ ਅਫ਼ਸਰ ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਥਾਣਾ ਸਦਰ, ਸ਼ੰਭੂ ਅਤੇ ਘਨੌਰ ਦੇ SHO ਨੂੰ ਕੀਤਾ ਲਾਈਨ ਹਾਜ਼ਰ:ਪਟਿਆਲਾ : ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜਰ ਅੱਜ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਇਕ ਹੁਕਮ ਜਾਰੀ ਕਰ ਪੰਜਾਬ ਦੇ ਕਰੀਬ 22 ਥਾਣਿਆਂ ਦੀ ਮੁੱਖ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ।ਜਿਸ ਵਿਚ ਤਹਿਸੀਲ ਰਾਜਪੁਰਾ ਤੇ ਤਿੰਨ ਥਾਣਿਆਂ ਥਾਣਾ ਸਦਰ ਰਾਜਪੁਰਾ, ਥਾਣਾ ਸ਼ੰਭੂ ਅਤੇ ਥਾਣਾ ਘਨੌਰ ਸ਼ਾਮਲ ਹਨ।ਜਿਨ੍ਹਾ ਨੂੰ ਪੁਲਿਸ ਲਾਈਨ ਪਟਿਆਲਾ `ਚ ਤਬਾਦਲਾ ਕਰ ਦਿੱਤਾ ਗਿਆ ਹੈ। [caption id="attachment_282146" align="aligncenter" width="300"]Chief election officer Dr. S.Karuna Raju Patiala district 3 SHO
ਮੁੱਖ ਚੋਣ ਅਫ਼ਸਰ ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਥਾਣਾ ਸਦਰ, ਸ਼ੰਭੂ ਅਤੇ ਘਨੌਰ ਦੇ SHO ਨੂੰ ਕੀਤਾ ਲਾਈਨ ਹਾਜ਼ਰ[/caption] ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਵੱਲੋਂ ਪੱਤਰ ਨੰਬਰ 1221 ਮਿਤੀ 12 ਅਪ੍ਰੈਲ 2019 ਜਾਰੀ ਕਰ ਥਾਣਾ ਸਦਰ ਰਾਜਪੁਰਾ ਦੇ ਐਸ.ਐਚ.ਓ. ਇੰਸਪੈਕਟਰ ਸਰਦਾਰਾ ਸਿੰਘ, ਥਾਣਾ ਸ਼ੰਭੂ ਦੇ ਐਸ.ਐਚ.ਓ. ਇੰਸਪੈਕਟਰ ਕਮਲਜੀਤ ਸਿੰਘ ਅਤੇ ਥਾਣਾ ਘਨੌਰ ਦੇ ਐਸ.ਐਚ.ਓ. ਇੰਸਪੈਕਟਰ ਵਿਜੈ ਪਾਲ ਦਾ ਤਬਾਦਲਾ ਕਰ ਅਗਲੇ ਹੁਕਮਾਂ ਤਕ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। [caption id="attachment_282148" align="aligncenter" width="300"]Chief election officer Dr. S.Karuna Raju Patiala district 3 SHO
ਮੁੱਖ ਚੋਣ ਅਫ਼ਸਰ ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਥਾਣਾ ਸਦਰ, ਸ਼ੰਭੂ ਅਤੇ ਘਨੌਰ ਦੇ SHO ਨੂੰ ਕੀਤਾ ਲਾਈਨ ਹਾਜ਼ਰ[/caption] ਉਹਨਾਂ ਦੀ ਥਾਂ ਨਵੇਂ ਮੁੱਖ ਅਫ਼ਸਰਾਂ ਨੂੰ ਖਾਲੀ ਪਈਆਂ ਥਾਵਾਂ ਤੇ ਲਾਉਣ ਲਈ ਪੁਲਿਸ ਵਿਭਾਗ ਨੂੰ ਪੱਤਰ ਭੇਜ ਦਿੱਤਾ ਹੈ। -PTCNews

Related Post