ਗਲਵਾਨ 'ਚ ਝੜਪ ਵਾਲੀ ਥਾਂ ਤੋਂ ਪਿੱਛੇ ਹਟਿਆ ਚੀਨ, ਗੱਲਬਾਤ ਦਾ ਅਸਰ ਜਾਂ ਕੁਝ ਹੋਰ ?

By  Panesar Harinder July 6th 2020 03:21 PM

ਨਵੀਂ ਦਿੱਲੀ - 20 ਫ਼ੌਜੀ ਜਵਾਨਾਂ ਦੀ ਸ਼ਹਾਦਤ ਅਤੇ ਫ਼ੌਜੀ ਅਧਿਕਾਰੀਆਂ ਦੀ ਗੱਲਬਾਤ ਤੋਂ ਬਾਅਦ, ਭਾਰਤ-ਚੀਨ ਦੇ ਚੱਲਦੇ ਤਣਾਅ ਬਾਰੇ ਆਈ ਖ਼ਬਰ ਨੇ ਸਭ ਦਾ ਧਿਆਨ ਖਿੱਚਿਆ ਹੈ। ਸੂਤਰਾਂ ਮੁਤਾਬਿਕ ਲਾਈਨ ਆਫ ਐਕਚੁਅਲ ਕੰਟਰੋਲ (LAC) ਕੋਲ ਗਲਵਾਨ ਘਾਟੀ 'ਚ ਝੜਪ ਵਾਲੀ ਜਗ੍ਹਾ 'ਤੇ ਚੀਨੀ ਫ਼ੌਜ 1-2 ਕਿਲੋਮੀਟਰ ਪਿੱਛੇ ਹਟ ਗਈ ਹੈ। ਪਤਾ ਲੱਗਿਆ ਹੈ ਕਿ ਚੀਨੀ ਫ਼ੌਜੀ ਡਿਸਇੰਗੇਜਮੈਂਟ ਪ੍ਰਕਿਰਿਆ ਤਹਿਤ ਪਿੱਛੇ ਹਟੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਲਾਕੇ 'ਚੋਂ ਚੀਨੀ ਫ਼ੌਜੀਆਂ ਨੇ ਆਪਣੇ ਕੈਂਪ ਵੀ ਪਿੱਛੇ ਹਟਾਏ ਹਨ। ਲੱਦਾਖ 'ਚ ਹੋਈ ਝੜਪ ਤੋਂ ਬਾਅਦ ਭਾਰਤ ਤੇ ਚੀਨ ਵਿਚਕਾਰ ਜਾਰੀ ਤਣਾਅ, ਅਤੇ ਫ਼ੌਜੀ ਅਧਿਕਾਰੀਆਂ ਦੀ ਗੱਲਬਾਤ ਤੋਂ ਬਾਅਦ ਹੋਈ ਪ੍ਰਤੀਕਿਰਿਆ ਦੇ ਮੱਦੇਨਜ਼ਰ ਇਹ ਖ਼ਬਰ ਬੜੀ ਮਹੱਤਵਪੂਰਨ ਹੈ। ਏਐੱਨਆਈ (ANI) ਭਾਵ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਨੇ ਇਸ ਬਾਰੇ ਇੱਕ ਟਵੀਟ ਕੀਤਾ ਹੈ।

ਫ਼ੌਜ ਦਾ ਕੋਈ ਅਧਿਕਾਰਤ ਬਿਆਨ ਫ਼ਿਲਹਾਲ ਨਹੀਂ

ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਿਕ ਚੀਨੀ ਫ਼ੌਜ ਦੀਆਂ ਭਾਰੀ ਬਖ਼ਤਰਬੰਦ ਗੱਡੀਆਂ ਹਾਲੇ ਵੀ ਗਲਵਾਨ ਨਦੀ ਵਾਲੇ ਇਲਾਕੇ 'ਚ ਗਹਿਰਾਈ ਵਾਲੇ ਖੇਤਰਾਂ 'ਚ ਮੌਜੂਦ ਹਨ। ਸਾਰੇ ਇਲਾਕੇ ਅੰਦਰ ਭਾਰਤੀ ਫ਼ੌਜ ਚੌਕਸੀ ਦੇ ਨਾਲ ਸਥਿਤੀ ਦੀ ਨਿਗਰਾਨੀ ਕਰ ਰਹੀ ਹੈ। ਹਾਲਾਂਕਿ ਇਸ 'ਤੇ ਹਾਲੇ ਫ਼ੌਜ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਭਾਰਤ ਤੇ ਚੀਨ ਵਿਚਕਾਰ ਤਣਾਅ ਤਕਰੀਬਨ 7 ਹਫ਼ਤੇ ਪਹਿਲਾਂ ਸ਼ੁਰੂ ਹੋਇਆ। ਦੋਵਾਂ ਦੇਸ਼ਾਂ ਵਿਚਕਾਰ ਸਥਿਤੀ ਉਸ ਵੇਲੇ ਜ਼ਿਆਦਾ ਨਾਜ਼ੁਕ ਹੋ ਗਈ ਜਦੋਂ 15 ਜੂਨ ਨੂੰ ਫ਼ੌਜੀ ਜਵਾਨਾਂ ਦੀ ਹਿੰਸਕ ਝੜਪ ਹੋਈ ਅਤੇ ਉਸ ਝੜਪ 'ਚ 20 ਭਾਰਤੀ ਫ਼ੌਜੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਦੌਰਾਨ ਚੀਨ ਦੇ ਵੀ 40 ਤੋਂ ਜ਼ਿਆਦਾ ਫ਼ੌਜੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਸੀ।

China stepped back in Galway valley after Ladakh standoff India

ਮੋਦੀ ਦਾ ਲੱਦਾਖ ਦੌਰਾ

ਬੀਤੀ 3 ਜੁਲਾਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੱਦਾਖ ਦਾ ਦੌਰਾ ਕੀਤਾ ਅਤੇ ਫ਼ੌਜੀ ਜਵਾਨਾਂ ਸਮੇਤ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ । ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਚੀਨ ਨਾਲ ਝੜਪ 'ਚ ਜ਼ਖ਼ਮੀ ਹੋਏ ਜਵਾਨਾਂ ਨੂੰ ਵੀ ਮਿਲੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੀਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਸੀ ਕਿ ਹੁਣ ਵਿਸਤਾਰਵਾਦ ਦਾ ਯੁਗ ਸਮਾਪਤ ਹੋ ਗਿਆ ਹੈ, ਅਤੇ ਹੁਣ ਵਿਕਾਸ ਦਾ ਯੁਗ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਵਿਸਤਾਰਵਾਦੀ ਤਾਕਤਾਂ ਜਾਂ ਤਾਂ ਹਾਰ ਗਈਆਂ ਹਨ ਜਾਂ ਫ਼ਿਰ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ।

China stepped back in Galway valley after Ladakh standoff India

ਭਾਰਤ-ਚੀਨ ਦਾ ਹੋਵੇ ਤੇ ਚਾਹੇ ਭਾਰਤ-ਪਾਕਿਸਤਾਨ ਦਾ, ਸਰਹੱਦਾਂ ਦੇ ਮਸਲੇ ਬੜੇ ਗੰਭੀਰ ਮੁੱਦੇ ਹਨ। ਚੀਨ ਦੇ ਪਿੱਛੇ ਹਟਣ ਨੂੰ ਮਸਲੇ ਦਾ ਹੱਲ ਸਮਝਣਾ ਬੇਵਕੂਫ਼ੀ ਹੋਵੇਗੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਮਸਲਿਆਂ ਦੇ ਹੱਲ ਵਾਸਤੇ ਭਾਰਤ ਨੂੰ ਦੂਰਦ੍ਰਿਸ਼ਟੀ ਅਤੇ ਕੂਟਨੀਤਕ ਸਮਝ ਭਰੇ ਫ਼ੈਸਲੇ ਲੈਣ ਲਈ ਤਿਆਰ ਰਹਿਣਾ ਪਵੇਗਾ।

China stepped back in Galway valley after Ladakh standoff India

Related Post